ਜੈਜ਼ੀ ਬੀ ਨੇ ਲਾਈਵ ਸ਼ੋਅ ਦੌਰਾਨ ਆਪਣੇ ਚਾਚੇ ਨਾਲ ਗੁਰੂ ਕੁਲਦੀਪ ਮਾਣਕ ਨੂੰ ਪਹਿਲੀ ਵਾਰ ਮਿਲਣ ਦੀ ਯਾਦ ਕੀਤੀ ਸਾਂਝੀ, ਵੇਖੋ ਵੀਡੀਓ

By  Pushp Raj March 16th 2024 12:48 PM

Jazzy B shares his childhood memories : ਮਸ਼ਹੂਰ ਪੰਜਾਬੀ ਗਾਇਕ ਜੈਜ਼ੀ ਬੀ ਇਨ੍ਹੀਂ ਦਿਨੀਂ ਆਪਣੀ ਨਵੀਂ ਐਲਬਮ 'ਉਸਤਾਦ ਜੀ ਕਿੰਗ ਫੋਰਐਵਰ' Ustad Ji King Forever  ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਗਾਇਕ ਨੇ ਆਪਣੇ ਲਾਈਵ ਸ਼ੋਅ ਦੌਰਾਨ ਆਪਣੇ ਚਾਚਾ ਜੀ ਨੂੰ ਯਾਦ ਕਰਦਿਆਂ ਆਪਣੇ ਬਚਪਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਹਨ, ਕਿਵੇਂ ਉਹ ਆਪਣੇ ਗੁਰੂ ਕੁਲਦੀਪ ਮਾਣਕ ਜੀ ਨੂੰ ਪਹਿਲੀ ਵਾਰ ਮਿਲੇ ਸੀ। 


ਦੱਸ ਦਈਏ ਕਿ ਗਾਇਕੀ ਦੇ ਨਾਲ -ਨਾਲ ਜੈਜ਼ੀ ਬੀ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਜ਼ਿੰਦਗੀ ਤੇ ਪ੍ਰਫੈਸ਼ਨ ਨਾਲ ਜੁੜੇ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਹਨ। 

View this post on Instagram

A post shared by Jazzy B (@jazzyb)

 

ਜੈਜ਼ੀ ਬੀ ਨੇ ਆਪਣੇ ਚਾਚਾ ਜੀ ਤੇ ਉਸਤਾਦ ਕੁਲਦੀਪ ਮਾਣਕ ਨਾਲ ਜੁੜਿਆ ਕਿੱਸਾ ਕੀਤਾ ਸਾਂਝਾ 


ਜੈਜ਼ੀ ਬੀ ਨੇ ਹਾਲ ਹੀ ਵਿੱਚ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਲਾਈਵ ਸ਼ੋਅ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਦੇ ਵਿੱਚ ਗਾਇਕ ਆਪਣੇ ਚਾਚਾ ਜੀ ਨੂੰ ਯਾਦ ਕਰਦੇ ਅਤੇ ਆਪਣੇ ਬਚਪਨ ਦੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਨਜ਼ਰ ਆ ਰਹੇ ਹਨ। ਜੈਜ਼ੀ ਬੀ ਨੇ ਆਪਣੀ ਐਲਬਮ ਉਸਤਾਦ ਜੀ ਕਿੰਗ ਫੋਰਐਵਰ ਵਿੱਚ ਆਪਣੀ ਕਵਰ ਫੋਟੋ ਨੂੰ ਬਿਆਨ ਕਰਦੇ ਹੋਇਆ ਦੱਸਿਆ ਕਿ ਉਹ ਆਪਣੇ ਉਸਤਾਦ ਕੁਲਦੀਪ ਮਾਣਕ ਨੂੰ ਪਹਿਲੀ ਵਾਰ ਮੇਲੇ ਵਿੱਚ ਦੇਖਣ ਗਏ ਅਤੇ ਉੱਥੇ ਤੋ ਹੀ ਉਨ੍ਹਾਂ ਨੂੰ ਗਾਇਕੀ ਕਰਨ ਦਾ ਜੁਨੂੰਨ ਮਿਲਿਆ।


ਜੈਜ਼ੀ ਬੀ ਦੀ ਇਸ ਵੀਡੀਓ ਦੇ ਵਿੱਚ ਤੁਸੀਂ ਗਾਇਕ ਨੇ ਮਾਪਿਆਂ ਨੂੰ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਕਿਹਾ ਸੁਫਨੇ ਜ਼ਰੂਰ ਲਿਆ ਕਰੋ ਅਤੇ ਮਾਪਿਆਂ ਨੂੰ ਅਪੀਲ ਹੈ ਕਿ ਉਹ ਆਪਣੇ ਬੱਚਿਆਂ ਨੂੰ ਉਨ੍ਹਾਂ ਨੂੰ ਪੂਰਾ ਕਰਨ ਦਿਆ ਕਰੋ। 


ਜੈਜ਼ੀ ਬੀ ਨੇ ਕਿਹਾ ਕਿ ਮੈਂ ਆਪਣੇ ਚਾਚਾ ਨਾਲ ਕਾਫੀ ਅਟੈਚ ਸੀ, ਪਰ ਉਹ ਹੁਣ ਇਸ ਦੁਨੀਆ ਵਿੱਚ ਨਹੀਂ ਹਨ। ਗਾਇਕ ਨੇ ਦੱਸਿਆ ਕਿ ਮੈਂ ਆਪਣੇ ਚਾਚਾ ਜੀ ਨਾਲ ਖੂਬ ਖੇਡਦਾ ਸੀ ਤੇ ਮੈਂ ਉਨ੍ਹਾਂ ਦੇ ਮੋਡਿਆਂ ਨੂੰ ਕਦੇ ਵੀ ਨਹੀਂ ਭੁੱਲ ਸਕਦਾ, ਕਿਉਂਕੀ ਜਦੋਂ ਮੈਂ ਚਾਰ ਸਾਲਾਂ ਦਾ ਸੀ ਉਦੋਂ ਮੈਂ ਪਹਿਲੀ ਵਾਰ ਆਪਣੇ ਚਾਚਾ ਜੀ ਦੇ ਮੋਡੇ ਉੱਤੇ ਬੈਠ ਕੇ ਆਪਣੇ ਉਸਤਾਦ ਕੁਲਦੀਪ ਮਾਣਕ ਸਾਹਿਬ ਦਾ ਅਖਾੜਾ ਵੇਖਿਆ ਸੀ। ਉੱਥੇ ਹੀ ਮੈਂ ਪਹਿਲੀ ਵਾਰ ਆਪਣੇ ਉਸਤਾਦ ਜੀ ਨੂੰ ਗਾਂਉਦੇ ਹੋਏ ਸੁਣ ਕੇ ਮੈਂ ਸੋਚਿਆ ਕਿ ਮੈਂ ਵੀ ਇੰਨ੍ਹਾਂ ਵਾਂਗ ਬਣਾਂਗਾ ਤੇ ਮੈਂ ਉਨ੍ਹਾਂ ਨੂੰ ਆਪਣਾ ਗੁਰੂ ਮੰਨ ਲਿਆ। 


ਜੈਜ਼ੀ ਬੀ ਦੀ ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਦੇ ਨਾਲ ਹੀ ਕਈ ਯੂਜ਼ਰਸ ਨੇ ਗਾਇਕ ਦੀ ਸ਼ਲਾਘਾ ਕੀਤੀ ਕਿ ਉਹ ਆਪਣੇ ਤੋਂ ਵੱਡਿਆਂ ਦਾ ਕਿੰਨਾ ਸਨਮਾਨ ਕਰਦੇ ਹਨ ਭਾਵੇਂ ਉਹ ਉਨ੍ਹਾਂ ਦੇ ਗੁਰੂ ਹੋਣ ਜਾਂ ਪਰਿਵਾਰਕ ਮੈਂਬਰ। 

 

ਜੈਜ਼ੀ ਬੀ ਨੇ ਆਪਣੇ ਗੁਰੂ ਕੁਲਦੀਪ ਮਾਣਕ ਨੂੰ ਡੈਡੀਕੇਟ ਕੀਤੀ ਐਲਬਮ 'Ustad Ji King Forever'  

ਜੈਜ਼ੀ ਬੀ ਇਸ ਐਲਬਮ Ustad Ji King Forever  ' ਦੀ ਪ੍ਰਮੋਸ਼ਨ  'ਚ ਰੁੱਝੇ ਹੋਏ  ਹਨ। ਇਹ ਐਲਬਮ ਉਨ੍ਹਾਂ ਨੇ ਆਪਣੇ ਸੰਗੀਤ ਦੇ ਗੁਰੂ ਕੁਲਦੀਪ ਮਾਣਕ (Kuldeep Manak)  ਜੀ ਨੂੰ ਡੈਡੀਕੇਟ ਕੀਤੀ ਹੈ। ਇਸ ਐਲਬਮ ਵਿੱਚ ਕੁਲਦੀਪ ਮਾਣਕ ਜੀ ਦੇ ਕਈ ਮਸ਼ਹੂਰ ਗੀਤ ਅਤੇ ਉਨ੍ਹਾਂ ਦੇ ਬੇਟੇ ਯੁੱਧਵੀਰ ਮਾਣਕ ਦੇ ਗੀਤ ਵੀ ਸ਼ਾਮਲ ਹਨ। ਇਸ ਐਲਬਮ ਦੇ ਵਿੱਚ ਕੁੱਲ 13 ਗੀਤ ਹੋਣਗੇ ਤੇ ਇਹ 10 ਮਾਰਚ ਨੂੰ ਰਿਲੀਜ਼ ਹੋਵੇਗੀ।   

   

View this post on Instagram

A post shared by Jazzy B (@jazzyb)

 

ਹੋਰ ਪੜ੍ਹੋ: ਬਾਲੀਵੁੱਡ ਦੀ ਟ੍ਰੈਜਡੀ ਕੁਈਨ 'ਮਧੂਬਾਲਾ' ਦੀ ਜ਼ਿੰਦਗੀ 'ਤੇ ਬਣ ਰਹੀ ਹੈ ਬਾਈਓਪਿਕ, ਇਹ ਅਦਾਕਾਰਾ ਨਿਭਾਵੇਗੀ ਰੋਲ

ਜੈਜ਼ੀ ਬੀ ਦਾ ਵਰਕ ਫਰੰਟ 

ਜੈਜ਼ੀ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਗਾਇਕ ਪਿਛਲੇ 31 ਸਾਲਾਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ (Pollywood) ਦੇ ਵਿੱਚ ਸਰਗਰਮ ਹਨ। ਜੈਜ਼ੀ ਬੀ ਦੀ ਪਹਿਲੀ ਐਲਬਮ 'ਘੁੱਗੀਆਂ ਦਾ ਜੋੜਾ' 1993 'ਚ ਰਿਲੀਜ਼ ਹੋਈ ਸੀ। ਉਹ ਉਦੋਂ ਲੈਕੇ ਹੁਣ ਤੱਕ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਜੈਜ਼ੀ ਬੀ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਬੀਤੇ ਦਿਨੀਂ ਜੈਜ਼ੀ ਬੀ ਦੀ ਨਵੀਂ ਈਪੀ 'ਇਸ਼ਕ' ਰਿਲੀਜ਼ ਹੋਈ ਸੀ ਜਿਸ ਨੂੰ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ। 

Related Post