ਜੈਸਮੀਨ ਅਖਤਰ ਨੇ ਸਾਂਝਾ ਕੀਤਾ ਆਪਣੇ ਵਿਆਹ ਦੀਆਂ ਰਸਮਾਂ ਦਾ ਵੀਡੀਓ, ਵੇਖੋ ਜੋੜੀ ਦਾ ਖੂਬਸੂਰਤ ਵੀਡੀਓ
ਸੁੱਚੇ ਮੋਤੀ ਜਿਨ੍ਹਾਂ ਨੇ ਪੁੰਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ। ਜੀ ਹਾਂ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਜੈਸਮੀਨ ਅਖਤਰ ਵੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ । ਉਸ ਨੇ ਆਪਣੇ ਵਿਆਹ ਦੀਆਂ ਰਸਮਾਂ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ ।

ਜੈਸਮੀਨ ਅਖਤਰ (Jasmeen Akhtar) ਆਪਣੇ ਵਿਆਹ ਦੀਆਂ ਰਸਮਾਂ ਦੇ ਵੀਡੀਓਜ਼ ਅਤੇ ਤਸਵੀਰਾਂ ਲਗਾਤਾਰ ਸਾਂਝੇ ਕਰ ਰਹੀ ਹੈ । ਹੁਣ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਹੋਰ ਵੀਡੀਓ ਸਾਂਝਾ ਕੀਤਾ ਹੈ ।ਜਿਸ ‘ਚ ਉਹ ਆਪਣੇ ਹੋਣ ਵਾਲੇ ਪਤੀ ਦੇ ਨਾਲ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਉਸ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਜੈਸਮੀਨ ਨੂੰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਦੇ ਲਈ ਹਰ ਕੋਈ ਵਧਾਈ ਦੇ ਰਿਹਾ ਹੈ ।
ਹੋਰ ਪੜ੍ਹੋ : ਇਸ ਲਈ ਯੂ-ਟਿਊਬਰ ਅਰਮਾਨ ਮਲਿਕ ਨੂੰ ਹਸਪਤਾਲ ਵਾਲੇ ਨਹੀਂ ਰਹੇ ਉਸਦਾ ਨਵ-ਜਨਮਿਆ ਪੁੱਤ, ਜਾਣੋ ਪੂਰੀ ਖ਼ਬਰ
ਜੈਸਮੀਨ ਅਖਤਰ ਨੇ ਬੀਤੇ ਦਿਨ ਵੀ ਵੀਡੀਓ ਕੀਤਾ ਸਾਂਝਾ
ਇਸ ਤੋਂ ਪਹਿਲਾਂ ਵੀ ਜੈਸਮੀਨ ਅਖਤਰ ਨੇ ਆਪਣੇ ਦੀਆਂ ਰਸਮਾਂ ਦਾ ਇੱਕ ਵੀਡੀਓ ਸਾਂਝਾ ਕੀਤਾ ਸੀ । ਜਿਸ ‘ਚ ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਸੰਗੀਤ ‘ਚ ਹਿੱਸਾ ਲੈਂਦੀ ਹੋਈ ਨਜ਼ਰ ਆਈ ਸੀ ।
ਇਸ ਸੰਗੀਤ ਪ੍ਰੋਗਰਾਮ ‘ਚ ਜੈਸਮੀਨ ਜੱਸੀ, ਦੀਪ ਢਿੱਲੋਂ ਅਤੇ ਪੰਜਾਬੀ ਇੰਡਸਟਰੀ ਦੀਆਂ ਕਈ ਮਾਡਲ ਅਤੇ ਗਾਇਕ ਵੀ ਨਜ਼ਰ ਆਏ ਸਨ। ਇਸ ਤੋਂ ਬਾਅਦ ਗਾਇਕਾ ਨੇ ਹੋਰ ਵੀ ਕਈ ਤਸਵੀਰਾਂ ਅਤੇ ਵੀਡੀਓ ਸਾਂਝੇ ਕੀਤੇ ਹਨ ।
ਗੁਰਲੇਜ ਅਖਤਰ ਦੀ ਛੋਟੀ ਭੈਣ ਹੈ ਜੈਸਮੀਨ
ਦੱਸ ਦਈਏ ਕਿ ਜੈਸਮੀਨ ਅਖਤਰ ਗਾਇਕਾ ਗੁਰਲੇਜ ਅਖਤਰ ਦੀ ਛੋਟੀ ਭੈਣ ਹੈ । ਜਿੱਥੇ ਗੁਰਲੇਜ ਅਖਤਰ ਬਿਹਤਰੀਨ ਗਾਇਕਾਂ ‘ਚੋਂ ਇੱਕ ਹਨ, ਉੱਥੇ ਹੀ ਉਨ੍ਹਾਂ ਦੀ ਭੈਣ ਵੀ ਇੰਡਸਟਰੀ ਦੀਆਂ ਮੰਨੀਆਂ ਪ੍ਰਮੰਨੀਆਂ ਗਾਇਕਾਂ ਚੋਂ ਇੱਕ ਹੈ । ਗੁਰਲੇਜ ਅਖਤਰ ਦਾ ਪੂਰਾ ਪਰਿਵਾਰ ਹੀ ਗਾਇਕੀ ਨੂੰ ਸਮਰਪਿਤ ਹੈ ।
ਉਨ੍ਹਾਂ ਦੇ ਭਰਾ ਵੀ ਗਾਇਕੀ ‘ਚ ਮਹਾਰਤ ਰੱਖਦੇ ਹਨ ਅਤੇ ਗੁਰਲੇਜ ਅਖਤਰ ਦੇ ਪਤੀ ਕੁਲਵਿੰਦਰ ਕੈਲੀ ਵੀ ਇੰਡਸਟਰੀ ਦੇ ਪ੍ਰਸਿੱਧ ਗਾਇਕ ਹਨ । ਕੁਲਵਿੰਦਰ ਕੈਲੀ ਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।