ਕੈਂਸਰ ਦੇ ਨਾਲ ਜੂਝ ਰਹੀ ਹਿਨਾ ਖ਼ਾਨ ਨੇ ਸਾਂਝਾ ਕੀਤਾ ਨਵਾਂ ਵੀਡੀਓ, ਕਿਹਾ ‘ਮੈਂਟਲੀ ਮਜ਼ਬੂਤ ਹੋਣਾ ਬਹੁਤ ਜ਼ਰੂਰੀ’
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ।ਅਦਾਕਾਰਾ ਨੇ ਕਿਹਾ ਕਿ ਇਸ ਦੌਰਾਨ ਤੁਹਾਨੂੰ ਮਾਨਸਿਕ ਤੌਰ ‘ਤੇ ਮਜ਼ਬੂਤ ਰਹਿਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਆਪਣੇ ਫੈਂਸ ਨੂੰ ਵਿਖਾਇਆ ਕਿ ਕਿਵੇਂ ਵਾਲਾਂ ‘ਚ ਹੱਥ ਫੇਰਨ ਦੇ ਨਾਲ ਮੁੱਠੀ ਕੁ ਵਾਲ ਹੱਥ ‘ਚ ਆ ਜਾਂਦੇ ਹਨ ।
ਹਿਨਾ ਖ਼ਾਨ (Hina khan) ਇਨ੍ਹੀਂ ਦਿਨੀਂ ਕੈਂਸਰ ਦਾ ਇਲਾਜ ਕਰਵਾ ਰਹੀ ਹੈ। ਆਪਣੇ ਇਲਾਜ ਦੇ ਦੌਰਾਨ ਉਹ ਆਪਣੀਆਂ ਤਸਵੀਰਾਂ ਵੀ ਲਗਾਤਾਰ ਸ਼ੇਅਰ ਕਰ ਰਹੀ ਹੈ। ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਨਵਾਂ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੇ ਸਾਰੇ ਵਾਲ ਕਟਵਾਉਂਦੀ ਹੋਈ ਦਿਖਾਈ ਦੇ ਰਹੀ ਹੈ।ਪਹਿਲੀ ਕੀਮੋਥੈਰੇਪੀ ਦੇ ਦੌਰਾਨ ਅਦਾਕਾਰਾ ਨੇ ਆਪਣੇ ਵਾਲ ਕਟਵਾਏ ਸਨ, ਪਰ ਵਾਲ ਝੜਨ ਤੋਂ ਕਾਰਨ ਹੁਣ ਉਸ ਨੂੰ ਬਾਲਡ ਹੋਣਾ ਪਿਆ ਹੈ।
ਹੋਰ ਪੜ੍ਹੋ : ਸੁਨੰਦਾ ਸ਼ਰਮਾ ਨੇ ਨਸੀਬੋ ਲਾਲ ਨੂੰ ਸੁਣਾਇਆ ਗੀਤ, ਕਿਹਾ ‘ਪਤਾ ਨਹੀਂ ਕਿੱਥੋਂ ਹਿੰਮਤ ਆ ਗਈ ਨਸੀਬੋ ਲਾਲ ਸਾਹਮਣੇ ਗਾਉਣ ਦੀ’
ਮਾਨਸਿਕ ਤੌਰ ‘ਤੇ ਮਜ਼ਬੂਤ ਹੋਣਾ ਜ਼ਰੂਰੀ
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ।ਅਦਾਕਾਰਾ ਨੇ ਕਿਹਾ ਕਿ ਇਸ ਦੌਰਾਨ ਤੁਹਾਨੂੰ ਮਾਨਸਿਕ ਤੌਰ ‘ਤੇ ਮਜ਼ਬੂਤ ਰਹਿਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਆਪਣੇ ਫੈਂਸ ਨੂੰ ਵਿਖਾਇਆ ਕਿ ਕਿਵੇਂ ਵਾਲਾਂ ‘ਚ ਹੱਥ ਫੇਰਨ ਦੇ ਨਾਲ ਮੁੱਠੀ ਕੁ ਵਾਲ ਹੱਥ ‘ਚ ਆ ਜਾਂਦੇ ਹਨ । ਦੱਸ ਦਈਏ ਕਿ ਕੀਮੋਥੈਰੇਪੀ ਸੈਸ਼ਨ ਦੇ ਦੌਰਾਨ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ। ਜਿਸ ਕਾਰਨ ਕਈ ਲੋਕ ਆਪਣੇ ਵਾਲਾਂ ਨੂੰ ਕੱਟਵਾ ਹੀ ਦਿੰਦੇ ਹਨ ।
ਹਿਨਾ ਖ਼ਾਨ ਨੇ ਵੀ ਆਪਣੇ ਵਾਲਾਂ ਨੂੰ ਬਿਲਕੁਲ ਕੱਟਵਾ ਦਿੱਤਾ ਹੈ ਅਤੇ ਕਿਹਾ ਕਿ ਉਸ ਨੇ ਇਹ ਫੈਸਲਾ ਇਸ ਲਈ ਲਿਆ ਕਿਉਂਕਿ ਵਾਲਾਂ ਦਾ ਹੌਲੀ ਹੌਲੀ ਡਿੱਗਦੇ ਦੇਖਣਾ ਬਹੁਤ ਹੀ ਡਿਪ੍ਰੈਸਿੰਗ ਤੇ ਸਟ੍ਰੈਸਫੁਲ ਹੁੰਦਾ ਹੈ।ਹਿਨਾ ਖ਼ਾਨ ਦੇ ਫੈਂਸ ਉਨ੍ਹਾਂ ਦੇ ਲਈ ਜਲਦ ਸਿਹਤਮੰਦੀ ਦੇ ਲਈ ਅਰਦਾਸ ਕਰ ਰਹੇ ਹਨ ।