ਬਰਸਾਤ ਦਾ ਮਜ਼ਾ ਲੈਂਦੇ ਨਜ਼ਰ ਆਏ ਜਸਬੀਰ ਜੱਸੀ, ਦੱਸਿਆ ਕਿਵੇਂ ਸਹੇਜ ਕੇ ਰੱਖੀਏ ਬਰਸਾਤੀ ਪਾਣੀ
ਉੱਤਰ ਭਾਰਤ ‘ਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ । ਜਿਸ ਨਾਲ ਹਰ ਪਾਸੇ ਹਰਿਆਲੀ ਛਾ ਗਈ ਹੈ ਅਤੇ ਹਰ ਕੋਈ ਇਸ ਮਾਨਸੂਨ ਦੇ ਸੀਜ਼ਨ ਦਾ ਅਨੰਦ ਮਾਣ ਰਿਹਾ ਹੈ । ਅਜਿਹੇ ‘ਚ ਪਸ਼ੂ ਪੰਛੀਆਂ ਤੇ ਇਨਸਾਨਾਂ ਨੂੰ ਵੀ ਗਰਮੀ ਤੋਂ ਰਾਹਤ ਮਿਲੀ ਹੈ।
ਉੱਤਰ ਭਾਰਤ ‘ਚ ਮਾਨਸੂਨ (Monsoom) ਨੇ ਦਸਤਕ ਦੇ ਦਿੱਤੀ ਹੈ । ਜਿਸ ਨਾਲ ਹਰ ਪਾਸੇ ਹਰਿਆਲੀ ਛਾ ਗਈ ਹੈ ਅਤੇ ਹਰ ਕੋਈ ਇਸ ਮਾਨਸੂਨ ਦੇ ਸੀਜ਼ਨ ਦਾ ਅਨੰਦ ਮਾਣ ਰਿਹਾ ਹੈ । ਅਜਿਹੇ ‘ਚ ਪਸ਼ੂ ਪੰਛੀਆਂ ਤੇ ਇਨਸਾਨਾਂ ਨੂੰ ਵੀ ਗਰਮੀ ਤੋਂ ਰਾਹਤ ਮਿਲੀ ਹੈ। ਪਰ ਬਰਸਾਤ ਦੇ ਇਸ ਸੀਜ਼ਨ ‘ਚ ਕਈ ਥਾਂਵਾਂ ‘ਤੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਕਈ ਥਾਂਵਾਂ ‘ਤੇ ਹੜ੍ਹਾਂ ਵਰਗੇ ਹਾਲਾਤ ਬਣ ਜਾਂਦੇ ਹਨ ।
ਪਰ ਅਜਿਹੇ ‘ਚ ਜੇ ਅਸੀਂ ਬਰਸਾਤ ਦੇ ਇਸ ਪਾਣੀ ਨੂੰ ਸਹੇਜ ਕੇ ਰੱਖ ਲਈਏ ਤਾਂ ਇਸ ਨਾਲ ਜਿੱਥੇ ਸਾਡੀ ਪਾਣੀ ਦੀ ਸਮੱਸਿਆ ਹੱਲ ਹੋ ਜਾਵੇਗੀ ਅਤੇ ਬਰਸਾਤਾਂ ਦਾ ਪਾਣੀ ਵੀ ਸਹੇਜ ਕੇ ਰੱਖਿਆ ਜਾ ਸਕਦਾ ਹੈ। ਜਸਬੀਰ ਜੱਸੀ ਨੇ ਵੀ ਆਪਣੇ ਘਰ ‘ਚ ਬਰਸਾਤ ਦਾ ਅਨੰਦ ਲੈਂਦੇ ਹੋਏ ਦਿਖਾਈ ਦਿੱਤੇ । ਇਸ ਦੇ ਨਾਲ ਹੀ ਉਨ੍ਹਾਂ ਨੇ ਬਰਸਾਤੀ ਪਾਣੀ ਨੂੰ ਸਹੇਜ ਕੇ ਰੱਖਣ ਵਾਲੇ ਵਾਟਰ ਰਿਚਾਰਜ ਸਿਸਟਮ ਨੂੰ ਵਿਖਾਉਂਦੇ ਹੋਏ ਨਜ਼ਰ ਆ ਰਹੇ ਹਨ।
ਸਰੋਤਿਆਂ ਨੂੰ ਦਿੱਤੀ ਨਸੀਹਤ
ਉਨ੍ਹਾਂ ਨੇ ਇਸ ਵੀਡੀਓ ਰਾਹੀਂ ਆਪਣੇ ਚਾਹੁਣ ਵਾਲਿਆਂ ਨੂੰ ਖ਼ਾਸ ਸੁਨੇਹਾ ਵੀ ਦਿੱਤਾ ਹੈ। ਜਿਸ ‘ਚ ਉਨ੍ਹਾਂ ਨੇ ਕਿਹਾ ਕਿ ਜਦੋਂ ਸਾਡੀ ਕੋਲ ਪਾਣੀ ਨਹੀਂ ਹੁੰਦਾ ਤਾਂ ਅਸੀਂ ਤਰਲੇ ਕਰਦੇ ਹਾਂ ਅਤੇ ਜਦੋਂ ਮੀਂਹ ਆਉਂਦਾ ਹੈ ਤਾਂ ਇਸ ਪਾਣੀ ਨੂੰ ਸੰਭਾਲ ਕੇ ਨਹੀਂ ਰੱਖਦੇ । ਸਾਨੂੰ ਸਭ ਨੂੰ ਇਸ ਪਾਣੀ ਨੂੰ ਸੰਭਾਲਣ ਦੀ ਲੋੜ ਹੈ।