ਜਸਬੀਰ ਜੱਸੀ ਨੇ ਜੋਤੀ ਨੂਰਾਂ ਨਾਲ ਮਿਲ ਕੇ ਗਾਇਆ ਗੀਤ, ਦੋਵੇਂ ਗਾਇਕ ਇੱਕਠੇ ਸੁਰ ਲਗਾਉਂਦੇ ਆਏ ਨਜ਼ਰ

ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ ਆਪਣੀ ਖੂਬਸੂਰਤ ਆਵਾਜ਼ ਨਾਲ ਸਰੋਤਿਆਂ ਦਾ ਦਿਲ ਜਿੱਤ ਲੈਂਦੇ ਹਨ। ਹਾਲ ਹੀ ਵਿੱਚ ਜਸਬੀਰ ਜੱਸੀ ਦੀ ਮਸ਼ਹੂਰ ਸੂਫੀ ਗਾਇਕਾ ਜੋਤੀ ਨੂਰਾਂ ਨਾਲ ਇੱਕ ਵੀਡੀਓ ਵਾਇਰਲ ਹੋ ਰਹੀ ਹੈ।

By  Pushp Raj April 20th 2024 06:00 PM

Jasbir Jassi and Jyoti Nooran Sings together : ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ ਆਪਣੀ ਖੂਬਸੂਰਤ ਆਵਾਜ਼ ਨਾਲ ਸਰੋਤਿਆਂ ਦਾ ਦਿਲ ਜਿੱਤ ਲੈਂਦੇ ਹਨ। ਹਾਲ ਹੀ ਵਿੱਚ ਜਸਬੀਰ ਜੱਸੀ ਦੀ ਮਸ਼ਹੂਰ ਸੂਫੀ ਗਾਇਕਾ ਜੋਤੀ ਨੂਰਾਂ ਨਾਲ ਇੱਕ ਵੀਡੀਓ ਵਾਇਰਲ ਹੋ ਰਹੀ ਹੈ। 

View this post on Instagram

A post shared by Jassi (@jassijasbir)

ਜਸਬੀਰ ਜੱਸੀ ਨੇ ਜੋਤੀ ਨੂਰਾਂ ਨਾਲ ਮਿਲ ਕੇ ਗਾਇਆ ਗੀਤ

ਦੱਸ ਦਈਏ ਕਿ ਗਾਇਕੀ ਦੇ ਨਾਲ-ਨਾਲ ਗਾਇਕ ਜਸਬੀਰ ਜੱਸੀ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਰਸ ਹੀ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨ ਦੇ ਨਾਲ-ਨਾਲ ਸੰਗੀਤ ਨਾਲ ਜੁੜੇ ਕਈ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। 

ਹਾਲ ਹੀ ਵਿੱਚ ਜਸਬੀਰ ਜੱਸੀ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਜਸਬੀਰ ਜੱਸੀ ਅਤੇ ਜੋਤੀ ਨੂਰਾਂ ਇੱਕਠੇ ਸੁਰ ਲਗਾਉਂਦੇ ਤੇ ਗੀਤ ਗਾਉਂਦੇ ਹੋਏ ਨਜ਼ਰ ਆਏ। ਇਸ ਦੌਰਾਨ ਜਸਬੀਰ ਜੱਸੀ ਜੋਤੀ ਨੂਰਾਂ ਦੀ ਸ਼ਲਾਘਾ ਵੀ ਕਰਦੇ ਨਜ਼ਰ ਆਏ। 

ਫੈਨਜ਼ ਜਸਬੀਰ ਜੱਸੀ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਗਾਇਕ ਜਸਬੀਰ ਜੱਸੀ ਦੀ ਸ਼ਲਾਘਾ ਕਰ ਰਹੇ ਹਨ ਕਿ ਉਹ ਹਮੇਸ਼ਾ ਹੀ ਆਪਣੇ ਨਾਲ ਕੰਮ ਕਰਨ ਵਾਲੇ ਤੇ ਹੋਰਨਾਂ ਜੂਨੀਅਰ ਕਲਾਕਾਰਾਂ ਨੂੰ ਵਧਾਵਾ ਦਿੰਦੇ ਹਨ ਤੇ ਉਨ੍ਹਾਂ ਦੀ ਕਲਾ ਦੀ ਕਦਰ ਕਰਦੇ ਹਨ।

View this post on Instagram

A post shared by Jassi (@jassijasbir)


ਹੋਰ ਪੜ੍ਹੋ : ਅਫਸਾਨਾ ਖਾਨ ਨੇ ਪਿਆਰ ਭਰੇ ਅੰਦਾਜ਼ 'ਚ ਪਤੀ ਸਾਜ਼ ਨੂੰ ਦਿੱਤੀ ਜਨਮਦਿਨ ਦੀ ਵਧਾਈ, ਪਤੀ ਨਾਲ ਰੋਮਾਂਟਿਕ ਤਸਵੀਰਾਂ ਕੀਤੀਆਂ ਸ਼ੇਅਰ

ਜਸਬੀਰ ਜੱਸੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਇਨ੍ਹਾਂ ਵਿੱਚ ਦਿਲ ਲੈ ਗਈ ਕੁੜੀ ਗੁਜਰਾਤ ਦੀ ਸਣੇ ਕਈ ਧਾਰਮਿਕ ਗੀਤ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਨੇ ਗਾਇਕ ਨੇ ਕਈ ਬਾਲੀਵੁੱਡ ਗੀਤ ਵੀ ਪਲੇਅਬੈਕ ਸਿੰਗਰ ਵਜੋਂ ਗਾਏ ਹਨ। 


Related Post