ਪੁੱਤਰ ਸਿੱਧੂ ਮੂਸੇਵਾਲਾ ਤੋਂ ਬਿਨ੍ਹਾਂ ਕਿਵੇਂ ਮਾਂ ਗੁਜ਼ਾਰਦੀ ਹੈ ਆਪਣੇ ਦਿਨ, ਤਸਵੀਰਾਂ ‘ਚ ਵੇਖੋ ਮਾਂ ਪੁੱਤਰ ਦੇ ਪਿਆਰ ਨੂੰ ਦਰਸਾਉਂਦਾ ਬਚਪਨ ਤੋਂ ਲੈ ਕੇ ਜਵਾਨੀ ਤੱਕ ਦਾ ਸਫ਼ਰ

ਮਾਂ ਨੇ ਬੜੇ ਹੀ ਚਾਵਾਂ ਦੇ ਨਾਲ ਆਪਣੇ ਪੁੱਤਰ ਨੂੰ ਪਾਲਿਆ ਸੀ। ਪਰ ਉਸ ਨੂੰ ਜਨਮ ਦੇਣ ਵਾਲੀ ਮਾਂ ਨੇ ਕਦੇ ਨਹੀਂ ਸੀ ਸੋਚਿਆ ਕਿ ਉਸ ਦਾ ਪੁੱਤਰ ਭਰ ਜਵਾਨੀ ‘ਚ ਉਸ ਦਾ ਸਾਥ ਛੱਡ ਜਾਵੇਗਾ ।

By  Shaminder May 9th 2024 06:00 PM

ਸਿੱਧੂ ਮੂਸੇਵਾਲਾ (Sidhu Moose wala ) ਬੇਸ਼ੱਕ ਅੱਜ ਇਸ ਦੁਨੀਆ ‘ਤੇ ਮੌਜੂਦ ਨਹੀਂ ਹੈ ।ਪਰ ਉਹ ਆਪਣੇ ਗੀਤਾਂ ਕਾਰਨ ਦੁਨੀਆ ਭਰ ‘ਚ ਹਾਲੇ ਵੀ ਛਾਇਆ ਹੋਇਆ ਹੈ। ਪਰ ਸਿੱਧੂ ਮੂਸੇਵਾਲਾ ਦੀ ਮਾਂ ਲਗਾਤਾਰ ਉਸ ਨੂੰ ਯਾਦ ਕਰ ਰਹੀ ਹੈ। ਉਹ ਕਈ ਪੋਸਟਾਂ ਆਪਣੇ ਪੁੱਤਰ ਨੂੰ ਲੈ ਕੇ ਸਾਂਝੀਆਂ ਕਰ ਚੁੱਕੀ ਹੈ।ਬਚਪਨ ‘ਚ ਮਾਂ ਨੇ ਬੜੇ ਹੀ ਚਾਵਾਂ ਦੇ ਨਾਲ ਆਪਣੇ ਪੁੱਤਰ ਨੂੰ ਪਾਲਿਆ ਸੀ। ਪਰ ਉਸ ਨੂੰ ਜਨਮ ਦੇਣ ਵਾਲੀ ਮਾਂ ਨੇ ਕਦੇ ਨਹੀਂ ਸੀ ਸੋਚਿਆ ਕਿ ਉਸ ਦਾ ਪੁੱਤਰ ਭਰ ਜਵਾਨੀ ‘ਚ ਉਸ ਦਾ ਸਾਥ ਛੱਡ ਜਾਵੇਗਾ । ਜਿਸ ਉਮਰ ‘ਚ ਉਸ ਦੇ ਸਿਹਰੇ ਸੱਜਣੇ ਸਨ । ਉਸ ਉਮਰ ‘ਚ ਉਸ ਦੇ ਪਿਤਾ ਨੇ ਆਪਣੇ ਜਵਾਨ ਪੁੱਤਰ ਦੀ ਅਰਥੀ ਨੂੰ ਮੋਢਾ ਦਿੱਤਾ । 12 ਮਈ ਨੂੰ ਮਾਂ ਦਿਵਸ (Mothers day 2024) ਮਨਾਇਆ ਜਾ ਰਿਹਾ ਹੈ। ਇਸ ਮੌਕੇ ‘ਤੇ ਸਿੱਧੂ ਮੂਸੇਵਾਲਾ ਦੀ ਮਾਂ ਦੀਆਂ ਉਸ ਦੇ ਨਾਲ ਕੁਝ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਕਿਵੇਂ ਹਰ ਦਿਨ ਉਨ੍ਹਾਂ ਦੀ ਮਾਂ ਗਾਇਕ ਨੂੰ ਯਾਦ ਕਰਦੀ ਹੈ। 


 ਹੋਰ ਪੜ੍ਹੋ :  ਦਸ ਸਾਲਾਂ ਦੇ ਸਿੱਖ ਬੱਚੇ ਜਸਪ੍ਰੀਤ ਸਿੰਘ ਦੀ ਮਦਦ ਦੇ ਲਈ ਅੱਗੇ ਆਏ ਜੈ ਰੰਧਾਵਾ, ਸੋਨੂੰ ਸੂਦ ਸਣੇ ਕਈ ਸਿਤਾਰੇ

ਸਿੱਧੂ ਮੂਸੇਵਾਲਾ ਦੀ ਮਾਂ ਨੇ ਸਾਂਝੀ ਕੀਤੀ ਸੀ ਪੋਸਟ 

ਕੁਝ ਦਿਨ ਪਹਿਲਾਂ ਸਿੱਧੂ ਮੂਸੇਵਾਲਾ ਦੀ ਮਾਂ ਨੇ ਉਨ੍ਹਾਂ ਨੂੰ ਲੈ ਕੇ ਇੱਕ ਪੋਸਟ ਸਾਂਝੀ ਕੀਤੀ ਸੀ । ਜਿਸ ‘ਚ ਮਾਤਾ ਚਰਨ ਕੌਰ ਨੇ ਕਿਹਾ ਸੀ ਕਿ ਮਈ ਮਹੀਨੇ ਦਾ ਇੱਕ ਇੱਕ ਦਿਨ ਉਨ੍ਹਾਂ ਨੂੰ ਸਾਲ ਵਾਂਗ ਲੱਗਦਾ ਹੈ। ਕਿਉਂਕਿ 29 ਨੂੰ ਹੀ ਸਿੱਧੂ ਮੂਸੇਵਾਲਾ ਦਾ ਕਤਲ ਕੁਝ ਅਣਪਛਾਤੇ ਲੋਕਾਂ ਦੇ ਵੱਲੋਂ ਕਰ ਦਿੱਤਾ ਗਿਆ ਸੀ । 

View this post on Instagram

A post shared by Charan Kaur (@charan_kaur5911)



ਛੋਟੇ ਸਿੱਧੂ ਦਾ ਜਨਮ 

ਹਾਲਾਂਕਿ ਮਾਤਾ ਚਰਨ ਕੌਰ ਬੀਤੇ ਮਾਰਚ ਮਹੀਨੇ ‘ਚ ਮੁੜ ਤੋਂ ਇੱਕ ਪੁੱਤਰ ਦੀ ਮਾਂ ਬਣੀ ਹੈ। ਪੂਰਾ ਪਰਿਵਾਰ ਖੁਸ਼ ਵੀ ਹੈ। ਮਾਂ ਚਰਨ ਕੌਰ ਨੂੰ ਵੀ ਇਹੀ ਲੱਗਦਾ ਹੈ ਕਿ ਉਸ ਦਾ ਪੁੱਤਰ ਵਾਪਸ ਆ ਗਿਆ ਹੈ। ਪਰ ਆਪਣੇ ਵੱਡੇ ਪੁੱਤਰ ਨੂੰ ਉਹ ਕਦੇ ਵੀ ਨਹੀਂ ਭੁਲਾ ਸਕਦੀ । ਮਾਂ ਚਰਨ ਕੌਰ ਦਾ ਕਹਿਣਾ ਹੈ ਕਿ ਸਿੱਧੂ ਦੇ ਛੋਟੇ ਰੂਪ ਨੰ ਵੇਖ ਕੇ ਹੀ ਉਹ ਜਿਉਂਦੀ ਹੈ। 

View this post on Instagram

A post shared by Sidhu Moosewala (ਮੂਸੇ ਆਲਾ) (@sidhu_moosewala)





Related Post