ਜੈਜ਼ੀ ਬੀ ਨੇ ਮਦਰਸ ਡੇਅ ਦੇ ਮੌਕੇ ਉੱਤੇ ਸਾਂਝੀ ਕੀਤੀ ਮਾਂ ਨਾਲ ਖਾਸ ਤਸਵੀਰ, ਲਿਖਿਆ, 'ਮਿਸ ਯੂ ਮਾਂ'
ਪੰਜਾਬੀ ਗਾਇਕ ਜੈਜ਼ੀ ਬੀ ਵੀ ਆਪਣੀ ਮਾਂ ਨੂੰ ਯਾਦ ਕਰਕੇ ਭਾਵੁਕ ਹੁੰਦੇ ਹੋਏ ਨਜ਼ਰ ਆਏ ਤੇ ਗਾਇਕ ਆਪਣੀ ਮਾਂ ਦੇ ਨਾਲ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ। ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤ ਇਹ ਤਸਵੀਰ ਸ਼ੇਅਰ ਕਰਦਿਆਂ ਇੱਕ ਭਾਵੁਕ ਨੋਟ ਵੀ ਲਿਖਿਆ ਹੈ।
Jazzy B on mothers day : ਬੀਤੇ ਦਿਨੀਂ ਦੇਸ਼ ਭਰ ਵਿੱਚ ਮਾਂ ਨੂੰ ਸਮਰਪਿਤ ਦਿਹਾੜਾ ਯਾਨੀ ਕਿ ਮਦਰਸ ਡੇਅ ਸੈਲੀਬ੍ਰੇਟ ਕੀਤਾ ਗਿਆ। ਇਸ ਖਾਸ ਮੌਕੇ ਉੱਤੇ ਮਸ਼ਹੂਰ ਪੰਜਾਬੀ ਗਾਇਕ ਜੈਜ਼ੀ ਬੀ ਵੀ ਆਪਣੀ ਮਾਂ ਨੂੰ ਯਾਦ ਕਰਕੇ ਭਾਵੁਕ ਹੁੰਦੇ ਹੋਏ ਨਜ਼ਰ ਆਏ ਤੇ ਗਾਇਕ ਆਪਣੀ ਮਾਂ ਦੇ ਨਾਲ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ।
ਦੱਸ ਦਈਏ ਕਿ ਜੈਜ਼ੀ ਬੀ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ ਨਾਲ ਜੁੜੇ ਰਹਿੰਦੇ ਹਨ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਕਈ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਹਨ।
ਮਦਰਸ ਡੇਅ ਦੇ ਖਾਸ ਮੌਕੇ ਉੱਤੇ ਜੈਜ਼ੀ ਬੀ ਨੇ ਆਪਣੀ ਮਾਤਾ ਜੀ ਨਾਲ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ। ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤ ਇਹ ਤਸਵੀਰ ਸ਼ੇਅਰ ਕਰਦਿਆਂ ਇੱਕ ਭਾਵੁਕ ਨੋਟ ਵੀ ਲਿਖਿਆ ਹੈ। ਗਾਇਕ ਨੇ ਲਿਖਿਆ, ' Happy Mother’s Day 🙏🏽 miss you mom 😔।'
ਗਾਇਕ ਵੱਲੋਂ ਸਾਂਝੀ ਕੀਤੀ ਗਈ ਤਸਵੀਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜੈਜ਼ੀ ਬੀ ਆਪਣੀ ਮਾਤਾ ਜੀ ਨਾਲ ਸੋਫੇ ਉੱਤੇ ਬੈਠੇ ਹੋਏ ਹਨ। ਇਸ ਦੌਰਾਨ ਉਹ ਆਪਣੀ ਨਾਲ ਤਸਵੀਰ ਖਿਚਵਾਉਣ ਲਈ ਹੱਸਦੇ ਹੋਏ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਜੈਜ਼ੀ ਬੀ ਵੱਲੋਂ ਲਿਖੇ ਗਏ ਕੈਪਸ਼ਨ ਤੋਂ ਇਹ ਸਾਫ ਜ਼ਾਹਰ ਹੁੰਦਾ ਹੈ ਕਿ ਉਹ ਆਪਣੀ ਮਾਤਾ ਜੀ ਨੂੰ ਯਾਦ ਕਰਕੇ ਭਾਵੁਕ ਹੋ ਗਏ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਆਪਣੇ ਲਾਈਵ ਕੰਸਰਟ ਦੌਰਾਨ ਸੁਰਜੀਤ ਪਾਤਰ ਜੀ ਨੂੰ ਦਿੱਤੀ ਸ਼ਰਧਾਂਜਲੀ, ਦੇਖੋ ਵੀਡੀਓ
ਫੈਨਜ਼ ਗਾਇਕ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ਨੂੰ ਕਾਫੀ ਪਸੰਦ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਲੋਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੰਦੇ ਅਤੇ ਗਾਇਕ ਨੂੰ ਦਿਲਾਸਾ ਦਿੰਦੇ ਹੋਏ ਨਜ਼ਰ ਆਏ। ਇੱਕ ਯੂਜ਼ਰ ਨੇ ਲਿਖਿਆ, 'ਮਾਵਾਂ ਦੇ ਮੋਹ ਤੇ ਪਿਆਰ ਦਾ ਮੁੱਲ ਕਦੇ ਮੌੜਿਆ ਨਹੀਂ ਜਾ ਸਕਦਾ ਭਰਾ। ਇੱਕ ਹੋਰ ਨੇ ਲਿਖਿਆ, 'Happy Heavenly Mothers Day to Your Mom 🫶♥️🙏। '