Inderjit Nikku: ਇੰਦਰਜੀਤ ਨਿੱਕੂ ਨੇ ਬਾਗੇਸ਼ਵਰ ਧਾਮ ਨਾਲ ਜੁੜੀ ਵੀਡੀਓ ਸਾਂਝੀ ਕਰਨ ਮਗਰੋਂ ਮੰਗੀ ਮੁਆਫੀ, ਕਿਹਾ- 'ਮੈਂ ਤਹਿ ਦਿਲੋਂ ਮੁਆਫੀ ਚਾਹੁੰਦਾ ਹਾਂ'

ਮਸ਼ਹੂਰ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਲਗਾਤਾਰ ਕਿਸੇ ਨਾਂ ਕਿਸੇ ਵਜ੍ਹਾ ਦੇ ਚੱਲਦੇ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ 'ਚ ਗਾਇਕ ਨੇਬਾਬਾ ਬਾਗੇਸ਼ਵਰ ਧਾਮ ਫਿਰ ਤੋਂ ਦਰਸ਼ਨ ਕਰਨ ਪਹੁੰਚੇ। ਇਸ ਤੋਂ ਬਾਅਦ ਨਿੱਕੂ ਲਗਾਤਾਰ ਟ੍ਰੋਲਰ ਦੇ ਨਿਸ਼ਾਨੇ 'ਤੇ ਹਨ। ਇਸੇ ਵਿਚਾਲੇ ਨਿੱਕੂ ਨੇ ਇੱਕ ਵੀਡੀਓ ਸਾਂਝਾ ਕਰ ਜਨਤਾ ਤੇ ਸਿੱਖ ਕੌਮ ਕੋਲੋਂ ਮੁਆਫ਼ੀ ਮੰਗੀ ਹੈ।

By  Pushp Raj July 17th 2023 10:35 AM

Inderjit Nikku viral Video: ਮਸ਼ਹੂਰ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਲਗਾਤਾਰ ਕਿਸੇ ਨਾਂ ਕਿਸੇ ਵਜ੍ਹਾ ਦੇ ਚੱਲਦੇ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ 'ਚ ਗਾਇਕ ਨੇਬਾਬਾ ਬਾਗੇਸ਼ਵਰ ਧਾਮ ਫਿਰ ਤੋਂ ਦਰਸ਼ਨ ਕਰਨ ਪਹੁੰਚੇ। ਇਸ ਤੋਂ ਬਾਅਦ ਨਿੱਕੂ ਲਗਾਤਾਰ ਟ੍ਰੋਲਰ ਦੇ ਨਿਸ਼ਾਨੇ 'ਤੇ ਹਨ। 

ਦਰਅਸਲ, ਲੋਕਾਂ  ਨੂੰ ਨਿੱਕੂ ਦਾ ਬਾਗੇਸ਼ਵਰ ਧਾਮ ਜਾਣਾ ਪਸੰਦ ਨਹੀਂ ਆਇਆ। ਬੀਤੇ ਦਿਨੀਂ ਇੰਦਰਜੀਤ ਨਿੱਕੂ ਨੇ ਬਾਗੇਸ਼ਵਰ ਧਾਮ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਸੀ,  ਇਸ ਤੋਂ ਬਾਅਦ ਉਨ੍ਹਾਂ ਨੂੰ ਜੰਮ ਕੇ ਟ੍ਰੋਲ ਕੀਤਾ ਜਾ ਰਿਹਾ ਹੈ। 


ਇਸੇ ਵਿਚਾਲੇ ਨਿੱਕੂ ਨੇ ਇੱਕ ਵੀਡੀਓ ਸਾਂਝਾ ਕਰ ਜਨਤਾ ਤੇ ਸਿੱਖ ਕੌਮ ਕੋਲੋਂ ਮੁਆਫ਼ੀ ਮੰਗੀ ਹੈ।ਇੰਦਰਜੀਤ ਨਿੱਕੂ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਵੀਡੀਓ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, 'ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਜੇ ਮੇਰੇ ਕਿਸੇ ਵੀ ਭੈਣ ਭਰਾ ਦਾ ਮੇਰੀ ਕਿਸੇ ਵੀ ਗੱਲ ਕਰ ਕੇ... ਮਨ ਦੁਖੀ ਹੋਇਆ, ਓਹਦੇ ਲਈ ਮੈਂ ਤਹਿ ਦਿਲ ਤੋਂ ਮੁਆਫ਼ੀ ਚਾਉਨਾਂ …🙏 ਵਾਹਿਗੁਰੂ ਜੀ ਹੜਾਂ ਦੀ ਮਾਰ ਤੋਂ ਆਪ ਹੱਥ ਦੇ ਕੇ ਬਚਾਉਣਾਂ ਜੀ 🙏...।' 

ਦਰਅਸਲ, ਇਸ ਵੀਡੀਓ 'ਚ ਨਿੱਕੂ ਗੁਰੂ ਘਰ 'ਚ ਬੈਠੇ ਦਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ 'ਭੈਣ ਭਰਾਵਾਂ ਨੂੰ ਵਾਹਿਗੂਰੁ ਜੀ ਕਾ ਖਾਲਸਾ... ਵਾਹਿਗੁਰੂ ਜੀ ਕੀ ਫ਼ਤਹਿ...ਪਿਛਲੇ ਦਿਨਾਂ ਵਿੱਚ ਜਿਹੜਾ ਮੇਰਾ ਵੀਡੀਓ ਵਾਈਰਲ ਹੋਇਆ, ਇਸ ਨਾਲ ਸਾਡੀ ਕਮਊਨਿਟੀ ਜਾਂ ਜਿਹੜੇ ਵੀ ਲੋਕਾਂ ਨੂੰ ਬੁਰਾ ਲੱਗਾ ਮੈਂ ਗੁਰੂ ਘਰ ਆ ਕੇ ਉਨ੍ਹਾਂ ਕੋਲੋਂ ਮੁਆਫ਼ੀ ਮੰਗਣ ਆਇਆ ਹੈ। ਕਿਉਂਕਿ ਮੇਰੀ ਮੰਨਸ਼ਾ ਇੱਕ ਪਰਸੈਂਟ ਵੀ ਇਦਾ ਨਹੀਂ ਸੀ, ਕਿ ਕਿਸੇ ਨੂੰ ਬੁਰਾ ਲੱਗੇ। ਮੈਂ ਸਾਰੇ ਪੰਜਾਬੀ ਅਤੇ ਸਿੱਖ ਭੈਣ ਭਰਾਵਾਂ ਤੋਂ ਮੁਆਫ਼ੀ ਚਾਹੁੰਦਾ ਹਾਂ।'

View this post on Instagram

A post shared by Inderjit Nikku (@inderjitnikku)


ਹੋਰ ਪੜ੍ਹੋ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀ ਗੋਵਿੰਦਾ ਦੀ ਧੀ ਟੀਨਾ ਅਹੂਜਾ, ਕੀਤੀ ਲੰਗਰ ਸੇਵਾ

ਦੱਸ ਦਈਏ ਇੰਦਰਜੀਤ ਨਿੱਕੂ ਬਾਬਾ ਬਾਗੇਸ਼ਵਰ ਧਾਮ ਪਹੁੰਚੇ ਸੀ। ਇਸ ਦੌਰਾਨ ਉਨ੍ਹਾਂ ਨੂੰ ਲੋਕਾਂ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਵਿਰੋਧ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਨਿੱਕੂ ਵੱਲੋਂ ਇਸ ਮਾਮਲੇ ਉੱਪਰ ਦੋਬਾਰਾ ਕੋਈ ਵੀ ਕਮੈਂਟ ਨਹੀਂ ਕੀਤੀ ਸੀ। ਜਦੋਂ ਕਿ ਕਲਾਕਾਰ ਨੇ ਹੁਣ ਵੀਡੀਓ ਸਾਂਝੀ ਕਰ ਪੰਜਾਬੀਆਂ ਤੇ ਸਿੱਖ ਭੈਣ ਭਰਾਵਾਂ ਕੋਲੋਂ ਮਾਫ਼ੀ ਮੰਗੀ। 


Related Post