ਰਾਜ ਬਰਾੜ ਦੀ ਯਾਦ ‘ਚ ਤਿੰਨ ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਜਾਣਗੇ ਭੋਗ

By  Shaminder December 30th 2023 11:25 AM

    ਰਾਜ ਬਰਾੜ (Raj Brar)ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਸਨ । ਕੁਝ ਸਾਲ ਪਹਿਲਾਂ ਉਹ ਇਸ ਫ਼ਾਨੀ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਗਏ ਸਨ । ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਹਮੇਸ਼ਾ ਹੀ ਉਨ੍ਹਾਂ ਦੀ ਯਾਦ ‘ਚ ਸਮਾਜ ਭਲਾਈ ਦਾ ਕੋਈ ਨਾ ਕੋਈ ਕਾਰਜ ਕੀਤਾ ਜਾਂਦਾ ਹੈ । ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਰਾਜ ਬਰਾੜ ਦੀ ਯਾਦ ਨੂੰ ਸਮਰਪਿਤ ਸਮਾਜ ਭਲਾਈ ਦੇ ਕਾਰਜ ਕੀਤੇ ਜਾਣਗੇ । ਇਸ ਬਾਰੇ ਮਰਹੂਮ ਗਾਇਕ ਦੀ ਧੀ ਸਵੀਤਾਜ ਬਰਾੜ ਨੇ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ ਰਾਜ ਬਰਾੜ ਜੀ ਦੀ ਨਿੱਘੀ ਯਾਦ…ਆਪਣੇ ਸਾਰਿਆਂ ਦੇ ਪਿਆਰੇ ਰਾਜ ਬਰਾੜ ਜੀ ਦੀ ਨਿੱਘੀ ਯਾਦ ਵਿੱਚ ਆਪਾਂ ਹਰ ਸਾਲ ਸਹਿਜ ਪਾਠ ਕਰਵਾਉਦੇਂ ਹਾਂ ਅਤੇ ਲੋੜਵੰਦਾਂ ਦੀ ਕਿਸੇ ਨਾ ਕਿਸੇ ਤਰੀਕੇ ਮਦਦ ਕੀਤੀ ਜਾਂਦੀ ਹੈ।

ਚੱਲਦੇ ਸ਼ੋਅ ਵਾਇਸ ਆਫ਼ ਪੰਜਾਬ-14 ‘ਚ ਪਿਤਾ ਰਾਜ ਬਰਾੜ ਨੂੰ ਯਾਦ ਕਰ ਭਾਵੁਕ ਹੋਈ ਸਵੀਤਾਜ ਬਰਾੜ, ਕਿਹਾ ‘ਬਹੁਤ ਸਾਲਾਂ ਤੋਂ ਪਾਪਾ ਨਹੀਂ ਕਿਹਾ’

ਹੋਰ ਪੜ੍ਹੋ : ਯੂਟਿਊਬਰ ਅਰਮਾਨ ਮਲਿਕ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾਉਂਦੇ ਆਏ ਨਜ਼ਰ, ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਵੀਡੀਓ

ਜਿਵੇਂ ਪਿਛਲੇ ਕੁਝ ਸਾਲਾਂ ਤੋਂ  ਅੱਖਾਂ ਦੇ ਮਾਹਰ ਡਾਕਟਰਾਂ ਦੀ ਸਲਾਹ ਨਾਲ ਐਨਕਾਂ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਸੀ ਪਰ ਏਸ ਸਾਲ ਕਿਸੇ  ਵਜ੍ਹਾ ਕਰਕੇ ਇਹ ਨਹੀਂ ਕਰ ਰਹੇ ਪਰ, ਇਸ ਸਾਲ ਬਰਾੜ ਸਾਬ ਜੀ ਦੀ ਯਾਦ ਵਿੱਚ੧੦੦੦੦ ਰੁਪਏ ਸਰਕਾਰੀ ਪ੍ਰਇਮਰੀ ਸਕੂਲ ਮੱਲਕੇ ਦੇ ਬੱਚਿਆਂ ਦੀਆਂ ਮੁਢਲੀਆਂ ਲੋੜਾਂ ਲਈ ਹਰ ਸਾਲ ਦੀ ਤਰਾਂ  ਰਾਜ ਬਰਾੜ ਜੀ ਦੀ ਯਾਦ ਵਿੱਚ ਪ੍ਰਕਾਸ਼ ਕਰਵਾਏ ਗਏ ਸਹਿਜ ਪਾਠ ਦੇ ਭੋਗ ੩ ਜਨਵਰੀ ਨੂੰ ,ਸਮਾਧ ਬਾਬਾ ਘਮੰਡ ਦਾਸ ਪਿੰਡ ਮੱਲਕੇ ਵਿਖੇ ਸਵੇਰੇ 10 ਵਜੇ  ਪੈਣਗੇ।

ਸਵੀਤਾਜ ਬਰਾੜ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਪਿਤਾ ਰਾਜ ਬਰਾੜ ਦੇ ਸੁਫ਼ਨਿਆਂ ਨੂੰ ਪੂਰਾ ਕਰ ਰਹੀ ਧੀ

 

ਸਮੂਹ ਨਗਰ ਨਿਵਾਸੀਆਂ  ਅਤੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਆਪ ਸਭ ਨੇ ਅਰਦਾਸ ਵਿਚ ਸ਼ਾਮਲ ਹੋਣ ਦੀ ਕ੍ਰਿਪਾਲਤਾ ਕਰਨੀ ਭੋਗ ਤੋ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ ।ਬਲਵਿੰਦਰ ਕੌਰ ਬਰਾੜ ,ਸਵੀਤਾਜ ਬਰਾੜ, ਜੌਸ਼ ਬਰਾੜ,ਹਰਬੰਸ ਸਿੰਘ ਸੰਘਾ ਨਿਊਜ਼ੀਲੈਂਡ’ ।

Sweetaj Brar to take forward the legacy of her father Raj Brar

    ਬਰਾੜ ਪਰਿਵਾਰ ਵੱਲੋਂ ਹਰ ਸਾਲ ਕਰਵਾਇਆ ਜਾਂਦਾ ਆਯੋਜਨ 
  ਦੱਸ ਦਈਏ ਕਿ ਰਾਜ ਬਰਾੜ ਦੇ ਪਰਿਵਾਰ ਵੱਲੋਂ ਹਰ ਸਾਲ ਇਹ ਆਯੋਜਨ ਕਰਵਾਇਆ ਜਾਂਦਾ ਹੈ । ਜਿਸ ‘ਚ ਸਮਾਜ ਭਲਾਈ ਦਾ ਕੋਈ ਨਾ ਕੋਈ ਕਾਰਜ ਕਰਵਾਇਆ ਜਾਂਦਾ ਹੈ। ਰਾਜ ਬਰਾੜ ਨਾ ਸਿਰਫ਼ ਵਧੀਆ ਗਾਇਕ ਅਤੇ ਗੀਤਕਾਰ ਸਨ , ਬਲਕਿ ਇੱਕ ਵਧੀਆ ਸ਼ਖਸੀਅਤ ਦੇ ਵੀ ਮਾਲਕ ਸਨ । ਉਨ੍ਹਾਂ ਨੇ ਆਪਣੀ ਸਾਫ਼ ਸੁਥਰੀ ਗਾਇਕੀ ਦੇ ਨਾਲ ਸਰੋਤਿਆਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਸੀ । ਆਪਣੇ ਪਿਤਾ ਦੇ ਪਾਏ ਪੂਰਨਿਆਂ ਤੇ ਚੱਲਦੇ ਹੋਏ ਉਨ੍ਹਾਂ ਦੀ ਧੀ ਸਵੀਤਾਜ ਬਰਾੜ ਆਪਣੇ ਪਿਤਾ ਦੇ ਸੁਫ਼ਨਿਆਂ ਨੂੰ ਪੂਰਾ ਕਰ ਰਹੀ ਹੈ। 

View this post on Instagram

A post shared by ???????????????????????????? ???????????????? (@sweetajbrarofficial)

Related Post