ਭਾਰਤ ਨੇ ਏਸ਼ੀਅਨ ਚੈਂਪੀਅਨਸ ਟਰਾਫੀ ਹਾਕੀ ‘ਚ ਪਾਕਿਸਤਾਨ ਨੂੰ ਹਰਾਇਆ
ਏਸ਼ੀਅਨ ਟਰਾਫੀ ਹਾਕੀ ‘ਚ ਭਾਰਤ ਦੀ ਟੀਮ ਨੇ ਫਾਈਨਲ ਮੈਚ ‘ਚ ਪਾਕਿਸਤਾਨ ਨੂੰ 4-0 ਦੇ ਨਾਲ ਹਰਾ ਦਿੱਤਾ ਹੈ । ਭਾਰਤੀ ਟੀਮ ਨੇ ਪਾਕਿਸਤਾਨ ਨੂੰ ਇੱਕ ਤਰਫਾ ਮੈਚ ‘ਚ ਹਰਾਇਆ ਹੈ । ਭਾਰਤ ਦੇ ਲਈ ਹਰਮਨਪ੍ਰੀਤ ਨੇ ਦੋ ਗੋਲ ਕੀਤੇ । ਇਸ ਤੋਂ ਇਲਾਵਾ ਜੁਗਰਾਜ ਸਿੰਘ ਅਤੇ ਅਕਾਸ਼ਦੀਪ ਸਿੰਘ ਨੇ ਵੀ ਗੋਲ ਕੀਤੇ ।
ਏਸ਼ੀਅਨ ਟਰਾਫੀ ਹਾਕੀ ‘ਚ ਭਾਰਤ ਦੀ ਟੀਮ ਨੇ ਫਾਈਨਲ ਮੈਚ ‘ਚ ਪਾਕਿਸਤਾਨ ਨੂੰ 4-0 ਦੇ ਨਾਲ ਹਰਾ ਦਿੱਤਾ ਹੈ । ਭਾਰਤੀ ਟੀਮ ਨੇ ਪਾਕਿਸਤਾਨ ਨੂੰ ਇੱਕ ਤਰਫਾ ਮੈਚ ‘ਚ ਹਰਾਇਆ ਹੈ । ਭਾਰਤ ਦੇ ਲਈ ਹਰਮਨਪ੍ਰੀਤ (Asian Champions Trophy Hockey Tournament 2023 )ਨੇ ਦੋ ਗੋਲ ਕੀਤੇ । ਇਸ ਤੋਂ ਇਲਾਵਾ ਜੁਗਰਾਜ ਸਿੰਘ ਅਤੇ ਅਕਾਸ਼ਦੀਪ ਸਿੰਘ ਨੇ ਵੀ ਗੋਲ ਕੀਤੇ । ਭਾਰਤੀ ਹਾਕੀ ਖਿਡਾਰੀ ਵੀ ਆਪਣੀ ਟੀਮ ਦੇ ਖਿਡਾਰੀਆਂ ਦੀ ਇਸ ਜਿੱੱਤ ਤੋਂ ਬਾਅਦ ਪੱਬਾਂ ਭਾਰ ਹਨ ।
ਪਾਕਿਸਤਾਨੀ ਟੀਮ ਏਸ਼ੀਅਨ ਚੈਂਪੀਅਨਸ ਟਰਾਫੀ ਤੋਂ ਬਾਹਰ
ਭਾਰਤੀ ਟੀਮ ਤੋਂ ਹਾਰਨ ਤੋਂ ਬਾਅਦ ਪਾਕਿਸਤਾਨ ਦੀ ਟੀਮ ਏਸ਼ੀਅਨ ਟਰਾਫੀ ਹਾਕੀ ਚੋਂ ਬਾਹਰ ਹੋ ਗਈ ਹੈ । ਪਾਕਿਸਤਾਨ ਦਾ ਸਫ਼ਰ ਇੱਥੇ ਹੀ ਖਤਮ ਹੋ ਚੁੱਕਿਆ ਹੈ । ਸੈਮੀਫਾਈਨਲ ਦੀ ਦੌੜ ‘ਚ ਬਣੇ ਰਹਿਣ ਦੇ ਲਈ ਪਾਕਿਸਤਾਨ ਲਈ ਇਹ ਮੈਚ ਜਿੱਤਣਾ ਜਾਂ ਡਰਾਅ ਕਰਨਾ ਜ਼ਰੂਰੀ ਸੀ ।
ਪਰ ਟੀਮ ਇੰਡੀਆ ਵੱਲੋਂ ਮਿਲੀ ਹਾਰ ਤੋਂ ਬਾਅਦ ਪਾਕਿਸਤਾਨ ਦਾ ਸੁਫ਼ਨਾ ਟੁੱਟ ਗਿਆ ਹੈ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਭਾਰਤ ਨੇ ਇਸ ਮੈਚ ਤੋਂ ਪਹਿਲਾਂ ਦੱਖਣੀ ਕੋਰੀਆ ਨੂੰ ਹਰਾਇਆ ਸੀ । ਹਾਲਾਂਕਿ ਟੀਮ ਇੰਡੀਆਾ ਏਸ਼ੀਅਨ ਚੈਂਪੀਅਨਸ ਟਰਾਫੀ ਹਾਕੀ 2023 ਦੇ ਸੈਮੀਫਾਈਨਲ ‘ਚ ਪਹੁੰਚ ਗਈ ਹੈ ਅਤੇ ਪਾਕਿਸਤਾਨ ਦਾ ਸਫ਼ਰ ਇੱਥੇ ਹੀ ਖਤਮ ਹੋ ਚੁੱਕਿਆ ਹੈ ।