ਪੰਜਾਬ ਨਾਲ ਸਬੰਧ ਰੱਖਣ ਵਾਲੇ ਦਿਨੇਸ਼ ਮੋਹਨ 60 ਸਾਲ ਦੀ ਉਮਰ ‘ਚ ਬਣੇ ਸਨ ਮਾਡਲ, ਬੀਮਾਰੀ ਕਾਰਨ ਆਪਣੇ ਹੋਸ਼-ਹਵਾਸ ਵੀ ਬੈਠੇ ਸਨ ਗੁਆ, ਜਾਣੋ ਕਿਵੇਂ ਬੀਮਾਰੀ ਤੋਂ ਉੱਭਰ ਕੇ ਬਣੇ ਕਾਮਯਾਬ ਮਾਡਲ
ਦਿਲ ‘ਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੁੰਦਾ ਬਸ਼ਰਤੇ ਕਿ ਉਸ ਕੰਮ ਨੂੰ ਕਰਨ ਦਾ ਜਜ਼ਬਾ ਇਨਸਾਨ ਦੇ ਅੰਦਰ ਹੋਵੇ । ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸ਼ਖਸ ਦੀ ਕਹਾਣੀ ਦੱਸਣ ਜਾ ਰਹੇ ਹਾਂ । ਜਿਸ ਨੇ ਆਪਣੀ ਕਾਮਯਾਬੀ ਦੀ ਕਹਾਣੀ ਖੁਦ ਲਿਖੀ ਅਤੇ ਸੱਠ ਸਾਲ ਦੀ ਉਮਰ ‘ਚ ਮਾਡਲ ਬਣਿਆ ਸੀ ।
ਦਿਲ ‘ਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੁੰਦਾ ਬਸ਼ਰਤੇ ਕਿ ਉਸ ਕੰਮ ਨੂੰ ਕਰਨ ਦਾ ਜਜ਼ਬਾ ਇਨਸਾਨ ਦੇ ਅੰਦਰ ਹੋਵੇ । ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸ਼ਖਸ ਦੀ ਕਹਾਣੀ ਦੱਸਣ ਜਾ ਰਹੇ ਹਾਂ । ਜਿਸ ਨੇ ਆਪਣੀ ਕਾਮਯਾਬੀ ਦੀ ਕਹਾਣੀ ਖੁਦ ਲਿਖੀ ਅਤੇ ਸੱਠ ਸਾਲ ਦੀ ਉਮਰ ‘ਚ ਮਾਡਲ ਬਣਿਆ ਸੀ । ਕੁਝ ਸਾਲ ਪਹਿਲਾਂ ਦਿਨੇਸ਼ ਮੋਹਨ (Dinesh Mohan) ਦਾ ਬੁਰਾ ਵਕਤ ਆਇਆ ਅਤੇ ਉਸ ਦੀ ਹੱਸਦੀ ਵੱਸਦੀ ਜ਼ਿੰਦਗੀ ਦੁੱਖਾਂ ‘ਚ ਘਿਰ ਗਈ ਸੀ ।
ਹੋਰ ਪੜ੍ਹੋ : ਕਬੱਡੀ ਖਿਡਾਰੀ ਨਿਰਭੈ ਸਿੰਘ ਦੇ ਦਿਹਾਂਤ ਕਾਰਨ ਪਰਿਵਾਰ ‘ਚ ਸੋਗ ਦੀ ਲਹਿਰ, ਪਿੰਡ ਹਠੂਰ ਦਾ ਰਹਿਣ ਵਾਲਾ ਸੀ ਖਿਡਾਰੀ
ਦਰਅਸਲ ਦਿਨੇਸ਼ ਮੋਹਨ ਡਿਪ੍ਰੈਸ਼ਨ ‘ਚ ਚਲੇ ਗਏ ਸਨ । ਕਿਉਂਕਿ ਪਰਿਵਾਰ ‘ਚ ਕੁਝ ਅਣਸੁਖਾਵਾਂ ਮਾਹੌਲ ਸੀ । ਜਿਸ ਕਾਰਨ ਉਨ੍ਹਾਂ ਦੀ ਹਾਲਤ ਦਿਨ-ਬ-ਦਿਨ ਵਿਗੜਦੀ ਗਈ ਅਤੇ ਇਸ ਤੋਂ ਬਾਅਦ ਉਨ੍ਹਾਂ ਦੀ ਭੈਣ ਦਿਨੇਸ਼ ਮੋਹਨ ਨੂੰ ਆਪਣੇ ਕੋਲ ਲੈ ਆਏ ।
ਬੈੱਡ ‘ਤੇ ਪਏ ਰਹਿੰਦੇ ਸਨ ਦਿਨੇਸ਼ ਮੋਹਨ
ਦਿਨੇਸ਼ ਮੋਹਨ ਡਿਪ੍ਰੈਸ਼ਨ ਦੇ ਕਾਰਨ ਬੈੱਡ ‘ਤੇ ਪਏ ਰਹਿੰਦੇ ਸਨ ਅਤੇ ਇਸੇ ਕਾਰਨ ਉਹ ਬਹੁਤ ਜ਼ਿਆਦਾ ਮੋਟੇ ਹੋ ਗਏ ਸਨ।ਉਨ੍ਹਾਂ ਦੇ ਜੀਜਾ ਜੀ ਨੇ ਉਨ੍ਹਾਂ ਨੂੰ ਪ੍ਰੇਰਿਆ ਕਿ ਉੱਠੋ ਸੈਰ ਕਰੋ। ਪਰ ਉਹ ਕਿਸੇ ਦੀ ਗੱਲ ਨਹੀਂ ਸਨ ਮੰਨਦੇ ਆਖਿਰਕਾਰ ਉਨ੍ਹਾਂ ਨੇ ਆਪਣੀ ਭੈਣ ਦੀ ਗੱਲ ਮੰਨੀ ਅਤੇ ਜਿੰਮ ਜੁਆਇਨ ਕੀਤਾ ਅਤੇ ਫੈਟ ਤੋਂ ਫਿੱਟ ਹੋ ਗਏ ।
ਜਿਸ ਤੋਂ ਬਾਅਦ ਉਹਨਾਂ ਦੇ ਇਸ ਟ੍ਰਾਂਸਫੋਰਮੇਸ਼ਨ ਦੀ ਕਹਾਣੀ ਨੂੰ ਇੱਕ ਪੱਤਰਕਾਰ ਨੇ ਅਖਬਾਰ ‘ਚ ਛਾਪਿਆ ਅਤੇ ਕਈ ਮਾਡਲਿੰਗ ਕੰਪਨੀਆਂ ਨੇ ਉਨ੍ਹਾਂ ਦੇ ਨਾਲ ਸੰਪਰਕ ਕੀਤਾ ।
ਜਿਸ ਤੋਂ ਬਾਅਦ ਦਿਨੇਸ਼ ਮੋਹਨ ਨੇ ਮਾਡਲਿੰਗ ਦੇ ਨਾਲ-ਨਾਲ ਸਾਊਥ ਫ਼ਿਲਮਾਂ,ਕਈ ਕਮਰਸ਼ੀਅਲ ਟੀਵੀ ਐਡ ਅਤੇ ਕਈ ਪੰਜਾਬੀ ਗਾਣਿਆਂ ‘ਚ ਬਤੌਰ ਮਾਡਲ ਕੰਮ ਕੀਤਾ । ਅੱਜ ਦੀ ਤਰੀਕ ‘ਚ ਉਹ ਕਾਮਯਾਬ ਮਾਡਲ ਹਨ ਅਤੇ ਕਈਆਂ ਨੂੰ ਮਾਡਲਿੰਗ ਦੇ ਗੁਰ ਸਿਖਾ ਰਹੇ ਹਨ ।