ਪੰਜਾਬ ‘ਚ ਮਾਹੌਲ ਦੇ ਮੱਦੇਨਜ਼ਰ ਫ਼ਿਲਮ ‘ਚੱਲ ਜਿੰਦੀਏ’ ਦੀ ਰਿਲੀਜ਼ ਡੇਟ ਟਾਲੀ ਗਈ, ਜਾਣੋ ਕਦੋਂ ਹੋਵੇਗੀ ਰਿਲੀਜ਼
ਪੰਜਾਬ ‘ਚ ਇੰਟਰਨੈੱਟ ਸੇਵਾਵਾਂ ਠੱਪ ਹਨ । ਜਿਸ ਕਾਰਨ ਆਮ ਲੋਕਾਂ ਨੂੰ ਵੀ ਆਪਣੇ ਕੰਮ ਕਾਜ ‘ਚ ਦਿੱਕਤ ਆ ਰਹੀ ਹੈ ।ਇਸ ਦੇ ਨਾਲ ਹੀ ਲੋਕ ਪੰਜਾਬ ਦੇ ਮਾਹੌਲ ਨੂੰ ਲੈ ਕੇ ਵੀ ਸਹਿਮੇ ਹੋਏ ਹਨ ।

ਪੰਜਾਬ ‘ਚ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ । ਇੰਟਰਨੈੱਟ ਸੇਵਾਵਾਂ ਠੱਪ ਹੋਣ ਕਾਰਨ ਜਿੱਥੇ ਆਮ ਜਨ-ਜੀਵਨ ਪ੍ਰਭਾਵਿਤ ਹੋਇਆ ਹੈ । ਉੱਥੇ ਹੀ ਕੰਮਕਾਜ ਵੀ ਪ੍ਰਭਾਵਿਤ ਹੋਏ ਹਨ । ਇਸ ਦਾ ਅਸਰ ਮਨੋਰੰਜਨ ਜਗਤ ‘ਤੇ ਵੀ ਪੈ ਰਿਹਾ ਹੈ । ਹੁਣ ਜਿਹੜੀਆਂ ਫ਼ਿਲਮਾਂ ਰਿਲੀਜ਼ ਹੋਣੀਆਂ ਸਨ ਉਨ੍ਹਾਂ ਦੀ ਰਿਲੀਜ਼ ਡੇਟ ਟਾਲ ਦਿੱਤੀ ਗਈ ਹੈ ।
ਹੋਰ ਪੜ੍ਹੋ : ਜੈਜ਼ੀ ਬੀ ਨੇ ਆਪਣੀ ਧੀ ਦੇ ਨਾਲ ਸਾਂਝਾ ਕੀਤਾ ਵੀਡੀਓ, ਕਈ ਸਾਲ ਪਹਿਲਾਂ ‘ਰੈਂਬੋ’ ਗੀਤ ‘ਚ ਧੀ ਆਈ ਸੀ ਨਜ਼ਰ
‘ਚੱਲ ਜਿੰਦੀਏ’ ਫ਼ਿਲਮ ਦੀ ਰਿਲੀਜ਼ ਡੇਟ ਟਾਲੀ ਗਈ
ਫ਼ਿਲਮ ‘ਚੱਲ ਜਿੰਦੀਏ’ (Chal Jindiye)ਜੋ ਕਿ 24 ਮਾਰਚ ਨੂੰ ਰਿਲੀਜ਼ ਹੋਣੀ ਸੀ, ਪਰ ਹੁਣ ਇਸ ਫ਼ਿਲਮ ਦੀ ਰਿਲੀਜ਼ ਡੇਟ ਨੂੰ ਹਾਲ ਦੀ ਘੜੀ ਹਾਲਾਤਾਂ ਦੇ ਮੱਦੇਨਜ਼ਰ ਟਾਲ ਦਿੱਤਾ ਗਿਆ ਹੈ । ਹੁਣ ਇਹ ਫ਼ਿਲਮ 24 ਮਾਰਚ ਨੂੰ ਰਿਲੀਜ਼ ਨਹੀਂ ਹੋਵੇਗੀ । ਅਦਾਕਾਰਾ ਨੀਰੂ ਬਾਜਵਾ ਅਤੇ ਫ਼ਿਲਮ ਦੇ ਕਲਾਕਾਰਾਂ ਜੱਸ ਬਾਜਵਾ, ਕੁਲਵਿੰਦਰ ਬਿੱਲਾ ਨੇ ਇੱਕ ਵੀਡੀਓ ‘ਚ ਦੱਸਿਆ ਹੈ ਕਿ ਉਹ ਜਲਦ ਹੀ ਫ਼ਿਲਮ ਦੀ ਨਵੀਂ ਤਾਰੀਕ ਦਾ ਐਲਾਨ ਕਰਨਗੇ ।
ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਪੰਜਾਬੀਓ ਅਪਣੀ ਫਿਲਮ ਚੱਲ ਜਿੰਦੀਏ 24 ਮਾਰਚ ਨੂੰ ਰਿਲੀਜ਼ ਨਹੀਂ ਹੋ ਰਹੀ।ਜਲਦੀ ਆਪਾਂ ਨਵੀਂ ਤਰੀਕ ਸਾਂਝੀ ਕਰਾਂਗੇ।ਪੰਜਾਬ ਦੀ ਸੁੱਖ ਸ਼ਾਂਤੀ ਦੀ ਆਪਾ ਸਾਰੇ ਅਰਦਾਸ ਕਰਦੇ ਹਾਂ,ਗੁਰੂ ਮਹਾਰਾਜ ਅੰਗ ਸੰਗ ਸਹਾਈ ਹੋਣਗੇ’।
ਫ਼ਿਲਮ ‘ਚ ਵਿਦੇਸ਼ ‘ਚ ਵੱਸੇ ਪੰਜਾਬੀਆਂ ਦੀ ਕਹਾਣੀ
ਫ਼ਿਲਮ ‘ਚੱਲ ਜਿੰਦੀਏ’ ‘ਚ ਵਿਦੇਸ਼ ‘ਚ ਵੱਸੇ ਪੰਜਾਬੀਆਂ ਦੀ ਕਹਾਣੀ ਨੂੰ ਬਿਆਨ ਕੀਤਾ ਗਿਆ ਹੈ । ਫ਼ਿਲਮ ਦੀ ਕਹਾਣੀ ਜੱਸ ਬਾਜਵਾ, ਨੀਰੂ ਬਾਜਵਾ, ਰੁਪਿੰਦਰ ਰੂਪੀ, ਕੁਲਵਿੰਦਰ ਬਿੱਲਾ ਦੇ ਆਲੇ ਦੁਆਲੇ ਘੁੰਮਦੀ ਹੈ । ਜੋ ਕਿ ਵਿਦੇਸ਼ ‘ਚ ਆਪਣੇ ਅਤੇ ਆਪਣੇ ਪਰਿਵਾਰ ਦੇ ਬਿਹਤਰੀਨ ਭਵਿੱਖ ਦੇ ਲਈ ਗਏ ਹਨ, ਪਰ ਉੱਥੇ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਔਖੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।