International yoga day 2023: ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਨੇ ਅੰਤਰਰਾਸ਼ਟਰੀ ਯੋਗ ਦਿਵਸ 'ਤੇ ਸਾਂਝੀ ਕੀਤੀ ਖ਼ਾਸ ਪੋਸਟ, ਦੱਸਿਆ ਕਿੰਝ ਯੋਗ ਨੇ ਬਦਲੀ ਉਨ੍ਹਾਂ ਦੀ ਜ਼ਿੰਦਗੀ
ਮਸ਼ਹੂਰ ਪੰਜਾਬੀ ਗਾਇਕ ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਨੇ ਹਾਲ ਹੀ 'ਚ ਆਪਣੇ ਫੈਨਜ਼ ਨਾਲ ਇੱਕ ਖ਼ਾਸ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ 'ਚ ਹਰਮਨ ਆਪਣੇ ਫੈਨਜ਼ ਨੂੰ ਯੋਗ ਕਰਨ ਤੇ ਇਸ ਦੇ ਫਾਇਦੇ ਦੱਸਦੀ ਹੋਈ ਨਜ਼ਰ ਆ ਰਹੀ ਹੈ।
Harman Mann on International yoga day: ਅੱਜ ਵਿਸ਼ਵ ਭਰ 'ਚ 9ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦੀ ਸ਼ੁਰੂਆਤ ਸਾਲ 2014 'ਚ ਭਾਰਤ ਵੱਲੋਂ ਕੀਤੀ ਸੀ। ਹਾਲ ਹੀ ਵਿੱਚ ਮਸ਼ਹੂਰ ਪੰਜਾਬੀ ਗਾਇਕ ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਨੇ ਵੀ ਯੋਗਾ ਡੇਅ ਦੇ ਮੌਕੇ 'ਤੇ ਫੈਨਜ਼ ਲਈ ਇੱਕ ਖ਼ਾਸ ਪੋਸਟ ਸਾਂਝੀ ਕੀਤੀ ਹੈ, ਜਿਸ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿਚਿਆ ਹੈ।
ਦੱਸ ਦਈਏ ਕਿ ਹਰਮਨ ਮਾਨ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ 'ਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਉਨ੍ਹਾਂ ਦੇ ਇੰਸਟਾਗ੍ਰਾਮ 'ਤੇ 70 ਹਜ਼ਾਰ ਦੇ ਕਰੀਬ ਫਾਲੋਅਰਜ਼ ਹਨ।। ਉਹ ਅਕਸਰ ਆਪਣੇ ਫੈਨਜ਼ ਨਾਲ ਕੁਝ ਨਾਂ ਕੁਝ ਨਵਾਂ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਹਰਮਨ ਨੇ ਆਪਣੇ ਫੈਨਜ਼ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਇੱਕ ਖ਼ਾਸ ਪੋਸਟ ਸ਼ੇਅਰ ਕੀਤੀ ਹੈ।
ਹਰਮਨ ਮਾਨ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ਦੇ ਵਿੱਚ ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਯੋਗ ਕਰਨ ਲਈ ਜਾਗਰੂਕ ਕਰਦੇ ਹੋਏ ਦੱਸਿਆ, ਕਿ ਕਿੰਝ ਯੋਗ ਨੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਬਦਲਾਅ ਲਿਆਂਦੇ ਹਨ। ਯੋਗ ਕਰਨਾ ਕਿਉਂ ਜ਼ਰੂਰੀ ਹੈ ਤੇ ਇਸ ਨੂੰ ਕਰਨ ਨਾਲ ਤੁਹਾਡੀ ਰੋਜ਼ਮਰਾ ਦੀ ਜ਼ਿੰਦਗੀ 'ਚ ਕੀ ਬਦਲਾਅ ਹੋਣਗੇ।
ਹਰਮਨ ਮਾਨ ਨੇ ਯੋਗ ਨਾਲ ਉਨ੍ਹਾਂ ਦੀ ਜ਼ਿੰਦਗੀ ਵਿੱਚ ਆਏ ਬਦਲਾਅ ਬਾਰੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ, " ਮੇਰਾ ਰੋਜ਼ਾਨਾ ਯੋਗਾ ਅਭਿਆਸ ਮੈਨੂੰ ਮੇਰੇ ਧੁਰ-ਅੰਦਰ ਵਸਦੀ ਅੰਦਰੂਨੀ ਰੋਸ਼ਨੀ, ਮੇਰੀ ਅੰਦਰੂਨੀ ਸ਼ਾਂਤੀ, ਮੇਰੇ ਅੰਦਰੂਨੀ ਪਿਆਰ ਨੂੰ ਸੁਨਣ ਵਿੱਚ ਮਦਦ ਕਰਦਾ ਹੈ ਅਤੇ ਇਹ ਸਭ ਮੈਨੂੰ ਸਕਾਰਾਤਮਕ ਤਬਦੀਲੀ ਵੱਲ ਸੇਧ ਦਿੰਦਾ ਹੈ। ਯੋਗਾ ਅਭਿਆਸ ਨੂੰ ਆਪਣੀ ਰੋਜ਼ਾਨਾ ਰੁਟੀਨ ਦਾ ਹਿੱਸਾ ਬਣਾ ਕੇ ਰੋਜ਼ਾਨਾ ਦੇ ਆਧਾਰ 'ਤੇ ਆਪਣੇ ਉੱਚਤਮ ਸਵੈਮਾਨ ਬਨਣ ਦੀ ਪ੍ਰਕਿਰਿਆ ਨਾਲ ਪਿਆਰ ਕਰੋ 🙏🏻"
ਹੋਰ ਪੜ੍ਹੋ: International Yoga Day 2023: ਜਾਣੋ ਕਿਉਂ ਮਨਾਇਆ ਜਾਂਦਾ ਹੈ ਯੋਗ ਦਿਵਸ ਤੇ ਇਸ ਦਿਨ ਦੀ ਮਹੱਤਤਾ