ਸ੍ਰੀ ਹਜ਼ੂਰ ਸਾਹਿਬ ‘ਚ ਜਾਣ ਤੋਂ ਬਾਅਦ ਜੈਸਮੀਨ ਭਸੀਨ ਦੀ ਜ਼ਿੰਦਗੀ ‘ਚ ਆਇਆ ਵੱਡਾ ਬਦਲਾਅ, ਮੌਤ ਦੇ ਮੂੰਹ ‘ਚ ਜਾਣੋ ਬਚੀ ਸੀ ਮਾਂ, ਵੇਖੋ ਵੀਡੀਓ

ਗੁਰੁ ਜੋ ਚਾਹਵੇ, ਉਹ ਕਰਦਾ ਹੈ। ਗੁਰੁ ਖਾਲੀ ਝੋਲੀਆਂ ਭਰਦਾ ਹੈ। ਜੀ ਹਾਂ ਗੁਰੁ ਦੀ ਬਖਸ਼ਿਸ਼ ਹੋਵੇ ਤਾਂ ਉਹ ਸੂਲੀ ਦੀ ਸੂਲ ਬਣਾ ਦਿੰਦਾ ਹੈ। ਜੈਸਮੀਨ ਭਸੀਨ ਦੇ ਨਾਲ ਵੀ ਕੁਝ ਅਜਿਹਾ ਹੀ ਵਾਪਰਿਆ।

By  Shaminder July 9th 2024 10:19 AM

ਜੈਸਮੀਨ ਭਸੀਨ (Jasmin Bhasin) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਅਦਾਕਾਰਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ‘ਚ ਹੋਏ ਇੱਕ ਰੂਹਾਨੀ ਅਹਿਸਾਸ ਦੇ ਬਾਰੇ ਗੱਲਬਾਤ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਅਦਾਕਾਰਾ ਦੱਸ ਰਹੀ ਹੈ ਕਿ ਉਹ ਸੱਚਖੰਡ ਸ੍ਰੀ ਹਜ਼ੂਰ ਸਾਹਿਬ ‘ਚ ਜਦੋਂ ਫ਼ਿਲਮ ਦੇ ਇੱਕ ਸੀਨ ਨੂੰ ਫ਼ਿਲਮਾ ਰਹੇ ਸਨ ਤਾਂ ਉਸ ਦੇ ਨਾਲ ਇੱਕ ਕੁਝ ਅਜਿਹਾ ਵਾਪਰਿਆ ਜਿਸ ਦੇ ਨਾਲ ਉਨ੍ਹਾਂ ਦੀ ਜ਼ਿੰਦਗੀ ‘ਚ ਬਹੁਤ ਵੱਡਾ ਬਦਲਾਅ ਆਇਆ ।


ਇਹ ਗੁਰੁ ਸਾਹਿਬ ਦੀ ਬਖਸ਼ਿਸ਼ ਹੀ ਸੀ ਕਿ ਮੇਰੇ ਮੰਮੀ ਜੋ ਕਿ ਸਿਹਤ ਸੱਮਸਿਆਵਾਂ ਦੇ ਨਾਲ ਜੂਝ ਰਹੇ ਸਨ ਅਤੇ ਇਹ ਸਮੱਸਿਆਵਾਂ ਕਾਫੀ ਗੰਭੀਰ ਸਨ। ਜਦੋਂ ਡਾਕਟਰ ਨੇ ਦੱਸਿਆ ਕਿ ਉਹ ਬਹੁਤ ਗੰਭੀਰ ਹਾਲਤ ‘ਚ ਸਨ ਪਰ ਜਦੋਂ ਮੈਂ ਹਜ਼ੂਰ ਸਾਹਿਬ ਤੋਂ ਵਾਪਸ ਗਈ ਤਾਂ ਮੇਰੀ ਮੰਮੀ ਦੀ ਹਾਲਤ ‘ਚ ਸੁਧਾਰ ਹੋਇਆ ਅਤੇ ਇਹ ਹਜ਼ੂਰ ਸਾਹਿਬ ਦੀ ਬਖਸ਼ਿਸ਼ ਸਦਕਾ ਹੀ ਸੰਭਵ ਹੋ ਸਕਿਆ ਹੈ।

ਜੈਸਮੀਨ ਭਸੀਨ ਦਾ ਵਰਕ ਫ੍ਰੰਟ 

ਜੈਸਮੀਨ ਭਸੀਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਟੀਵੀ ਸੀਰੀਅਲਸ ‘ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਅਦਾਕਾਰਾ ਪੰਜਾਬੀ ਫ਼ਿਲਮ ਇੰਡਸਟਰੀ ‘ਚ ਵੀ ਸਰਗਰਮ ਹੈ ਅਤੇ ਗਿੱਪੀ ਗਰੇਵਾਲ ਦੇ ਨਾਲ ਫ਼ਿਲਮ ਹਨੀਮੂਨ ‘ਚ ਵੀ ਨਜ਼ਰ ਆ ਚੁੱਕੀ ਹੈ। ਜਲਦ ਹੀ ਅਦਾਕਾਰਾ ‘ਅਰਦਾਸ ਸਰਬੱਤ ਦੇ ਭਲੇ ਦੀ’ ‘ਚ ਵੀ ਦਿਖਾਈ ਦੇਵੇਗੀ । 

View this post on Instagram

A post shared by Desi Channel (@desichannel)



Related Post