ਜਸਵਿੰਦਰ ਬਰਾੜ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ, ਲੋਕਾਂ ਨੇ ਕਿਹਾ ‘ਅਸੀਂ ਸੋਚਿਆ ਕਿਤੇ ਜਸਵਿੰਦਰ ਬਰਾੜ ਦੀ ਹੋ ਗਈ ਲੜਾਈ’

ਜਸਵਿੰਦਰ ਬਰਾੜ ਇਨ੍ਹੀਂ ਦਿਨੀਂ ਵਿਦੇਸ਼ ‘ਚ ਪਰਫਾਰਮ ਕਰਨ ਗਈ ਹੋਈ ਹੈ। ਜਿਸ ਦੇ ਕਈ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ, ਪਰ ਜਸਵਿੰਦਰ ਬਰਾੜ ਦਾ ਇੱਕ ਅਜਿਹਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ ਅਤੇ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਕਿ ਆਖਿਰਕਾਰ ਜਸਵਿੰਦਰ ਬਰਾੜ ਨੂੰ ਹੋ ਕੀ ਗਿਆ ਹੈ।

By  Shaminder July 29th 2024 03:38 PM

ਜਸਵਿੰਦਰ ਬਰਾੜ (Jaswinder Brar) ਇਨ੍ਹੀਂ ਦਿਨੀਂ ਵਿਦੇਸ਼ ‘ਚ ਪਰਫਾਰਮ ਕਰਨ ਗਈ ਹੋਈ ਹੈ। ਜਿਸ ਦੇ ਕਈ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ, ਪਰ ਜਸਵਿੰਦਰ ਬਰਾੜ ਦਾ ਇੱਕ ਅਜਿਹਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ ਅਤੇ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਕਿ ਆਖਿਰਕਾਰ ਜਸਵਿੰਦਰ ਬਰਾੜ ਨੂੰ ਹੋ ਕੀ ਗਿਆ ਹੈ। ਇਸ ਵੀਡੀਓ ‘ਤੇ ਫੈਨਸ ਵੀ ਰਿਐਕਸ਼ਨ ਦੇ ਰਹੇ ਹਨ। ਕੋਈ ਕਹਿ ਰਿਹਾ ਹੈ ਕਿ ‘ਅਸੀਂ ਸੋਚਿਆ ਕਿ ਜਸਵਿੰਦਰ ਬਰਾੜ ਦੀ ਲੜਾਈ ਹੋ ਗਈ’। ਇੱਕ ਹੋਰ  ਨੇ ਲਿਖਿਆ ਇਹ ਗਾ ਰਹੀ ਜਾਂ ਵੈਣ ਪਾ ਰਹੀ । ਇਸ ਤੋਂ ਇਲਾਵਾ ਹੋਰ ਵੀ ਕਈ ਰਿਐਕਸ਼ਨ ਫੈਨਸ ਦੇ ਵੱਲੋਂ ਦਿੱਤੇ ਜਾ ਰਹੇ ਹਨ।


ਹੋਰ ਪੜ੍ਹੋ : ਹਿਨਾ ਖ਼ਾਨ ਨੇ ਕੀਮੋਥੈਰੇਪੀ ਦਾ ਨਿਸ਼ਾਨ ਵਿਖਾਉਂਦੇ ਹੋਏ ਸਾਂਝੀ ਕੀਤੀ ਨਵੀਂ ਤਸਵੀਰ, ਫੈਨਸ ਨੂੰ ਦਿੱਤਾ ਹੈਲਥ ਅਪਡੇਟ

 ਜਸਵਿੰਦਰ ਬਰਾੜ ਦਾ ਵਰਕ ਫ੍ਰੰਟ 

ਜਸਵਿੰਦਰ ਬਰਾੜ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ। ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੂੰ ਅਖਾੜਿਆਂ ਦੀ ਰਾਣੀ ਵੀ ਕਿਹਾ ਜਾਂਦਾ ਹੈ। ਪਿਛਲੇ ਲੰਮੇ ਸਮੇਂ ਤੋਂ ਉਹ ਪੰਜਾਬੀ ਗਾਇਕੀ ‘ਚ ਜ਼ਿਆਦਾ ਸਰਗਰਮ ਨਹੀਂ ਸੀ।


ਪਰ ਸਿੱਧੂ ਮੂਸੇਵਾਲਾ ਨੇ ਆਪਣੇ ਇੱਕ ਗੀਤ ‘ਚ ਜਸਵਿੰਦਰ ਬਰਾੜ ਦਾ ਜ਼ਿਕਰ ਕੀਤਾ ਸੀ। ਜਿਸ ਤੋਂ ਬਾਅਦ ਹਰ ਕੋਈ ਜਸਵਿੰਦਰ ਬਰਾੜ ਨੂੰ ਸੋਸ਼ਲ ਮੀਡੀਆ ‘ਤੇ ਸਰਚ ਕਰਨ ਲੱਗ ਪਿਆ ਸੀ। ਗਾਇਕਾ ਮੁੜ ਤੋਂ ਚਰਚਾ ‘ਚ ਆ ਗਈ ਸੀ । ਇਸ ਦਾ ਖੁਲਾਸਾ ਗਾਇਕਾ ਨੇ ਇੱਕ ਪੌਡਕਾਸਟ ਦੇ ਦੌਰਾਨ ਵੀ ਕੀਤਾ ਸੀ।  

View this post on Instagram

A post shared by BOMBAY TO PUNJAB (@bombaytopunjab_)



 

Related Post