ਪੈਰਿਸ ਓਲੰਪਿਕ ‘ਚ ਖੇਡ ਰਿਹਾ ਸੀ ਹਾਕੀ ਕਪਤਾਨ ਹਰਮਨਪ੍ਰੀਤ ਤੇ ਘਰ ‘ਚ ਮਾਂ ਕਰ ਰਹੀ ਸੀ ਪਾਠ, ਖੁਸ਼ੀ ‘ਚ ਪੱਬਾਂ ਭਾਰ ਹੋਇਆ ਹਰਮਨਪ੍ਰੀਤ ਦਾ ਪਰਿਵਾਰ
ਪੈਰਿਸ ਓਲੰਪਿਕ ‘ਚ ਭਾਰਤੀ ਹਾਕੀ ਟੀਮ ਨੇ ਦੇਸ਼ ਨੂੰ ਚੌਥਾ ਮੈਡਲ ਦਿਵਾਇਆ ਹੈ। ਸਪੇਨ ਨੁੰ ਹਰਾ ਕੇ ਭਾਰਤੀ ਹਾਕੀ ਟੀਮ ਨੇ ਬ੍ਰੌਂਜ਼ ਦਾ ਮੈਡਲ ਜਿੱਤਿਆ ਹੈ। ਅੰਮ੍ਰਿਤਸਰ ਦੇ ਜੰਡਿਆਲਾ ਗੁਰੁ ਦੇ ਨਜ਼ਦੀਕ ਪਿੰਡ ਟਿੰਮੋਵਾਲ ਦੇ ਰਹਿਣ ਵਾਲੇ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਪੈਰਿਸ ‘ਚ ਸਪੇਨ ਦੇ ਖਿਲਾਫ ਮੈਚ ਖੇਡ ਰਹੇ ਸਨ ਅਤੇ ਮਾਂ ਪਾਠ ਕਰ ਰਹੀ ਸੀ ।
ਪੈਰਿਸ ਓਲੰਪਿਕ ‘ਚ ਭਾਰਤੀ ਹਾਕੀ ਟੀਮ ਨੇ ਦੇਸ਼ ਨੂੰ ਚੌਥਾ ਮੈਡਲ ਦਿਵਾਇਆ ਹੈ। ਸਪੇਨ ਨੁੰ ਹਰਾ ਕੇ ਭਾਰਤੀ ਹਾਕੀ ਟੀਮ ਨੇ ਬ੍ਰੌਂਜ਼ ਦਾ ਮੈਡਲ ਜਿੱਤਿਆ ਹੈ। ਅੰਮ੍ਰਿਤਸਰ ਦੇ ਜੰਡਿਆਲਾ ਗੁਰੁ ਦੇ ਨਜ਼ਦੀਕ ਪਿੰਡ ਟਿੰਮੋਵਾਲ ਦੇ ਰਹਿਣ ਵਾਲੇ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਪੈਰਿਸ ‘ਚ ਸਪੇਨ ਦੇ ਖਿਲਾਫ ਮੈਚ ਖੇਡ ਰਹੇ ਸਨ ਅਤੇ ਮਾਂ ਪਾਠ ਕਰ ਰਹੀ ਸੀ । ਪਿਤਾ ਵੀ ਉਨ੍ਹਾਂ ਦਾ ਮੈਚ ਵੇਖ ਰਹੇ ਸਨ ਅਤੇ ਉਤਸ਼ਾਹਿਤ ਸਨ ।ਪਰ ਮਾਂ ਨੇ ਪੁੱਤਰ ਨੂੰ ਇੱਕ ਵਾਰ ਵੀ ਮੈਚ ਖੇਡਦੇ ਹੋਏ ਨਹੀਂ ਵੇਖਿਆ ਅਤੇ ਲਗਾਤਾਰ ਪਾਠ ਕਰਦੇ ਰਹੇ ।
ਹੋਰ ਪੜ੍ਹੋ : ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਪੁੱਤਰ ਦੀ ਪਹਿਲੀ ਝਲਕ ਕੀਤੀ ਸਾਂਝੀ, ਤਸਵੀਰ ਵਾਇਰਲ
ਇਹੀ ਅਰਦਾਸ ਕਰਦੀ ਰਹੀ ਕਿ ਭਾਰਤੀ ਟੀਮ ਮੈਡਲ ਜਿੱਤੇ ।ਪਰਿਵਾਰ ਦਾ ਹਰ ਜੀਅ ਟੀਮ ਦੀ ਜਿੱਤ ਦੇ ਲਈ ਅਰਦਾਸ ਕਰ ਰਿਹਾ ਸੀ । ਆਖਿਰਕਾਰ ਉਨ੍ਹਾਂ ਦੀ ਅਰਦਾਸ ਰੰਗ ਲਿਆਈ ਅਤੇ ਹੁਣ ਇੰਤਜ਼ਾਰ ਹੋ ਰਿਹਾ ਹੈ ਹਰਮਨਪ੍ਰੀਤ ਦੀ ਵਾਪਸੀ ਦਾ । ਵਾਪਸ ਆਉਣ ‘ਤੇ ਹਰਮਨ ਤੇ ਉਸ ਦੀ ਪੂਰੀ ਟੀਮ ਦਾ ਸੁਆਗਤ ਕੀਤਾ ਜਾਵੇਗਾ।ਪਿੰਡ ਵਾਲੇ ਤੇ ਰਿਸ਼ਤੇਦਾਰ ਲਗਾਤਾਰ ਵਧਾਈਆਂ ਦੇ ਰਹੇ ਹਨ । ਇਸ ਦੇ ਨਾਲ ਹੋਰਨਾਂ ਸ਼ਹਿਰਾਂ ਤੋਂ ਵੀ ਹਾਕੀ ਟੀਮ ‘ਚ ਖਿਡਾਰੀ ਹਨ । ਜਲੰਧਰ ‘ਚ ਵੀ ਖਿਡਾਰੀਆਂ ‘ਚ ਖੁਸ਼ੀ ਦਾ ਮਾਹੌਲ ਹੈ ਅਤੇ ਲੋਕਾਂ ਨੇ ਸੜਕਾਂ ‘ਤੇ ਪਟਾਕੇ ਚਲਾ ਕੇ ਖੁਸ਼ੀ ਮਨਾਈ।
ਹਾਕੀ ਟੀਮ ‘ਚ ਪੰਜਾਬ ਦੇ 10 ਖਿਡਾਰੀ
ਦੱਸ ਦਈਏ ਕਿ ਹਾਕੀ ਦੀ ਟੀਮ ‘ਚ ਪੰਜਾਬ ਦੇ ਦਸ ਖਿਡਾਰੀ ਹਨ । ਇਸ ‘ਚ ਅੰਮ੍ਰਿਤਸਰ ਤੋਂ ਕਪਤਾਨ ਹਰਮਨਪ੍ਰੀਤ ਸਿੰਘ, ਜਲੰਧਰ ਤੋਂ ਮਿਡ ਫੀਲਡਰ ਮਨਦੀਪ ਸਿੰਘ, ਸੁਖਜੀਤ ਸਿੰਘ, ਮਿਡ ਫੀਲਡਰ ਮਨਪ੍ਰੀਤ ਸਿੰਘ, ਹਾਰਦਿਕ, ਮਿਡ ਫੀਲਡਰ ਗੁਰਜੰਟ ਸਿੰਘ, ਜਰਮਨਪ੍ਰੀਤ ਸਿੰਘ, ਮਿਡ ਫੀਲਡਰ ਸ਼ਮਸ਼ੇਰ ਸਿੰਘ, ਕਪੂਰਥਲਾ ਤੋਂ ਖਿਡਾਰੀ ਪਾਠਕ ਤੇ ਯੁਗਰਾਜ ਸਿੰਘ ਹਾਕੀ ਟੀਮ ਦੇ ਖਿਡਾਰੀ ਹਨ ।