ਜੱਸੀ ਗਿੱਲ ਨੇ ਧੀ ਰੂਜਸ ਨਾਲ ਸਾਂਝੀ ਕੀਤੀ ਕਿਊਟ ਤਸਵੀਰ, ਫੈਨਜ਼ ਲੁੱਟਾ ਰਹੇ ਪਿਆਰ

By  Pushp Raj February 5th 2024 01:06 PM

Jassi Gill with daughter Roojas Kaur Gill : ਮਸ਼ਹੂਰ ਪੰਜਾਬੀ ਗਾਇਕ ਜੱਸr ਗਿੱਲ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਤੇ ਉਨ੍ਹਾਂ ਦੀ ਦੀ ਇੱਕ ਤਸਵੀਰ  ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ, ਫੈਨਜ਼ ਇਸ  ਨੂੰ ਕਾਫੀ ਪਸੰਦ ਕਰ ਰਹੇ ਹਨ। 

ਦੱਸ ਦਈਏ ਕਿ ਗਾਇਕੀ ਦੇ ਨਾਲ-ਨਾਲ ਗਾਇਕ ਜੱਸੀ ਗਿੱਲ (Jassi Gill) ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਅਕਸਰ ਹੀ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਭਾਵੇਂ ਉਹ ਉਨ੍ਹਾਂ ਦੇ ਆਉਣ ਵਾਲੇ ਪ੍ਰਾਜੈਕਟਸ ਬਾਰੇ ਹੋਣ ਜਾਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੇ ਨਾਲ ਸਬੰਧਤ ਹੋਣ। 

View this post on Instagram

A post shared by Jassie Gill (@jassie.gill)

 


ਜੱਸੀ ਗਿੱਲ ਨੇ ਸਾਂਝੀ ਕੀਤੀ ਧੀ ਨਾਲ ਕਿਊਟ ਤਸਵੀਰ


ਹਾਲ ਹੀ ਵਿੱਚ ਗਾਇਕ ਨੇ ਆਪਣੇ ਧੀ ਨਾਲ ਇੱਕ ਨਵੀਂ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਜੱਸੀ ਗਿੱਲ ਨੇ ਕੈਪਸ਼ਨ ਵਿੱਚ ਰੈਡ ਹਾਰਟ ਦਾ ਈਮੋਜੀ ਨਾਲ ਖਾਸ ਸੰਦੇਸ਼ ਵੀ ਲਿਖਿਆ ਹੈ। ਇਹ ਸੰਦੇਸ਼ ਧੀ ਲਈ ਹੈ। 


ਗਾਇਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, 'ਡੇਟ ਨਾਈਟ ਵਿਦ ਮਾਈ ਕਿਊਟੀ ❤️'। ਗਾਇਕ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਆਪਣੀ ਧੀ ਰੂਜਸ ਕੌਰ ਗਿੱਲ (Roojas Kaur Gill) ਨਾਲ ਸ਼ੀਸ਼ੇ ਦੇ ਮੂਹਰੇ ਖੜੇ ਹੋ ਕੇ ਸੈਲਫੀ ਲੈਂਦੇ ਹੋਏ ਨਜ਼ਰ ਆ ਰਹੇ ਹਨ ਤੇ ਰੂਜਸ ਬੇਹੱਦ ਹੀ ਪਿਆਰ ਭਰੇ ਅੰਦਾਜ਼ ਵਿੱਚ ਮੁਸਕੁਰਾਉਂਦੇ ਹੋਏ ਤਸਵੀਰ ਖਿਚਵਾਉਂਦੀ ਹੋਈ ਨਜ਼ਰ ਆ ਰਹੀ ਹੈ।


ਪਿਉ ਤੇ ਧੀ ਦੀ ਇਸ ਕਿਊਟ ਬੌਂਡਿੰਗ ਨੂੰ ਦਰਸਾਉਂਦੀ ਇਹ ਤਸਵੀਰ ਫੈਨਜ਼ ਨੂੰ ਕਾਫੀ ਪਸੰਦ ਆ ਰਹੀ ਹੈ। ਫੈਨਜ਼ ਇਸ ਤਸਵੀਰ ਉੱਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆਵਾਂ ਦੇ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਗਾਇਕ ਅਤੇ ਉਨ੍ਹਾਂ ਦੀ ਧੀ ਨੂੰ ਅਸੀਸਾਂ ਦਿੰਦੇ ਤੇ ਉਨ੍ਹਾਂ ਉੱਤੇ ਪਿਆਰ ਦੀ ਵਰਖਾ ਕਰਦੇ ਨਜ਼ਰ ਆਏ। 


ਫੈਨਜ਼ ਦੇ ਨਾਲ -ਨਾਲ ਕਈ ਪਾਲੀਵੁੱਡ ਸਿਤਾਰਿਆਂ ਨੇ ਵੀ ਗਾਇਕ ਦੀ ਇਸ ਤਸਵੀਰ ਉੱਤੇ ਕਮੈਂਟ ਕਰਕੇ ਆਪਣਾ ਪਿਆਰ ਪ੍ਰਗਟਾਇਆ ਹੈ। ਮਸ਼ਹੂਰ ਪੰਜਾਬੀ ਗਾਇਕ ਜੈਜ਼ੀ ਬੀ (Jazzy B) ਨੇ ਤਸਵੀਰ ਹੇਠ ਕਮੈਂਟ ਕਰਦੇ ਹੋਏ ਲਿਖਿਆ, 'less her ❤️????'। ਇਸ ਦੇ ਨਾਲ ਹੀ ਪਰਵੀਨ ਭੱਟ ਨੇ ਹਾਰਟ ਈਮੋਜੀ ਸ਼ੇਅਰ ਕੀਤੇ ਹਨ ❤️❤️❤️ ਤੇ ਉਹ ਗਾਇਕ ਦੀ ਧੀ ਨੂੰ ਅਸ਼ੀਰਵਾਦ ਦਿੰਦੇ ਹੋਏ ਨਜ਼ਰ ਆਏ। 

View this post on Instagram

A post shared by Jassie Gill (@jassie.gill)

 

ਹੋਰ ਪੜ੍ਹੋ: ਗੀਤਾ ਜ਼ੈਲਦਾਰ ਨੂੰ ਡੂੰਘਾ ਸਦਮਾ, ਗਾਇਕ ਦੀ ਮਾਤਾ ਗਿਆਨ ਕੌਰ ਜੀ ਦਾ ਹੋਇਆ ਦਿਹਾਂਤ

ਜੱਸੀ ਗਿੱਲ ਦਾ ਵਰਕ ਫਰੰਟ

ਜੱਸੀ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਗਾਇਕ ਦੇ ਨਾਲ-ਨਾਲ ਹੁਣ ਉਹ ਬਤੌਰ ਅਦਾਕਾਰ ਵੀ ਪੰਜਾਬੀ ਇੰਡਸਟਰੀ ਵਿੱਚ ਸਰਗਰਮ ਹਨ। ਜੱਸੀ ਗਿੱਲ ਨੇ ਪਾਲੀਵੁੱਡ (Pollywood) ਦੇ ਨਾਲ-ਨਾਲ ਬਾਲੀਵੁੱਡ ਤੱਕ ਵੀ ਆਪਣੀ ਅਦਾਕਾਰੀ ਨਾਲ ਧਾਕ ਜਮਾਈ ਹੈ। ਬੀਤੇ ਸਾਲ ਜੱਸੀ ਗਿੱਲ ਸਲਮਾਨ ਖਾਨ (Salman Khan)  ਦੇ ਨਾਲ ਫਿਲਮ ਕਿਸੀ ਕਾ ਭਾਈ ਕਿਸੀ ਕੀ ਜਾਨ ਵਿੱਚ ਨਜ਼ਰ ਆਏ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਕੁਝ ਸਮਾਂ ਪਹਿਲਾਂ ਹੀ ਜੱਸੀ ਗਿੱਲ ਦਾ ਇੱਕ ਧਾਰਮਿਕ ਗੀਤ ਵੀ ਰਿਲੀਜ਼ ਹੋਇਆ ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। 

Related Post