ਜੈਜ਼ੀ ਬੀ ਨਵੀਂ ਐਲਬਮ 'ਉਸਤਾਦ ਜੀ ਕਿੰਗ' ਹੋਈ ਰਿਲੀਜ਼, ਗਾਇਕ ਨੇ ਆਪਣੇ ਗੁਰੂ ਕੁਲਦੀਪ ਮਾਣਕ ਨੂੰ ਦਿੱਤੀ ਸ਼ਰਧਾਂਜਲੀ
Jazzy B Album'Ustad ji King': ਮਸ਼ਹੂਰ ਪੰਜਾਬੀ ਗਾਇਕ ਜੈਜ਼ੀ ਬੀ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਗਾਇਕ ਜੈਜ਼ੀ ਬੀ ਦੀ ਨਵੀਂ ਐਲਬਮ 'ਉਸਤਾਦ ਜੀ ਕਿੰਗ ਫੋਰਐਵਰ' Ustad Ji King Forever ਨੂੰ ਲੈ ਕੇ ਸੁਰਖੀਆਂ 'ਚ ਹਨ। ਲੰਮੇਂ ਇੰਤਜ਼ਾਰ ਤੋਂ ਬਾਅਦ ਗਾਇਕ ਦੀ ਇਹ ਐਲਬਮ ਰਿਲੀਜ਼ ਹੋ ਗਈ ਹੈ, ਫੈਨਜ਼ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ।
ਦੱਸ ਦਈਏ ਕਿ ਗਾਇਕੀ ਦੇ ਨਾਲ -ਨਾਲ ਜੈਜ਼ੀ ਬੀ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਜ਼ਿੰਦਗੀ ਤੇ ਪ੍ਰਫੈਸ਼ਨ ਨਾਲ ਜੁੜੇ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਹਨ।
ਜੈਜ਼ੀ ਬੀ ਨੇ ਹਾਲ ਹੀ ਵਿੱਚ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਨਵੀਂ ਐਲਬਮ 'ਉਸਤਾਦ ਜੀ ਕਿੰਗ ਫੋਰਐਵਰ' Ustad Ji King Forever ਦੇ ਰਿਲੀਜ਼ ਹੋਣ ਬਾਰੇ ਫੈਨਜ਼ ਨਾਲ ਜਾਣਕਾਰੀ ਸਾਂਝੀ ਕੀਤੀ ਹੈ। ਇਸ ਦੇ ਨਾਲ-ਨਾਲ ਗਾਇਕ ਨੇ ਇਸ ਐਲਬਮ ਦੀ ਟਰੈਕ ਲਿਸਟ ਵੀ ਜਾਰੀ ਕੀਤੀ ਹੈ।
ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਗਾਇਕ ਨੇ ਕੈਪਸ਼ਨ ਵਿੱਚ ਲਿਖਿਆ, '???? USTAD JI KING FOREVER ????OUT NOW - The TITLE SONG from the brand new @jazzyb album ????
ਗਾਇਕ ਵੱਲੋਂ ਸ਼ੇਅਰ ਕੀਤੇ ਗਏ ਇਸ ਪੋਸਟਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸਾਹਮਣੇ ਸਟੇਜ਼ ਲੱਗੀ ਹੈ ਤੇ ਉਸ ਉੱਤੇ ਇੱਕ ਗਾਇਕ ਗੀਤ ਗਾ ਰਿਹਾ ਹੈ ਤੇ ਸਟੇਜ਼ ਤੋਂ ਕੁਝ ਦੂਰੀ ਉੱਤੇ ਇੱਕ ਬੱਚਾ ਆਪਣੇ ਪਿਤਾ ਦੇ ਮੋਡਿਆਂ ਉੱਤੇ ਬੈਠ ਕੇ ਗਾਇਕ ਦੇ ਗੀਤਾਂ ਦੀ ਪੇਸ਼ਕਾਰੀ ਨੂੰ ਵੇਖ ਰਿਹਾ ਹੈ। ਇਸ ਪੋਸਟਰ ਨੂੰ ਵੇਖ ਕੇ ਇੰਝ ਜਾਪਦਾ ਹੈ ਕਿ ਜਿਵੇਂ ਜੈਜ਼ੀ ਬੀ ਨੇ ਆਪਣੇ ਬਚਪਨ ਦੀ ਤਸਵੀਰ ਤੇ ਆਪਣੇ ਉਸਤਾਦ ਕੁਲਦੀਪ ਮਾਣਕ ਜੀ ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਕੀਤਾ ਹੈ। ਫੈਨਜ਼ ਗਾਇਕ ਦੀ ਇਸ ਪੋਸਟ ਨੂੰ ਕਾਫੀ ਪਸੰਦ ਕਰ ਰਹੇ ਹਨ।
ਜੈਜ਼ੀ ਬੀ ਇਸ ਐਲਬਮ Ustad Ji King Forever ' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਹ ਐਲਬਮ ਉਨ੍ਹਾਂ ਨੇ ਆਪਣੇ ਸੰਗੀਤ ਦੇ ਗੁਰੂ ਕੁਲਦੀਪ ਮਾਣਕ (Kuldeep Manak) ਜੀ ਨੂੰ ਡੈਡੀਕੇਟ ਕੀਤੀ ਹੈ। ਇਸ ਐਲਬਮ ਵਿੱਚ ਕੁਲਦੀਪ ਮਾਣਕ ਜੀ ਦੇ ਕਈ ਮਸ਼ਹੂਰ ਗੀਤ ਅਤੇ ਉਨ੍ਹਾਂ ਦੇ ਬੇਟੇ ਯੁੱਧਵੀਰ ਮਾਣਕ ਦੇ ਗੀਤ ਵੀ ਸ਼ਾਮਲ ਹਨ। ਇਸ ਐਲਬਮ ਦੇ ਵਿੱਚ ਕੁੱਲ 13 ਗੀਤ ਹੋਣਗੇ ਤੇ ਇਹ 10 ਮਾਰਚ ਨੂੰ ਰਿਲੀਜ਼ ਹੋਵੇਗੀ।
ਹੋਰ ਪੜ੍ਹੋ : WWE ਫੇਮ ਮਸ਼ਹੂਰ ਰੈਸਲਰ 'ਦਿ ਗ੍ਰੇਟ ਖਲੀ' ਪਹੁੰਚੇ ਬਾਬਾ ਬਾਗੇਸ਼ਵਰ ਧਾਮ, ਵਾਇਰਲ ਹੋ ਰਹੀਆਂ ਨੇ ਤਸਵੀਰਾਂ
ਜੈਜ਼ੀ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਗਾਇਕ ਪਿਛਲੇ 31 ਸਾਲਾਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ (Pollywood) ਦੇ ਵਿੱਚ ਸਰਗਰਮ ਹਨ। ਜੈਜ਼ੀ ਬੀ ਦੀ ਪਹਿਲੀ ਐਲਬਮ 'ਘੁੱਗੀਆਂ ਦਾ ਜੋੜਾ' 1993 'ਚ ਰਿਲੀਜ਼ ਹੋਈ ਸੀ। ਉਹ ਉਦੋਂ ਲੈਕੇ ਹੁਣ ਤੱਕ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਜੈਜ਼ੀ ਬੀ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਬੀਤੇ ਦਿਨੀਂ ਜੈਜ਼ੀ ਬੀ ਦੀ ਨਵੀਂ ਈਪੀ 'ਇਸ਼ਕ' ਰਿਲੀਜ਼ ਹੋਈ ਸੀ ਜਿਸ ਨੂੰ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ।