ਇੰਦਰਜੀਤ ਨਿੱਕੂ ਨੇ ਬਾਗੇਸ਼ਵਰ ਧਾਮ ਤੋਂ ਸਾਂਝਾ ਕੀਤਾ ਵੀਡੀਓ, ਟ੍ਰੋਲਰਸ ਦੇ ਨਿਸ਼ਾਨੇ ‘ਤੇ ਆਏ ਨਿੱਕੂ
ਇੰਦਰਜੀਤ ਨਿੱਕੁੂ ਨੇ ਬਾਗੇਸ਼ਵਰ ਧਾਮ ਤੋਂ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਬਾਗੇਸ਼ਵਰ ਸਰਕਾਰ ਧੀਰੇਂਦਰ ਸ਼ਾਸਤਰੀ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇੰਦਰਜੀਤ ਨਿੱਕੂ ਉਨ੍ਹਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਜਵਾਬ ਦਿੰਦੇ ਹੋਏ ਨਜ਼ਰ ਆ ਰਹੇ ਹਨ ।
ਇੰਦਰਜੀਤ ਨਿੱਕੁੂ (Inderjit Nikku) ਨੇ ਬਾਗੇਸ਼ਵਰ ਧਾਮ ਤੋਂ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਬਾਗੇਸ਼ਵਰ ਸਰਕਾਰ ਧੀਰੇਂਦਰ ਸ਼ਾਸਤਰੀ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇੰਦਰਜੀਤ ਨਿੱਕੂ ਉਨ੍ਹਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਜਵਾਬ ਦਿੰਦੇ ਹੋਏ ਨਜ਼ਰ ਆ ਰਹੇ ਹਨ । ਉਹ ਬਾਗੇਸ਼ਵਰ ਧਾਮ ਦੇ ਬਾਬਾ ਨੂੰ ਕਹਿ ਰਹੇ ਹਨ ਕਿ ਬਾਬਾ ਜੀ ਤੁਸੀਂ ਜਦੋਂ ਤੁਸੀਂ ਮੈਨੂੰ ਮਿਲਦੇ ਹੋ ਤਾਂ ਸਭ ਨੂੰ ਦੱਸੋ ਕਿ ਕਿਸ ਤਰ੍ਹਾਂ ਮਿਲਦੇ ਹੋ ।
ਕਿਉਂਕਿ ਸਭ ਮੈਨੂੰ ਕਹਿੰਦੇ ਹਨ ਕਿ ਇਹ ਸਿੱਖ ਹੋ ਕੇ ਹਿੰਦੂਆਂ ਦੇ ਧਰਮ ਅਸਥਾਨਾਂ ‘ਤੇ ਜਾਂਦਾ ਹੈ । ਜਿਸ ਤੇ ਬਾਗੇਸ਼ਵਰ ਧਾਮ ਦੇ ਬਾਬਾ ਧੀਰੇਂਦਰ ਸ਼ਾਸਤਰੀ ਨੌਵੇਂ ਪਾਤਸ਼ਾਹ ਗੁਰੁ ਤੇਗ ਬਹਾਦਰ ਜੀ ਵੱਲੋਂ ਕਸ਼ਮੀਰੀ ਪੰਡਤਾਂ ਦੇ ਧਰਮ ਦੀ ਰੱਖਿਆ ਦੇ ਲਈ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ ।
ਲੋਕਾਂ ਨੇ ਦਿੱਤੇ ਪ੍ਰਤੀਕਰਮ
ਇਸ ਵੀਡੀਓ ‘ਤੇ ਫੈਨਸ ਦੇ ਨਾਲ ਨਾਲ ਲੋਕਾਂ ਨੇ ਵੀ ਪ੍ਰਤੀਕਰਮ ਦੇ ਰਹੇ ਹਨ । ਕੋਈ ਬਾਗੇਸ਼ਵਰ ਧਾਮ ਬਾਬਾ ਦੀ ਇਤਿਹਾਸ ਨੂੰ ਲੈ ਕੇ ਜਾਣਕਾਰੀ ‘ਤੇ ਸਵਾਲ ਉਠਾ ਰਿਹਾ ਹੈ ਅਤੇ ਕੋਈ ਇੰਦਰਜੀਤ ਨਿੱਕੂ ਤੇ ਨਿਸ਼ਾਨਾ ਸਾਧ ਰਿਹਾ ਹੈ ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਕੁਝ ਮਹੀਨੇ ਪਹਿਲਾਂ ਵੀ ਇੰਦਰਜੀਤ ਨਿੱਕੂ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਇੰਦਰਜੀਤ ਨਿੱਕੂ ਆਪਣੇ ਆਰਿਥਕ ਹਾਲਾਤਾਂ ਨੂੰ ਲੈ ਕੇ ਬਾਬੇ ਦੇ ਸਾਹਮਣੇ ਭਾਵੁਕ ਹੁੰਦੇ ਹੋਏ ਨਜ਼ਰ ਆਏ ਸਨ ।