ਜਸਪਾਲ ਭੱਟੀ ਦੀ ਪਤਨੀ ਸਵਿਤਾ ਭੱਟੀ ਨੇ ਆਪਣੇ ਪੋਤੇ ਦੇ ਨਾਲ ਸਾਂਝਾ ਕੀਤਾ ਕਿਊਟ ਵੀਡੀਓ, ਮਾਸਟਰ ਸ਼ੈੱਫ ਬਣੇ ਦਾਦੀ ਪੋਤਾ

ਜਸਪਾਲ ਭੱਟੀ ਦੇ ਪੋਤੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਆਪਣੀ ਦਾਦੀ ਦੇ ਨਾਲ ਨਜ਼ਰ ਆ ਰਿਹਾ ਹੈ। ਦੋਵੇਂ ਜਣੇ ਮਾਸਟਰ ਸ਼ੈੱਫ ਬਣੇ ਹੋਏ ਹਨ ਅਤੇ ਜਸਪਾਲ ਭੱਟੀ ਦਾ ਪੋਤਾ ਬਹੁਤ ਹੀ ਕਿਊਟ ਹੈ।

By  Shaminder July 10th 2024 05:01 PM

ਮਰਹੂਮ ਕਾਮੇਡੀਅਨ ਤੇ ਅਦਾਕਾਰ ਜਸਪਾਲ ਭੱਟੀ (Jaspal Bhatti) ਦੇ ਪੋਤੇ ਦਾ ਕਿਊਟ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਜਸਪਾਲ ਭੱਟੀ ਦਾ ਪੋਤਾ ਆਪਣੀ ਦਾਦੀ ਦੇ ਨਾਲ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਕਮੈਂਟਸ ਕਰਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਵਿਤਾ ਭੱਟੀ ਆਪਣੇ ਪੋਤੇ ਦੇ ਨਾਲ ਇਸ ਵੀਡੀਓ ‘ਚ ਦਿਖਾਈ ਦੇ ਰਹੇ ਹਨ ਅਤੇ ਪੋਤੇ ਦੇ ਨਾਲ ਰਲ ਕੇ ਉਹ ਕੇਕ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ । ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਆਪਣੇ ਪੋਤੇ ਦੇ ਲਈ ਇੱਕ ਡਿੱਸ਼ ਬਣਾਈ ਸੀ ਜੋ ਕਿ ਸੈਭੰਗ ਸਿੰਘ ਨੂੰ ਬਹੁਤ ਜ਼ਿਆਦਾ ਪਸੰਦ ਆਈ ਸੀ । 


ਹੋਰ ਪੜ੍ਹੋ  : ਪੰਜਾਬ ਦੇ ਦਰਿਆਵਾਂ ਨੂੰ ਬਚਾਉਣ ਦੀ ਮੁਹਿੰਮ ‘ਚ ਨੌਜਵਾਨਾਂ ਦੇ ਨਾਲ ਸ਼ਾਮਿਲ ਹੋਏ ਅਦਾਕਾਰ ਤੇ ਕਾਮੇਡੀਅਨ ਜਸਵੰਤ ਸਿੰਘ ਰਾਠੌਰ

ਸਵਿਤਾ ਭੱਟੀ ਵੀ ਕਈ ਫ਼ਿਲਮਾਂ ‘ਚ ਕਰ ਚੁੱਕੇ ਹਨ ਕੰਮ

ਜਸਪਾਲ ਭੱਟੀ ਦੇ ਪਤਨੀ ਸਵਿਤਾ ਭੱਟੀ ਵੀ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ਅਤੇ ਉਹ ਜਸਪਾਲ ਭੱਟੀ ਦੇ ਨਾਲ ਵੀ ਕਈ ਕਾਮੇਡੀ ਪ੍ਰੋਗਰਾਮ ਵੀ ਕਰ ਚੁੱਕੇ ਹਨ । ਜਿਸ ‘ਚ ਜਸਪਾਲ ਭੱਟੀ ਦਾ ਫਲਾਪ ਸ਼ੋਅ ਵੀ ਸ਼ਾਮਿਲ ਹੈ।ਇਸ ਤੋਂ ਇਲਾਵਾ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਵੀ ਉਹ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ । 

View this post on Instagram

A post shared by Savita Bhatti (@savitabhattiofficial)














 



 


Related Post