ਯੂ.ਕੇ. ‘ਚ ਰਵੀ ਸਿੰਘ ਖਾਲਸਾ ਦੇ ਨਾਲ ਜੈਜ਼ੀ ਬੀ ਨੇ ਕੀਤੀ ਮੁਲਾਕਾਤ, ਰਵੀ ਸਿੰਘ ਖਾਲਸਾ ਨੇ ਕੀਤੀ ਜੈਜ਼ੀ ਬੀ ਦੀ ਤਾਰੀਫ, ਕਿਹਾ ‘ਇਹ ਹੈ ਪੰਜਾਬ ਦਾ ਅਸਲੀ ਹੀਰੋ’

ਰਵੀ ਸਿੰਘ ਖਾਲਸਾ ਅਤੇ ਜੈਜ਼ੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਗਾਇਕ ਰਵੀ ਸਿੰਘ ਖਾਲਸਾ ਦੇ ਨਾਲ ਨਜ਼ਰ ਆ ਰਹੇ ਹਨ ।ਇਸ ਵੀਡੀਓ ‘ਚ ਰਵੀ ਸਿੰਘ ਖਾਲਸਾ ਗਾਇਕ ਜੈਜ਼ੀ ਬੀ ਦੀ ਤਾਰੀਫ ਕਰਦੇ ਹੋਏ ਦਿਖਾਈ ਦੇ ਰਹੇ ਹਨ ।

By  Shaminder August 21st 2024 11:57 AM
ਯੂ.ਕੇ. ‘ਚ ਰਵੀ ਸਿੰਘ ਖਾਲਸਾ ਦੇ ਨਾਲ ਜੈਜ਼ੀ ਬੀ ਨੇ ਕੀਤੀ ਮੁਲਾਕਾਤ, ਰਵੀ ਸਿੰਘ ਖਾਲਸਾ ਨੇ ਕੀਤੀ ਜੈਜ਼ੀ ਬੀ ਦੀ ਤਾਰੀਫ, ਕਿਹਾ ‘ਇਹ ਹੈ ਪੰਜਾਬ ਦਾ ਅਸਲੀ ਹੀਰੋ’

ਰਵੀ ਸਿੰਘ ਖਾਲਸਾ (Ravi Singh Khalsa) ਅਤੇ ਜੈਜ਼ੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਗਾਇਕ ਰਵੀ ਸਿੰਘ ਖਾਲਸਾ ਦੇ ਨਾਲ ਨਜ਼ਰ ਆ ਰਹੇ ਹਨ ।ਇਸ ਵੀਡੀਓ ‘ਚ ਰਵੀ ਸਿੰਘ ਖਾਲਸਾ ਗਾਇਕ ਜੈਜ਼ੀ ਬੀ ਦੀ ਤਾਰੀਫ ਕਰਦੇ ਹੋਏ ਦਿਖਾਈ ਦੇ ਰਹੇ ਹਨ ।ਰਵੀ ਸਿੰਘ ਖਾਲਸਾ ਇਸ ਵੀਡੀਓ ‘ਚ ਕਹਿੰਦੇ ਸੁਣਾਈ ਦੇ ਰਹੇ ਹਨ ਕਿ ਜੈਜ਼ੀ ਬੀ ਅਜਿਹਾ ਸ਼ਖਸ ਹੈ ਜੋ ਪੰਜਾਬ ਦੀ ਗੱਲ ਖੁੱਲ੍ਹ ਕੇ ਕਰਦਾ ਹੈ ਅਤੇ ਹਮੇਸ਼ਾ ਹੀ ਜ਼ੁਲਮ ਦੇ ਖਿਲਾਫ ਡਟਿਆ ਰਹਿੰਦਾ ਹੈ।

 ਹੋਰ ਪੜ੍ਹੋ : ਮਾਂ ਦੁਰਗਾ ਦੀ ਪੂਜਾ ਕਰਦੀ ਨਜ਼ਰ ਆਈ ਗਾਇਕਾ ਜੋਤੀ ਨੂਰਾਂ, ਕਿਹਾ ‘ਮਾਂ ਸਭ ਨੂੰ ਖੁਸ਼ੀਆਂ ਦੇਵੇ’

ਜੈਜ਼ੀ ਬੀ ਨੇ ਵੀ ਰਵੀ ਸਿੰਘ ਖਾਲਸਾ ਦੇ ਵੱਲੋਂ ਲੋਕਾਂ ਦੀ ਕੀਤੀ ਜਾ ਰਹੀ ਸੇਵਾ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਮੈਂ ਰਵੀ ਸਿੰਘ ਖਾਲਸਾ ਨੂੰ ਉਦੋਂ ਤੋਂ ਜਾਣਦਾ ਹਾਂ, ਜਦੋਂ ਉਨ੍ਹਾਂ ਦੀ ਛੋਟੀ ਛੋਟੀ ਦਾੜ੍ਹੀ ਹੁੰਦੀ ਸੀ ਅਤੇ ਅੱਜ ਮੁੱਦਤਾਂ ਬਾਅਦ ਉਨ੍ਹਾਂ ਨੂੰ ਮਿਲਣ ਦਾ ਮੌਕਾ ਮਿਲਿਆ ਹੈ ।ਖਾਲਸਾ ਏਡ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।


ਜਿਸ ਨੂੰ ਸਾਂਝਾ ਕਰਦੇ ਹੋਏ ਰਵੀ ਸਿੰਘ ਖ਼ਾਲਸਾ ਨੇ ਲਿਖਿਆ ‘ਪਹਿਲੀ ਵਾਰ ਭਾਈ ਰਵੀ ਸਿੰਘ ਨੂੰ ਮਿਲੇ ਜੈਜ਼ੀ ਬੀ । ਯੂ ਕੇ ਸ਼ੁਰੂ ਹੋਈਆਂ ਪਹਿਲੀਆਂ ਸਿੱਖ ਖੇਡਾਂ ਦੌਰਾਨ’। ਦੱਸ ਦਈਏ ਕਿ ਯੂ ਕੇ ‘ਚ ਪਹਿਲੀ ਵਾਰ ਸਿੱਖ ਖੇਡਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। 

View this post on Instagram

A post shared by Khalsa Aid (UK) (@khalsa_aid)

ਜੈਜ਼ੀ ਬੀ ਦਾ ਵਰਕ ਫ੍ਰੰਟ 

ਜੈਜ਼ੀ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਸੰਗੀਤ ਜਗਤ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਨੇ । ਉਨ੍ਹਾਂ ਨੇ ਕੁਝ ਕੁ ਫ਼ਿਲਮਾਂ ‘ਚ ਕੰਮ ਵੀ ਕੀਤਾ ਹੈ। 




Related Post