ਜੈਸਮੀਨ ਸੈਂਡਲਾਸ ਬੱਚਿਆਂ ਦੇ ਨਾਲ ਕ੍ਰਿਕੇਟ ਖੇਡਦੀ ਆਈ ਨਜ਼ਰ, ਵੀਡੀਓ ਕੀਤਾ ਸਾਂਝਾ

ਗਾਇਕਾ ਜੈਸਮੀਨ ਸੈਂਡਲਾਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਗਾਇਕਾ ਬੱਚਿਆਂ ਦੇ ਨਾਲ ਕ੍ਰਿਕੇਟ ਖੇਡਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਗਾਇਕਾ ਬੱਚਿਆਂ ਦੇ ਨਾਲ ਬੱਚੀ ਬਣੀ ਹੋਈ ਹੈ।

By  Shaminder May 27th 2024 04:54 PM

ਗਾਇਕਾ ਜੈਸਮੀਨ ਸੈਂਡਲਾਸ (Jasmine Sandlas) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਗਾਇਕਾ ਬੱਚਿਆਂ ਦੇ ਨਾਲ ਕ੍ਰਿਕੇਟ ਖੇਡਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਗਾਇਕਾ ਬੱਚਿਆਂ ਦੇ ਨਾਲ ਬੱਚੀ ਬਣੀ ਹੋਈ ਹੈ। ਸੋਸ਼ਲ ਮੀਡੀਆ ‘ਤੇ ਉਸ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਖੂਬ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ । 


ਹੋਰ ਪੜ੍ਹੋ : ਦਿਲਜੀਤ ਦੋਸਾਂਝ ਨਾਲ ਸਕਰੀਨ ਸ਼ੇਅਰ ਕਰੇਗੀ ਰਣਜੀਤ ਕੌਰ ਉਰਫ ਚੁੰਮਿਆਂ ਵਾਲੀ ਭਾਬੀ, ਤਸਵੀਰਾਂ ਆਈਆਂ ਸਾਹਮਣੇ

ਜੈਸਮੀਨ ਸੈਂਡਲਾਸ ਦਾ ਵਰਕ ਫ੍ਰੰਟ

ਜੈਸਮੀਨ ਸੈਂਡਲਾਸ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਉਨ੍ਹਾਂ ਦਾ ‘ਮੁਨੀਆ’ ਫ਼ਿਲਮ ‘ਚ ਗੀਤ ‘ਤਰਸ’ ਵੀ ਰਿਲੀਜ਼ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਹਿੱਟ ਗੀਤ ਗਾਏ ਹਨ । ਜਿਸ ‘ਚ ਲੱਡੂ,ਇੱਤਰ,ਜ਼ਹਿਰੀ ਵੇ, ਈਲੀਗਲ ਵੈਪਨ, ਬੰਬ ਜੱਟ, ਚੁੰਨੀ ਬਲੈਕ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ ।

View this post on Instagram

A post shared by Jasmine Sandlas (@jasminesandlas)



ਕੁਝ ਸਮਾਂ ਪਹਿਲਾਂ ਉਨ੍ਹਾਂ ਦਾ ਗੀਤ ਰਿਲੀਜ਼ ਹੋਇਆ ਸੀ । ਜਿਸ ‘ਚ ਜੈਸਮੀਨ ਨੇ ਕਾਫੀ ਰਿਵੀਲਿੰਗ ਡਰੈੱਸ ਪਾਈ ਸੀ । ਜਿਸ ਕਾਰਨ ਗਾਇਕਾ ਨੂੰ ਟ੍ਰੋਲਿੰਗ ਦ ਸਾਹਮਣਾ ਵੀ ਕਰਨਾ ਪਿਆ ਸੀ । ਜੈਸਮੀਨ ਸੈਂਡਲਾਸ ਆਪਣੇ ਬੋਲਡ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ ਅਤੇ ਅਕਸਰ ਸੋਸ਼ਲ ਮੀਡੀਆ ‘ਤੇ ਵੀ ਕਈ ਵਾਰ ਅਜਿਹੀ ਸ਼ਬਦਾਵਲੀ ਦਾ ਇਸਤੇਮਾਲ ਕਰਦੀ ਹੈ। ਜਿਸ ਕਾਰਨ ਲੋਕਾਂ ਦੀ ਟ੍ਰੋਲਿੰਗ ਦਾ ਸਾਹਮਣਾ ਉਸ ਨੂੰ ਕਰਨਾ ਪੈਂਦਾ ਹੈ। 

View this post on Instagram

A post shared by Jasmine Sandlas (@jasminesandlas)




Related Post