ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋਈ ਗਾਇਕਾ ਜਸਵਿੰਦਰ ਬਰਾੜ, ਵੇਖੋ ਵੀਡੀਓ

Jaswinder Brar remembers Sidhu Moosewala: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦਿਹਾਂਤ ਨੂੰ 1 ਸਾਲ ਤੋਂ ਵੀ ਵੱਧ ਦਾ ਸਮਾਂ ਬੀਤ ਚੁੱਕਾ ਹੈ, ਪਰ ਸਿੱਧੂ ਨੂੰ ਚਾਹੁਣ ਵਾਲੇ ਅਜੇ ਵੀ ਗਾਇਕ ਨੂੰ ਯਾਦ ਕਰਦੇ ਰਹਿੰਦੇ ਹਨ। ਹਾਲ ਹੀ 'ਚ ਗਾਇਕਾ ਜਸਵਿੰਦਰ ਬਰਾੜ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਜਿਸ 'ਚ ਉਹ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੀ ਨਜ਼ਰ ਆ ਰਹੀ ਹੈ।
ਦੱਸ ਦਈਏ ਕਿ ਪੰਜਾਬ ਇੰਡਸਟਰੀ ਦੀ ਦਿੱਗਜ਼ ਗਾਇਕਾ ਜਸਵਿੰਦਰ ਬਰਾੜ (Jaswinder brar) ਆਪਣੀ ਦਮਦਾਰ ਆਵਾਜ਼ ਤੇ ਸੱਭਿਆਚਾਰਕ ਗਾਇਕੀ ਲਈ ਮਸ਼ਹੂਰ ਹੈ। ਹਾਲ ਹੀ ਵਿੱਚ ਗਾਇਕਾ ਜਸਵਿੰਦਰ ਬਰਾੜ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਸਿੱਧੂ ਮੂਸੇਵਾਲਾ ਬਾਰੇ ਗੱਲ ਕਰਦੀ ਹੋਈ ਨਜ਼ਰ ਆ ਰਹੀ ਹੈ।
ਜਸਵਿੰਦਰ ਬਰਾੜ ਨੇ ਸਿੱਧੂ ਮੂਸੇਵਾਲਾ ਨੂੰ ਕੀਤਾ ਯਾਦ
ਦਰਅਸਲ ਜਸਵਿੰਦਰ ਬਰਾੜ ਦੀ ਇਹ ਵੀਡੀਓ ਇੱਕ ਇੰਟਰਵਿਊ ਦਾ ਹਿੱਸਾ ਹੈ। ਇਸ ਵੀਡੀਓ ਦੇ ਵਿੱਚ ਗਾਇਕਾ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੁੰਦੀ ਹੋਈ ਨਜ਼ਰ ਆਈ। ਇਸ ਵੀਡੀਓ ਵਿੱਚ ਦੇਖ ਸਕਦੇ ਹੋਏ ਕਿ ਗਾਇਕਾ ਕਹਿ ਰਹੀ ਹੈ ਕਿ ਉਹ ਸਿੱਧੂ ਮੂਸੇਵਾਲਾ ਉੱਤੇ ਇੱਕ ਗੀਤ ਰਿਲੀਜ਼ ਕਰਨਾ ਚਾਹੁੰਦੀ ਹੈ।
ਸਿੱਧੂ ਮੂਸੇਵਾਲਾ 'ਤੇ ਗੀਤ ਰਿਲੀਜ਼ ਕਰਨਾ ਚਾਹੁੰਦੀ ਹੈ ਜਸਵਿੰਦਰ ਬਰਾੜ
ਜਸਵਿੰਦਰ ਬਰਾੜ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moosewala)ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿੱਧੂ ਬੇਹੱਦ ਚੰਗਾ ਇਨਸਾਨ, ਚੰਗਾ ਗਾਇਕ ਅਤੇ ਬੇਹੱਦ ਚੰਗਾ ਪੁੱਤਰ ਸੀ। ਉਸ ਦੀ ਉੱਚੀ ਕੱਦ ਕਾਠੀ, ਉਸ ਦੇ ਵੱਡੇ-ਵੱਡੇ ਪੈਰ ਸਨ, ਉਹ ਇੱਕ ਯੋਧਾ ਸੀ। ਜਸਵਿੰਦਰ ਬਰਾੜ ਨੇ ਕਿਹਾ ਕਿ ਮੈਂ ਉਸ ਨੂੰ ਜ਼ਿਆਦਾਤਰ ਚੱਪਲਾਂ ਵਿੱਚ ਹੀ ਵੇਖਿਆ ਹੈ, ਉਹ ਕਦੇ ਫਾਰਮੈਲਟੀ ਨਹੀਂ ਕਰਦਾ ਸੀ, ਮੈਨੂੰ ਅੱਜ ਵੀ ਉਸ ਦੇ ਚੱਪਲਾਂ ਵਾਲੇ ਵੱਡੇ-ਵੱਡੇ ਪੈਰ ਯਾਦ ਹਨ। ਮੈਂ ਹਮੇਸ਼ਾ ਕਹਿੰਦੀ ਹੈ ਕਿ ਪੁੱਤ ਨੂੰ ਵੱਡੇ ਪੈਰੀਂ ਗਿਆ ਹੈਂ ਤੇ ਛੇਤੀ ਨਿੱਕੇ-ਨਿੱਕੇ ਪੈਰ ਵਾਪਸ ਮੁੜ ਆਵੀਂ। ਜਸਵਿੰਦਰ ਬਰਾੜ ਨੇ ਕਿਹਾ ਕਿ ਮੈਨੂੰ ਉਮੀਂਦ ਹੈ ਕਿ ਜਲਦ ਹੀ ਮੈਂ ਸਿੱਧੂ ਉੱਤੇ ਇਹੀ ਗੀਤ ਰਿਲੀਜ਼ ਕਰਾਂ ਵੇ ਵੱਡੇ ਪੈਰੀਂ ਗਿਆ ਹੈਂ ਤੇ ਨਿੱਕੇ ਪੈਰੀਂ ਆ ਜਾਵੀਂ।
ਜਸਵਿੰਦਰ ਬਰਾੜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ (Pollywood) ‘ਚ ਸਰਗਰਮ ਹਨ ਅਤੇ ਗਾਇਕਾ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਨੂੰ ਅਖਾੜਿਆਂ ਦੀ ਰਾਣੀ ਵੀ ਕਿਹਾ ਜਾਂਦਾ ਹੈ ਆਪਣੀ ਬੁਲੰਦ ਆਵਾਜ਼ ਅਤੇ ਲੰਮੀ ਹੇਕ ਦੀ ਹਰ ਥਾਂ ‘ਤੇ ਚਰਚਾ ਹੁੰਦੀ ਰਹਿੰਦੀ ਹੈ।
ਹੋਰ ਪੜ੍ਹੋ: ਸਾਰੰਗ ਸਿਕੰਦਰ ਦਾ ਗੀਤ 'ਠੀਕ ਹੈ ਨਾਂ ਤੂੰ' ਹੋਇਆ ਰਿਲੀਜ਼, ਗਿੱਪੀ ਗਰੇਵਾਲ ਨੇ ਪੂਰਾ ਕੀਤਾ ਵਾਅਦਾ
ਜਸਵਿੰਦਰ ਬਰਾੜ ਦੇ ਗੀਤਾਂ ਦੀ ਗੱਲ ਕਰੀਏ ਤਾਂ ਉਹ ਹਮੇਸ਼ਾ ਹੀ ਆਪਣੇ ਗੀਤਾਂ ਰਾਹੀਂ ਸਮਾਜ ਨੂੰ ਚੰਗੀ ਸੋਚ ਪ੍ਰਤੀ ਸਚੇਤ ਰਹਿਣ ਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕਰਦੀ ਹੈ। ਇਸ ਲਈ ਫੈਨਜ਼ ਗਾਇਕਾ ਦੇ ਗੀਤਾਂ ਨੂੰ ਕਾਫੀ ਜ਼ਿਆਦਾ ਪਸੰਦ ਕਰਦੇ ਹਨ।