ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਦੀ ਧੀ ਦੇ ਜਨਮ ਦਿਨ ‘ਤੇ ਜੈਨੀ ਜੌਹਲ, ਸੁਰਜੀਤ ਭੁੱਲਰ ਸਣੇ ਕਈ ਗਾਇਕਾਂ ਨੇ ਕੀਤਾ ਪ੍ਰਫਾਰਮ, ਵੇਖੋ ਬਰਥਡੇਅ ਪਾਰਟੀ ਦਾ ਵੀਡੀਓ

By  Shaminder February 23rd 2024 02:08 PM

ਕੁਲਵਿੰਦਰ ਕੈਲੀ (Kulwinder Kally) ਤੇ ਗੁਰਲੇਜ ਅਖਤਰ ਨੇ ਬੀਤੇ ਦਿਨ ਆਪਣੀ ਧੀ ਦਾ ਜਨਮ ਦਿਨ ਮਨਾਇਆ । ਇਸ ਮੌਕੇ ‘ਤੇ ਗਾਇਕ ਜੋੜੀ ਦੇ ਵੱਲੋਂ ਪਾਰਟੀ ਦਾ ਆਯੋਜਨ ਕੀਤਾ ਗਿਆ । ਜਿਸ ‘ਚ ਗਾਇਕਾ ਜੈਨੀ ਜੌਹਲ ਦੇ ਵੱਲੋਂ ਪਰਫਾਰਮ ਕੀਤਾ ਗਿਆ । ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ‘ਪਿਆਰੀ ਹਰਗੁਨਵੀਰ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਵੱਡੀ ਭੈਣ ਗੁਰਲੇਜ ਅਖਤਰ ਤੇ ਕੁਲਵਿੰਦਰ ਕੈਲੀ ਭਾਜੀ ਨੂੰ। ਵਾਹਿਗੁਰੂ ਹਮੇਸ਼ਾ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਦੇ ਨਾਲ ਨਿਵਾਜ਼ਣ। ਬਹੁਤ ਸਾਰਾ ਪਿਆਰ ਅਤੇ ਦੁਆਵਾਂ ਪਿਆਰੀ ਹਰਗੁਨਵੀਰ ਅਤੇ ਦਾਨਵੀਰ’।

Gurlej Akhtar.jpg

ਹੋਰ ਪੜ੍ਹੋ :  ਦੀਪ ਢਿੱਲੋਂ ਅਤੇ ਬਿੰਨੂ ਢਿੱਲੋਂ ਨੇ ਖਨੌਰੀ ਬਾਰਡਰ ‘ਤੇ ਮਾਰੇ ਗਏ ਨੌਜਵਾਨ ਦੇ ਦਿਹਾਂਤ ‘ਤੇ ਜਤਾਇਆ ਦੁੱਖ

ਗੁਰਲੇਜ ਅਖਤਰ ਨੇ ਵੀ ਸਾਂਝੀਆਂ ਕੀਤੀਆਂ ਤਸਵੀਰਾਂ 

ਗਾਇਕਾ ਗੁਰਲੇਜ ਅਖਤਰ ਨੇ ਵੀ ਆਪਣੇ ਧੀ ਦੇ ਜਨਮ ਦਿਨ ਦੇ ਜਸ਼ਨ ਦੀਆਂ ਤਸਵੀਰਾਂ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝੀਆਂ ਕੀਤੀਆਂ ਹਨ । ਜਿਨ੍ਹਾਂ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ‘ਮੇਰੀ ਪਿਆਰੀ ਬੇਟੀ, ਤੇਰਾ ਪਹਿਲਾ ਸਾਲ ਪਿਆਰ,ਹਾਸੇ ਅਤੇ ਅਣਗਿਣਤ ਅਭੁੱਲ ਪਲਾਂ ਨਾਲ ਭਰਿਆ ਹੋਇਆ ਹੈ। ਪਹਿਲਾ ਜਨਮ ਦਿਨ ਮੁਬਾਰਕ ਮੇਰੀ ਛੋਟੀ ਪਰੀ, ਅਸੀਂ ਸਭ ਤੈਨੂੰ ਬਹੁਤ ਪਿਆਰ ਕਰਦੇ ਹਾਂ’। ਇਸ ਤੋਂ ਇਲਾਵਾ ਗਾਇਕਾ ਨੇ ਜਨਮ ਦਿਨ ਦੇ ਇਸ ਜਸ਼ਨ ‘ਚ ਸ਼ਾਮਿਲ ਹੋਣ ਵਾਲੇ ਸਾਰੇ ਦੋਸਤਾਂ, ਮਿੱਤਰਾਂ ਅਤੇ ਰਿਸ਼ਤੇਦਾਰਾਂ ਵੀ ਧੰਨਵਾਦ ਕੀਤਾ ਹੈ। 

Jenny johal 556.jpg
  ਬਰਥਡੇਅ ਪਾਰਟੀ ‘ਚ ਜੈਨੀ ਜੌਹਲ, ਸੁਰਜੀਤ ਭੁੱਲਰ, ਸੁਦੇਸ਼ ਕੁਮਾਰੀ ਨੇ ਕੀਤਾ ਪਰਫਾਰਮ 

ਦੱਸ ਦਈਏ ਕਿ ਗਾਇਕ ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਨੇ ਬੀਤੇ ਦਿਨ ਧੀ ਦੇ ਪਹਿਲੇ ਜਨਮ ਦਿਨ ਦੀ ਪਾਰਟੀ ਰੱਖੀ ਸੀ ।ਜਿਸ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਸ਼ਾਮਿਲ ਹੋਏ ਸਨ । ਗਾਇਕਾ ਜੈਨੀ ਜੌਹਲ, ਸੁਰਜੀਤ ਭੁੱਲਰ ਸਣੇ ਕਈ ਗਾਇਕ ਗਾਉਂਦੇ ਹੋਏ ਨਜ਼ਰ ਆਏ ਸਨ । 

View this post on Instagram

A post shared by Jenny Johal (@jennyjohalmusic)


ਇੱਕ ਸਾਲ ਪਹਿਲਾਂ ਹਰਗੁਨਵੀਰ ਦਾ ਹੋਇਆ ਜਨਮ 

ਇੱਕ ਸਾਲ ਪਹਿਲਾਂ ਗਾਇਕ ਜੋੜੀ ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਦੇ ਘਰ ਧੀ ਹਰਗੁਨਵੀਰ ਕੌਰ ਦਾ ਜਨਮ ਹੋਇਆ ਸੀ । ਜਿਸ ਦੀਆਂ ਤਸਵੀਰਾਂ ਵੀ ਜੋੜੀ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਸਨ । ਇਸ ਤੋਂ ਪਹਿਲਾਂ ਇਸ ਜੋੜੀ ਦੇ ਘਰ ਪੁੱਤਰ ਦਾਨਵੀਰ ਦਾ ਜਨਮ ਹੋਇਆ ਸੀ ।ਦਾਨਵੀਰ ਵੀ ਆਪਣੀ ਭੈਣ ਨੂੰ ਲੈ ਕੇ ਬਹੁਤ ਐਕਸਾਈਟਿਡ ਰਹਿੰਦਾ ਹੈ ਅਤੇ ਅਕਸਰ ਛੋਟੀ ਭੈਣ ਨੂੰ  ਖਿਡਾਉਂਦੇ ਹੋਏ ਉਸ ਦੇ ਵੀਡੀਓ ਸਾਹਮਣੇ ਆਉਂਦੇ ਰਹਿੰਦੇ ਹਨ ।   

View this post on Instagram

A post shared by Gurlej Akhtar (@gurlejakhtarmusic)

 

Related Post