ਜੈਜ਼ੀ ਬੀ ਦੇ ਫੁੱਫੜ ਜੀ ਦਾ ਹੋਇਆ ਦਿਹਾਂਤ, ਗਾਇਕ ਵੀਡੀਓ ਸਾਂਝੀ ਕਰ ਹੋਇਆ ਭਾਵੁਕ

ਜੈਜ਼ੀ ਬੀ ਦੇ ਫੁੱਫੜ ਜੀ ਦਾ ਦਿਹਾਂਤ ਹੋ ਗਿਆ ਹੈ। ਜਿਸ ਦਾ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।ਇਸ ਦੇ ਨਾਲ ਹੀ ਫੁੱਫੜ ਜੀ ਦੇ ਨਾਲ ਜੁੜਿਆ ਕਿੱਸਾ ਵੀ ਸ਼ੇਅਰ ਕੀਤਾ ਹੈ।

By  Shaminder July 9th 2024 01:56 PM -- Updated: July 9th 2024 01:58 PM

   ਗਾਇਕ ਜੈਜ਼ੀ ਬੀ (Jazzy B)  ਦੇ ਫੁੱਫੜ ਜੀ ਦਾ ਦਿਹਾਂਤ ਹੋ ਗਿਆ ਹੈ। ਜਿਸ ਦੇ ਬਾਰੇ ਗਾਇਕ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ ਹੈ। ਗਾਇਕ ਨੇ ਲਿਖਿਆ ‘ਮੈਨੂੰ ਸੋਨੇ ਦਾ ਦੰਦ ਮਿਲਿਆ ਸੀ ਤਾਂ ਉਹ ਮੇਰੇ ਫੁੱਫੜ ਜੀ ਕਰਕੇ,ਰਿਪ ਫੁੱਫੜ ਜੀ, ਤੁਸੀਂ ਸਦਾ ਮੇਰੇ ਦਿਲ ‘ਚ ਰਹੋਗੇ’। ਜੈਜ਼ੀ ਬੀ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਹਰ ਕੋਈ ਉਨ੍ਹਾਂ ਦੇ ਫੁੱਫੜ ਦੇ ਦਿਹਾਂਤ ‘ਤੇ ਸੋਗ ਜਤਾ ਰਿਹਾ ਹੈ।

ਹੋਰ ਪੜ੍ਹੋ  :  ਕੌਰ ਬੀ ਨੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਪਰਿਵਾਰ ਨਾਲ ਮਨਾਇਆ ਜਨਮ ਦਿਨ ਦਾ ਜਸ਼ਨ

ਜੈਜ਼ੀ ਬੀ ਦਾ ਵਰਕ ਫ੍ਰੰਟ 

ਜੈਜ਼ੀ ਬੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਪਾਲੀਵੁੱਡ ‘ਚ ਉਨ੍ਹਾਂ ਨੂੰ ਭੰਗੜਾ ਕਿੰਗ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ।


ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਮਿੱਤਰਾਂ ਦੇ ਬੂਟ, ਨਾਗ ਸਾਂਭ ਲੈ ਜ਼ੁਲਫਾਂ ਦੇ, ਪਾਰਟੀ ਗੈਟਇਨ ਹੌਟ, ਰੈਂਬੋ ਰੈਂਬੋ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ।ਜੈਜ਼ੀ ਬੀ ਗੀਤਾਂ ਦੇ ਨਾਲ-ਨਾਲ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕਰ ਚੁੱਕੇ ਹਨ । ਜਿਸ ‘ਚ ਸਨੋ ਮੈਨ,ਬੈਸਟ ਆਫ ਲੱਕ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ।   

View this post on Instagram

A post shared by Jazzy B (@jazzyb)




Related Post