ਜੈਨੀ ਜੌਹਲ ਨੇ ਆਪਣੇ ਪਿਤਾ ਦੇ ਨਾਲ ਸਾਂਝਾ ਕੀਤਾ ਵੀਡੀਓ,ਪਿਉ ਧੀ ਦਾ ਪਿਆਰ ਵੇਖ ਕੇ ਫੈਨਸ ਹੋਏ ਭਾਵੁਕ

ਜੈਨੀ ਜੌਹਲ ਨੇ ਆਪਣੇ ਪਿਤਾ ਜੀ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਜੈਨੀ ਜੌਹਲ ਆਪਣੇ ਪਿਤਾ ਜੀ ਦੇ ਨਾਲ ਨਜ਼ਰ ਆ ਰਹੀ ਹੈ ਅਤੇ ਗਾਇਕਾ ਦੇ ਪਿਤਾ ਜੀ ਉਸ ਨੂੰ ਲਾਡ ਲਡਾਉਂਦੇ ਹੋਏ ਨਜ਼ਰ ਆ ਰਹੇ ਹਨ ।

By  Shaminder December 5th 2023 10:28 AM

ਜੈਨੀ ਜੌਹਲ (Jenny Johall)ਨੇ ਆਪਣੇ ਪਿਤਾ ਜੀ ਦੇ ਨਾਲ ਇੱਕ ਵੀਡੀਓ ਸਾਂਝਾ  ਕੀਤਾ ਹੈ । ਇਸ ਵੀਡੀਓ ‘ਚ ਜੈਨੀ ਜੌਹਲ ਆਪਣੇ ਪਿਤਾ ਜੀ ਦੇ ਨਾਲ ਨਜ਼ਰ ਆ ਰਹੀ ਹੈ ਅਤੇ ਗਾਇਕਾ ਦੇ ਪਿਤਾ ਜੀ ਉਸ ਨੂੰ ਲਾਡ ਲਡਾਉਂਦੇ ਹੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਪਿਉ ਧੀ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਪਿਉ ਧੀ ਦੇ ਪਿਆਰ ਨੂੰ ਵੇਖ ਕੇ ਭਾਵੁਕ ਹੋ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਫੈਨਸ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।


ਹੋਰ ਪੜ੍ਹੋ :  ਹਾਕੀ ਖਿਡਾਰੀ ਗੁਰਜੰਟ ਸਿੰਘ ਵਿਰਕ ਅਤੇ ਟੈਨਿਸ ਖਿਡਾਰਨ ਕਰਮਨ ਕੌਰ ਨੇ ਕਰਵਾਇਆ ਵਿਆਹ, ਤਸਵੀਰਾਂ ਆਈਆਂ ਸਾਹਮਣੇ

ਜੈਨੀ ਜੌਹਲ ਦਾ ਵਰਕ ਫ੍ਰੰਟ 

ਜੈਨੀ ਜੌਹਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ਹਾਲ ਹੀ ‘ਚ ਆਇਆ ਅੱਖਾਂ ਗਿੱਲੀਆਂ,ਲੈਸਨ, ਟ੍ਰੈਕਟਰ, ਸ਼ੇਰ ਸਟਾਈਲ ਸਣੇ ਕਈ ਹਿੱਟ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ ।


View this post on Instagram

A post shared by Jenny Johal (@jennyjohalmusic)


ਜੈਨੀ ਜੌਹਲ ਦੇ ਫੈਵਰੇਟ ਗਾਇਕ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਦਿਲਜੀਤ ਦੋਸਾਂਝ ਬਹੁਤ ਜ਼ਿਆਦਾ ਪਸੰਦ ਹਨ। ਉਨ੍ਹਾਂ ਦਾ ਸੁਫ਼ਨਾ ਹੈ ਕਿ ਉਹ ਦਿਲਜੀਤ ਦੋਸਾਂਝ ਦੇ ਨਾਲ ਗਾਉਣ ।


ਜੈਨੀ ਜੌਹਲ ਉਸ ਵੇਲੇ ਚਰਚਾ ‘ਚ ਆ ਗਈ ਸੀ ਜਦੋਂ ਉਨ੍ਹਾਂ ਨੇ ਲੈਟਰ ਟੂ ਸੀਐੱਮ ਕੱਢਿਆ ਸੀ । ਇਸ ਗੀਤ ‘ਚ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਮੁਲਜ਼ਮਾਂ ਖਿਲਾਫ਼ ਕਾਰਵਾਈ ਨਾ ਹੋਣ ‘ਤੇ ਸਵਾਲ ਚੁੱਕੇ ਸਨ ।   

View this post on Instagram

A post shared by Jenny Johal (@jennyjohalmusic)



Related Post