ਇੰਦਰਜੀਤ ਨਿੱਕੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ, ਤਸਵੀਰਾਂ ਹੋ ਰਹੀਆਂ ਵਾਇਰਲ
ਇੰਦਰਜੀਤ ਨਿੱਕੂ ਇਨ੍ਹੀਂ ਦਿਨੀਂ ਵਾਇਸ ਆਫ਼ ਪੰਜਾਬ ਛੋਟਾ ਚੈਂਪ ਦੇ ਆਡੀਸ਼ਨਸ ਦੇ ਲਈ ਪ੍ਰਤੀਭਾਗੀਆਂ ਦੇ ਹੁਨਰ ਨੂੰ ਪਰਖਣ ‘ਚ ਜੁਟੇ ਹੋਏ ਹਨ। ਅੱਜ ਅੰਮ੍ਰਿਤਸਰ ‘ਚ ਬੱਚਿਆਂ ਦੇ ਲਈ ਆਡੀਸ਼ਨ ਰੱਖੇ ਗਏ ਹਨ । ਇਸ ਮੌਕੇ ‘ਤੇ ਇੰਦਰਜੀਤ ਨਿੱਕੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਵੀ ਮੱਥਾ ਟੇਕਣ ਦੇ ਲਈ ਪਹੁੰਚੇ ।
ਇੰਦਰਜੀਤ ਨਿੱਕੂ (Inderjit Nikku) ਇਨ੍ਹੀਂ ਦਿਨੀਂ ਵਾਇਸ ਆਫ਼ ਪੰਜਾਬ ਛੋਟਾ ਚੈਂਪ (Voice Of Punjab Chhota Champ) ਦੇ ਆਡੀਸ਼ਨਸ ਦੇ ਲਈ ਪ੍ਰਤੀਭਾਗੀਆਂ ਦੇ ਹੁਨਰ ਨੂੰ ਪਰਖਣ ‘ਚ ਜੁਟੇ ਹੋਏ ਹਨ। ਅੱਜ ਅੰਮ੍ਰਿਤਸਰ ‘ਚ ਬੱਚਿਆਂ ਦੇ ਲਈ ਆਡੀਸ਼ਨ ਰੱਖੇ ਗਏ ਹਨ । ਇਸ ਮੌਕੇ ‘ਤੇ ਇੰਦਰਜੀਤ ਨਿੱਕੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਵੀ ਮੱਥਾ ਟੇਕਣ ਦੇ ਲਈ ਪਹੁੰਚੇ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਇੰਦਰਜੀਤ ਨਿੱਕੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਜ਼ਰ ਆ ਰਹੇ ਹਨ ।
ਹੋਰ ਪੜ੍ਹੋ : ਕਸ਼ਮੀਰ ਦੀਆਂ ਵਾਦੀਆਂ ‘ਚ ਸਮਾਂ ਬਿਤਾ ਰਹੀ ਹਿਨਾ ਖ਼ਾਨ, ਤਸਵੀਰਾਂ ਅਦਾਕਾਰਾ ਨੇ ਕੀਤੀਆਂ ਸਾਂਝੀਆਂ
ਇੰਦਰਜੀਤ ਨਿੱਕੂ ਨੇ ਗਾਇਆ ਧਾਰਮਿਕ ਗੀਤ
ਇਸ ਮੌਕੇ ‘ਤੇ ਇੰਦਰਜੀਤ ਨਿੱਕੂ ਨੇ ਧਾਰਮਿਕ ਗੀਤ ਵੀ ਗਾਇਆ । ਇੰਦਰਜੀਤ ਨਿੱਕੂ ਨੇ ਵਾਇਸ ਆਫ਼ ਪੰਜਾਬ ਛੋਟਾ ਚੈਂਪ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਅੰਮ੍ਰਿਤਸਰ ‘ਚ ਆਡੀਸ਼ਨ ਦੀ ਜੱਜਮੈਂਟ ਦੇ ਲਈ ਅੰਮ੍ਰਿਤਸਰ ਪਹੁੰਚੇ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣਾ ਯੂ-ਟਿਊਬ ਚੈਨਲ ਬਾਰੇ ਵੀ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ ਕਿ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਤੋਂ ਬਾਅਦ ਉਹ ਆਪਣਾ ਇਹ ਯੂ-ਟਿਊਬ ਚੈਨਲ ਸ਼ੁਰੂ ਕਰਨ ਜਾ ਰਹੇ ਹਨ ।
ਬੇਅਦਬੀ ਦੀਆਂ ਘਟਨਾਵਾਂ ‘ਤੇ ਵੀ ਦਿੱਤਾ ਪ੍ਰਤੀਕਰਮ
ਇੰਦਰਜੀਤ ਨਿੱਕੂ ਨੇ ਇਸ ਮੌਕੇ ‘ਤੇ ਬੇਅਦਬੀ ਦੀਆਂ ਘਟਨਾਵਾਂ ‘ਤੇ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਅਤੇ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ । ਉਨ੍ਹਾਂ ਨੇ ਕਿਹਾ ਕਿ ਹਰਿਮੰਦਰ ਸਾਹਿਬ ਦੇ ਚਾਰੇ ਦਰਵਾਜ਼ੇ ਸਭ ਧਰਮਾਂ ਦੇ ਲਈ ਖੁੱਲ੍ਹੇ ਹਨ ।
ਇੰਦਰਜੀਤ ਨਿੱਕੂ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ
ਇੰਦਰਜੀਤ ਨਿੱਕੂ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ‘ਤੈਨੂੰ ਯਾਦ ਤਾਂ ਕਰਾਂ ਜੇ ਕਦੇ ਭੁੱਲਿਆ ਹੋਵਾਂ’, ‘ਮੁਮਤਾਜ਼’, ‘ਪੱਗੜੀ’ ਸਣੇ ਹੋਰ ਕਈ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ । ਉਨ੍ਹਾਂ ਨੇ ਕੁਝ ਕੁ ਫ਼ਿਲਮਾਂ ‘ਚ ਅਦਾਕਾਰੀ ਵੀ ਕੀਤੀ ਹੈ ।