ਜਸਬੀਰ ਜੱਸੀ ਨੇ ਥੱਪੜ ਮਾਮਲੇ 'ਤੇ ਕੀਤਾ ਟਵੀਟ, ਲਿਖਿਆ, 'ਬੀਬੀ ਥੱਪੜ ਅੱਤਵਾਦ ਨਹੀਂ ਹੁੰਦਾ, ਜ਼ਿੰਮੇਵਾਰੀ ਵੱਡੀ ਹੈ '

ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਵੀ ਹਾਲ ਹੀ ਵਿੱਚ ਕੰਗਨਾ ਤੇ ਕੁਲਵਿੰਦਰ ਕੌਰ ਵਿਚਾਲੇ ਹੋਏ ਥੱਪੜ ਮਾਮਲੇ ਉੱਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਗਾਇਕ ਨੇ ਘਟਨਾ ਮਗਰੋਂ ਕੰਗਨਾ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਉੱਤੇ ਰਿਐਕਸ਼ਨ ਦਿੱਤਾ ਹੈ।

By  Pushp Raj June 8th 2024 03:28 PM -- Updated: June 10th 2024 04:26 PM

Jasbir Jassi on kangana Ranaut Slap controversy : ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਵੀ ਹਾਲ ਹੀ ਵਿੱਚ ਕੰਗਨਾ ਤੇ ਕੁਲਵਿੰਦਰ ਕੌਰ ਵਿਚਾਲੇ ਹੋਏ ਥੱਪੜ ਮਾਮਲੇ ਉੱਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਗਾਇਕ ਨੇ ਘਟਨਾ ਮਗਰੋਂ ਕੰਗਨਾ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਉੱਤੇ ਰਿਐਕਸ਼ਨ ਦਿੱਤਾ ਹੈ। 

ਦੱਸ ਦਈਏ ਕਿ ਜਸਬੀਰ ਜੱਸੀ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਸੋਸ਼ਲ ਮੀਡੀਆ ਉੱਤੇ ਗਾਇਕ ਅਕਸਰ ਵੱਖ -ਵੱਖ ਮੁੱਦਿਆਂ ਉੱਤੇ ਪੰਜਾਬ ਤੇ ਪੰਜਾਬ ਦੇ ਖਾਸ ਮੁੱਦਿਆਂ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਰਹਿੰਦੇ ਹਨ। 

Jeonde rao Punjabio ❤️❤️ pic.twitter.com/bZ9ZUUnGaB

— Jassi (@JJassiOfficial) June 7, 2024

ਹਾਲ ਹੀ ਵਿੱਚ ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਕੰਗਨਾ ਰਣੌਤ ਤੇ ਸੀਆਈਐਸਫ ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਦੇ ਵਿਚਾਲੇ ਹੋਏ ਥੱਪੜ ਕਾਂਡ ਨੂੰ ਲੈ ਕੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਹਨ। ਜਿਸ ਨਾਲ ਸਬੰਧਤ ਉਨ੍ਹਾਂ ਨੇ ਇੱਕ ਪੋਸਟ ਵਿੱਚ ਸਾਂਝੀ ਕੀਤੀ ਹੈ। 

ਗਾਇਕ ਨੇ ਕੰਗਨਾ ਰਣੌਤ ਉੱਤੇ ਘਟਨਾ ਤੋਂ ਬਾਅਦ ਸਾਂਝੀ ਕੀਤੀ ਗਈ ਵੀਡੀਓ ਨੂੰ ਲੈ ਕੇ ਗੁੱਸਾ ਜ਼ਾਹਰ ਕਰਦੇ ਹੋਏ ਨਜ਼ਰ ਆਏ। ਜਸਬੀਰ ਜਸੀ ਨੇ ਆਪਣੇ ਅਧਿਕਾਰਿਤ ਟਵਿੱਟਰ ਅਕਾਊਂਟ ਉੱਤੇ ਇੱਕ ਟਵੀਟ ਕਰਕੇ ਆਪਣਾ ਰੋਸ ਜਾਹਰ ਕੀਤਾ ਹੈ। 

ਗਾਇਕ ਨੇ ਆਪਣੇ ਟਵੀਟ ਵਿੱਚ ਕੰਗਨਾ ਰਣੌਤ ਉੱਤੇ ਨਿਸ਼ਾਨਾ ਸਾਧਦੇ ਹੋਏ ਲਿਖਿਆ, ਕੰਗਣਾ ਦੇ ਅੱਤਵਾਦ ਵਾਲੇ ਬਿਆਨ ਤੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਅਮਨ ਪਸੰਦ ਲੋਕਾਂ ਦਾ , ਜਾਤ-ਪਾਤ, ਧਰਮ, ਨਸਲ ਤੋਂ ਉੱਪਰ ਉੱਠ ਕੇ ਇੱਕਠੇ ਹੋ ਜਾਣਾ ਦੇਸ਼ ਲਈ ਸ਼ੁਭ ਸੰਕੇਤ ਹੈ।Jeonde rao Punjabio ❤️❤️' 

Bibi Thapad Attwaad thhodi naa hunda, zimmedari vaddi e aje vi soch ke bol 🙏

— Jassi (@JJassiOfficial) June 6, 2024

ਇਸ ਤੋਂ ਪਹਿਲਾਂ ਇੱਕ ਹੋਰ ਟਵੀਟ ਕਰਦਿਆਂ ਜਸਬੀਰ ਜੱਸੀ ਨੇ ਕੰਗਨਾ ਨੂੰ ਨਸੀਹਤ ਦਿੰਦੇ ਹੋਏ ਲਿਖਿਆ, "ਬੀਬੀ ਥੱਪੜ ਅੱਤਵਾਦ ਨਹੀਂ ਹੁੰਦਾ, ਤੇਰੀ ਜਿੰਮੇਵਾਰੀ ਵੱਡੀ ਏ ਅਜੇ ਵੀ ਸੋਚ ਕੇ ਬੋਲ।"

ਹੋਰ ਪੜ੍ਹੋ : ਥੱਪੜ ਮਾਮਲੇ 'ਤੇ ਮੀਕਾ ਸਿੰਘ ਨੇ ਦਿੱਤੀ ਪ੍ਰਤੀਕਿਰਿਆ, ਗਾਇਕ ਨੇ ਕੁਲਵਿੰਦ ਕੌਰ ਨੂੰ ਕਿਹਾ, ਵਰਦੀ 'ਚ ਅਜਿਹਾ ਨਹੀਂ ਕਰਨਾ ਚਾਹੀਦਾ ਸੀ


ਗਾਇਕ ਦੇ ਇਸ ਟਵੀਟ ਨੂੰ ਪੰਜਾਬੀਆਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਦੱਸ ਦਈਏ ਕਿ ਇਸ ਵੀਡੀਓ ਦੇ ਸਾਹਮਣੇ ਆਉਣ ਮਗਰੋਂ ਕੁਲਵਿੰਦਰ ਕੌਰ ਉੱਤੇ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਹਿਲਾ ਕਾਂਸਟੇਬਲ ਨੂੰ ਨੌਕਰੀ ਤੋਂ ਮੁੱਅਤਲ ਕਰ ਦਿੱਤਾ ਗਿਆ ਹੈ, ਪਰ ਵੱਡੀ ਗਿਣਤੀ ਵਿੱਚ ਲੋਕ ਕੁਲਵਿੰਦਰ ਕੌਰ ਦੇ ਹੱਕ ਵਿੱਚ ਸਮਰਥਨ ਕਰ ਰਹੇ ਹਨ।


Related Post