Jazzy B: ਜੈਜੀ ਬੀ ਨੇ ਸਿੰਘਾਂ ਦਾ ਮਜ਼ਾਕ ਬਨਾਉਣ ਵਾਲਿਆਂ ਦੀ ਬੋਲਤੀ ਕੀਤੀ ਬੰਦ, ਸਟੇਜ ਸ਼ੋਅ ਦੌਰਾਨ ਸੁਣਾਈਆਂ ਖਰੀਆਂ-ਖਰੀਆਂ

ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਜੈਜੀ ਬੀ ਸੰਗੀਤ ਜਗਤ ਦਾ ਜਾਣਿਆ ਪਛਾਣਿਆ ਨਾਂਅ ਹੈ। ਉਨ੍ਹਾਂ ਆਪਣੇ ਗੀਤਾਂ ਨਾਲ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਵਿੱਚ ਵੀ ਧਮਾਲ ਮਚਾਈ ਹੈ। ਹਾਲ ਹੀ 'ਚ ਜੈਜੀ ਬੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਉਹ ਸਿੰਘਾਂ ਦਾ ਮਜ਼ਾਕ ਬਨਾਉਣ ਵਾਲੀਆਂ ਨੂੰ ਖਰੀਆਂ ਗੱਲਾਂ ਸੁਣਾਉਂਦੇ ਹੋਏ ਨਜ਼ਰ ਆ ਰਹੇ ਹਨ।

By  Pushp Raj August 10th 2023 07:03 PM

jazzy B viral video: ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਜੈਜੀ ਬੀ ਸੰਗੀਤ ਜਗਤ ਦਾ ਜਾਣਿਆ ਪਛਾਣਿਆ ਨਾਂਅ ਹੈ। ਉਨ੍ਹਾਂ ਆਪਣੇ ਗੀਤਾਂ ਨਾਲ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਵਿੱਚ ਵੀ ਧਮਾਲ ਮਚਾਈ ਹੈ। ਹਾਲ ਹੀ 'ਚ ਜੈਜੀ ਬੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਉਹ ਸਿੰਘਾਂ ਦਾ ਮਜ਼ਾਕ ਬਨਾਉਣ ਵਾਲੀਆਂ ਨੂੰ ਖਰੀਆਂ ਗੱਲਾਂ ਸੁਣਾਉਂਦੇ ਹੋਏ ਨਜ਼ਰ ਆ ਰਹੇ ਹਨ। 

View this post on Instagram

A post shared by Jazzy B (@jazzyb)


ਦੱਸ ਦੇਈਏ ਕਿ ਪੰਜਾਬੀ ਸੰਗੀਤ ਜਗਤ ਵਿੱਚ 30 ਸਾਲ ਪੂਰੇ ਕਰ ਚੁੱਕੇ ਜੈਜੀ ਬੀ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਜਰਿਏ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਰਹਿੰਦੇ ਹਨ। ਉਹ ਲੰਬੇ ਸਮੇਂ ਤੋਂ ਆਪਣੇ ਗਾਇਕਾ ਰਾਹੀਂ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਇਸ ਵਿਚਾਲੇ ਕਲਾਕਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।

ਦਰਅਸਲ, ਇਸ ਵੀਡੀਓ ਵਿੱਚ ਜੈਜੀ ਬੀ ਫਿਲਮ ਮਸਤਾਨੇ ਦੀ ਗੱਲ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਵੀਡੀਓ ਵਿੱਚ ਜੈਜੀ ਬੀ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ ਕਿ ਜਿਹੜੇ ਮਜ਼ਾਕ ਉਡਾਉਂਦੇ ਸੀ ਸਿੰਘਾਂ ਦੇ ਬਾਰਾ ਵੱਜ ਗਏ... ਇਹਦੇ ਬਾਰੇ ਦੱਸਿਆ ਜਾਵੇਗਾ ਕਿ ਸਿੰਘਾਂ ਦੇ ਬਾਰਾ ਕਦੋਂ ਵੱਜਦੇ ਆ... ਜਦੋਂ ਕਿਸੇ ਦੀਆਂ ਧੀਆਂ ਭੈਣਾਂ ਚੱਕੀਆਂ ਜਾਂਦੀਆਂ ਸੀ... ਉੱਦੋਂ ਸਿੰਘ ਛੁਡਵਾ ਕੇ ਲਿਆਉਂਦੇ ਸੀ। '

ਫ਼ਿਲਮ ਮਸਤਾਨੇ ਦੀ ਗੱਲ ਕਰਿਏ ਤਾਂ ਇਸ ਫਿਲਮ ਵਿੱਚ ਤਰਸੇਮ ਜੱਸੜ, ਸਿੰਮੀ ਚਾਹਲ ਦੇ ਨਾਲ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਨੀ ਮੱਟੂ ਤੇ ਬਨਿੰਦਰ ਬੰਨੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਨੂੰ ਵਿਹਲੀ ਜਨਤਾ ਫ਼ਿਲਮਜ਼ ਤੇ ਓਮਜੀ ਸਿਨੇ ਵਰਲਡ ਦੁਆਰਾ ਪੇਸ਼ ਕੀਤਾ ਗਿਆ ਹੈ ਤੇ ਸ਼ਰਨ ਆਰਟਸ ਦੁਆਰਾ ਲਿਖਿਤ ਤੇ ਨਿਰਦੇਸ਼ਿਤ ਕੀਤੀ ਗਈ ਹੈ।

View this post on Instagram

A post shared by Fivewood (@fivewood.in)


ਹੋਰ ਪੜ੍ਹੋ: ਜਾਣੋ ਭਾਰਤ ਦੇ ਉਹ ਟੌਪ 10 ਟੀਵੀ ਸ਼ੋਅਸ ਜੋ ਲੰਮੇਂ ਸਮੇਂ ਤੋਂ ਕਰ ਰਹੇ ਨੇ ਟੀਵੀ ਜਗਤ 'ਚ ਰਾਜ

ਦੱਸ ਦਈਏ ਕਿ ਕੁਲਦੀਪ ਮਾਣਕ ਦੇ ਦਿਹਾਂਤ ਤੋਂ ਬਾਅਦ ਜੈਜੀ ਬੀ ਉਨ੍ਹਾਂ ਦੇ ਪਰਿਵਾਰ ਦੇ ਬੇਹੱਦ ਕਰੀਬ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਯੁੱਧਵੀਰ ਦੇ ਬੁਰੇ ਹਾਲਾਤਾਂ ਵਿੱਚ ਉਸ ਦਾ ਖੂਬ ਸਾਥ ਨਿਭਾਇਆ।  ਜਲੰਧਰ ਦੇ ਸੁਪਰਸਟਾਰ ਜੈਜੀ ਬੀ 5 ਸਾਲਾਂ ਦੇ ਸੀ, ਤਾਂ ਉਨ੍ਹਾਂ ਦਾ ਪਰਿਵਾਰ ਕੈਨੇਡਾ ਦੇ ਸਰੀ 'ਚ ਸ਼ਿਫਟ ਹੋ ਗਿਆ ਸੀ।ਜੈਜੀ ਬੀ ਨੂੰ ਆਪਣੇ ਹੀ ਸ਼ਹਿਰ ਤੋਂ ਗਾਇਕੀ 'ਚ ਭਰਵਾਂ ਹੁੰਗਾਰਾ ਮਿਲਿਆ ਜਿਸ ਤੋਂ  ਬਾਅਦ ਹੌਲੀ-ਹੌਲੀ ਉਨ੍ਹਾਂ ਦੁਨੀਆ ਭਰ ਵਿੱਚ ਵੱਖਰੀ ਪਛਾਣ ਕਾਇਮ ਕੀਤੀ। 


Related Post