ਜੈਸਮੀਨ ਅਖਤਰ ਨੇ ਕੰਗਨਾ ਖੇਡਣ ਦੀ ਰਸਮ ਨਿਭਾਈ, ਗਾਇਕਾ ਨੇ ਵੀਡੀਓ ਕੀਤਾ ਸਾਂਝਾ
ਜੈਸਮੀਨ ਅਖਤਰ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਕੰਗਨਾ ਖੇਡਣ ਦੀ ਰਸਮ ਅਦਾ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਤੋਂ ਇਲਾਵਾ ਜੈਸਮੀਨ ਅਖਤਰ ਨੇ ਇੱਕ ਹੋਰ ਵੀਡੀਓ ਵੀ ਸਾਂਝਾ ਕੀਤਾ ਹੈ ।
ਜੈਸਮੀਨ ਅਖਤਰ (Jasmeen Akhtar)ਜੋ ਕਿ ਬੀਤੇ ਦਿਨੀਂ ਵਿਆਹ ਦੇ ਬੰਧਨ ‘ਚ ਬੱਝੀ ਹੈ । ਉਸ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੇ ਹਨ । ਹੁਣ ਗਾਇਕਾ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਕੰਗਨਾ ਖੇਡਣ ਦੀ ਰਸਮ ਅਦਾ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਤੋਂ ਇਲਾਵਾ ਜੈਸਮੀਨ ਅਖਤਰ ਨੇ ਇੱਕ ਹੋਰ ਵੀਡੀਓ ਵੀ ਸਾਂਝਾ ਕੀਤਾ ਹੈ ।
ਹੋਰ ਪੜ੍ਹੋ : ਜਾਣੋ ਕਿਹੜੇ-ਕਿਹੜੇ ਪੰਜਾਬੀ ਕਲਾਕਾਰਾਂ ਦਾ ਵਿਵਾਦਾਂ ਨਾਲ ਜੁੜਿਆ ਨਾਂਅ
ਜਿਸ ‘ਚ ਗਾਇਕਾ ਆਪਣੇ ਪਤੀ ਦੇ ਨਾਲ ਨਜ਼ਰ ਆ ਰਹੀ ਹੈ । ਇਹ ਵੀਡੀਓ ਵਿਆਹ ਵਾਲੇ ਦਿਨ ਦੀ ਹੈ । ਜਿਸ ‘ਚ ਅਦਾਕਾਰਾ ਨੇ ਲਾਲ ਰੰਗ ਦੇ ਜੋੜੇ ‘ਚ ਨਜ਼ਰ ਆ ਰਹੀ ਹੈ ।
ਜੈਸਮੀਨ ਨੇ ਲਾਲੀ ਕਾਹਲੋਂ ਦੇ ਕਰਵਾਇਆ ਵਿਆਹ
ਜੈਸਮੀਨ ਅਖਤਰ ਨੇ ਲਾਲੀ ਕਾਹਲੋਂ ਦੇ ਨਾਲ ਵਿਆਹ ਕਰਵਾਇਆ ਹੈ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਹਨ ।ਇਸ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਵੀ ਇਸ ਜੋੜੀ ਦੇ ਕਈ ਵੀਡੀਓਜ਼ ਅਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ । ਜੈਸਮੀਨ ਦਾ ਇੱਕ ਹੋਰ ਵੀਡੀਓ ਵੀ ਵਾਇਰਲ ਹੋਇਆ ਸੀ । ਜਿਸ ਦੇ ਵਿੱਚ ਗਾਇਕਾ ਆਪਣੇ ਵਿਆਹ ‘ਚ ਗਾਉਂਦੀ ਹੋਈ ਨਜ਼ਰ ਆਈ ਸੀ ।
ਜੈਸਮੀਨ ਅਖਤਰ ਦਾ ਪੂਰਾ ਪਰਿਵਾਰ ਗਾਇਕੀ ਨੂੰ ਸਮਰਪਿਤ ਹੈ ।ਉਸ ਦੇ ਭਰਾ ਵੀ ਗਾਇਕੀ ਦੇ ਖੇਤਰ ‘ਚ ਸਰਗਰਮ ਹਨ ਅਤੇ ਹੁਣ ਤੱਕ ਉਹ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ । ਜੈਸਮੀਨ ਦੀ ਵੱਡੀ ਭੈਣ ਗੁਰਲੇਜ ਅਖਤਰ ਵੀ ਪੰਜਾਬੀ ਇੰਡਸਟਰੀ ਦੀ ਮੰਨੀ ਪ੍ਰਮੰਨੀ ਗਾਇਕਾ ਹੈ ਅਤੇ ਉਸ ਦੇ ਜੀਜਾ ਕੁਲਵਿੰਦਰ ਕੈਲੀ ਵੀ ਪ੍ਰਸਿੱਧ ਗਾਇਕ ਹਨ ।