‘ਚੰਨ ਮਾਤਾ ਗੁਜਰੀ ਦਾ ਬੈਠਾ ਕੰਡਿਆਂ ‘ਤੇ ਸੇਜ ਵਿਛਾਈ’ ਜਸਬੀਰ ਜੱਸੀ ਦੇ ਭਰਾ ਨੇ ਗਾਇਆ ਗੀਤ, ਹਰ ਕਿਸੇ ਦੀਆਂ ਅੱਖਾਂ ਹੋਈਆਂ ਨਮ
ਜਸਬੀਰ ਜੱਸੀ (Jasbir jassi) ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਜਸਬੀਰ ਜੱਸੀ ਆਪਣੇ ਫੈਨਸ ਦੇ ਨਾਲ ਰੁਬਰੂ ਹੁੰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੇ ਤਾਇਆ ਜੀ ਤਾਇਆ ਜੀ ਦੇ ਪੁੱਤਰ ਤੋਂ ਗੀਤ ਸੁਣਦੇ ਦਿਖਾਈ ਦੇ ਰਹੇ ਹਨ ਅਤੇ ਉਨ੍ਹਾਂ ਦੇ ਕੋਲ ਬੈਠੇ ਪਿੰਡ ਦੇ ਲੋਕ ਅਤੇ ਉਨ੍ਹਾਂ ਦੇ ਤਾਇਆ ਜੀ ਦੇ ਪੁੱਤਰ ਤੋਂ ਧਾਰਮਿਕ ਗੀਤ ‘ਚੰਨ ਮਾਤਾ ਗੁਜਰੀ ਦਾ ਬੈਠਾ ਕੰਡਿਆਂ ਦੀ ਸੇਜ਼ ਵਿਛਾਈ’ ਸੁਣਦੇ ਹੋਏ ਦਿਖਾਈ ਦੇ ਰਹੇ ਹਨ ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਜਸਬੀਰ ਜੱਸੀ ਨੇ ਇੱਕ ਕੈਪਸ਼ਨ ਵੀ ਲਿਖਿਆ ਹੈ ।
ਹੋਰ ਪੜ੍ਹੋ : ਕੁੱਲ੍ਹੜ ਪੀਜ਼ਾ ਵਾਲਿਆਂ ਨੂੰ ਨਿਹੰਗ ਸਿੰਘਾਂ ਨੇ ਪਾਇਆ ਘੇਰਾ, ਸਹਿਜ ਅਰੋੜਾ ਤੋਂ ਮੰਗਿਆ ਸਪੱਸ਼ਟੀਕਰਨ
ਜਿਸ ‘ਚ ਗਾਇਕ ਨੇ ਲਿਖਿਆ ‘ਮੇਰੇ ਵੱਡੇ ਤਾਇਆ ਜੀ ਦਾ ਪੁੱਤਰ ਗੁਰਮੇਜ ਸਿੰਘ ਜਦੋਂ ਵੀ ਗੁਰੁ ਗੋਬਿੰਦ ਸਿੰਘ ਜੀ ਦਾ ਗੀਤ ਸੁਣਾਉਂਦਾ ਹੈ ਤਾਂ ਅੱਖਾਂ ਚੋਂ ਛਮ ਛਮ ਪਾਣੀ ਵਗਣ ਲੱਗ ਜਾਂਦਾ ਏ। ਐਸੀ ਕੁਰਬਾਨੀ, ਲਫਜ਼ਾਂ ਤੋਂ ਬਾਹਰ’। ਜਸਬੀਰ ਜੱਸੀ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਹਰ ਕੋਈ ਸਰਬੰਸ ਦਾਨੀ ਦੇ ਵੱਲੋਂ ਦਿੱਤੀ ਦੇਸ਼ ਅਤੇ ਕੌਮ ਦੀ ਖਾਤਿਰ ਦਿੱਤੀ ਗਈ ਕੁਰਬਾਨੀ ਨੂੰ ਯਾਦ ਕਰ ਰਿਹਾ ਹੈ ।
ਜਸਬੀਰ ਜੱਸੀ ਨੇ ਬੀਤੇ ਦਿਨ ਵੀ ਸਾਂਝਾ ਕੀਤਾ ਸੀ ਵੀਡੀਓ
ਜਸਬੀਰ ਜੱਸੀ ਨੇ ਬੀਤੇ ਦਿਨੀਂ ਵੀ ਭਾਈ ਹਰਜਿੰਦਰ ਸਿੰਘ ਜੀ ਦੇ ਨਾਲ ਵੀ ਇੱਕ ਵੀਡੀਓ ਸਾਂਝਾ ਕੀਤਾ ਸੀ । ਜਿਸ ‘ਚ ਉਹ ਕੁਦਰਤ ਵਿਸ਼ੇ ‘ਤੇ ਭਾਈ ਸਾਹਿਬ ਦੇ ਵਿਚਾਰ ਸੁਣਦੇ ਹੋਏ ਵਿਖਾਈ ਦਿੱਤੇ ਸਨ । ਇਸ ਵੀਡੀਓ ਨੂੰ ਵੀ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।
ਜਸਬੀਰ ਜੱਸੀ ਦਾ ਵਰਕ ਫ੍ਰੰਟ
ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਜਸਬੀਰ ਜੱਸੀ ਫ਼ਿਲਮ ‘ਸਰਾਭਾ’ ‘ਚ ਨਜ਼ਰ ਆਏ ਸਨ । ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਕੋਕਾ, ਚੰਨੋ ਦਾ ਜਵਾਨੀ ‘ਚ ਪੈਰ ਪੈ ਗਿਆ, ਕੁੜੀ ਜ਼ਹਿਰ ਦੀ ਪੁੜੀ, ਦਿਲ ਲੈ ਗਈ ਕੁੜੀ ਗੁਜਰਾਤ ਦੀ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ ।