ਹਿਨਾ ਖ਼ਾਨ ਨੇ ਪਹਿਲੀ ਕੀਮੋਥੈਰੇਪੀ ਦੀ ਤਸਵੀਰ ਹਸਪਤਾਲ ਤੋਂ ਕੀਤੀ ਸਾਂਝੀ, ਫੈਨਸ ਕਰ ਰਹੇ ਸਿਹਤਯਾਬੀ ਲਈ ਦੁਆ
ਹਿਨਾ ਖ਼ਾਨ ਨੇ ਆਪਣੀ ਪਹਿਲੀ ਕੀਮੋਥੈਰੇਪੀ ਦੀ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਹਸਪਤਾਲ ਦੇ ਬੈੱਡ ‘ਤੇ ਹੈ । ਇਸ ਦੇ ਨਾਲ ਹੀ ਇਸ ਤਸਵੀਰ ਦੇ ਨਾਲ ਹੀ ਅਦਾਕਾਰਾ ਨੇ ਇੱਕ ਲੰਮਾ ਚੌੜਾ ਨੋਟ ਵੀ ਸਾਂਝਾ ਕੀਤਾ ਹੈ।
ਹਿਨਾ ਖ਼ਾਨ (Hina Khan) ਨੇ ਆਪਣੀ ਪਹਿਲੀ ਕੀਮੋਥੈਰੇਪੀ ਦੀ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਹਸਪਤਾਲ ਦੇ ਬੈੱਡ ‘ਤੇ ਹੈ । ਇਸ ਦੇ ਨਾਲ ਹੀ ਇਸ ਤਸਵੀਰ ਦੇ ਨਾਲ ਹੀ ਅਦਾਕਾਰਾ ਨੇ ਇੱਕ ਲੰਮਾ ਚੌੜਾ ਨੋਟ ਵੀ ਸਾਂਝਾ ਕੀਤਾ ਹੈ। ਅਦਾਕਾਰਾ ਨੇ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ਇਸ ਅਵਾਰਡ ਨਾਈਟ ਤੋਂ ਬਾਅਦ ਮੇਰੀ ਪਹਿਲੀ ਕੀਮੋ ਹੈ।ਮੈਂ ਇਸ ਚੁਣੌਤ ਨੂੰ ਦੁਬਾਰਾ ਖੋਜਣ ਦੇ ਮੌਕੇ ਵਜੋਂ ਲੈਣ ਦਾ ਫੈਸਲਾ ਕੀਤਾ ਹੈ । ਮੇਰੇ ਲਈ ਮੇਰੇ ਕੰਮ ਦੀ ਵਚਨਬੱਧਤਾ ਮਾਇਨੇ ਰੱਖਦੀ ਹੈ । ਇਹ ਅਵਾਰਡ ਜੋ ਮੈਨੂੰ ਮੇਰੇ ਪਹਿਲੇ ਕੀਮੋ ਤੋਂ ਪਹਿਲਾਂ ਹਾਸਲ ਹੋਇਆ ਸੀ’ ।
ਬ੍ਰੈਸਟ ਕੈਂਸਰ ਨਾਲ ਪੀੜਤ ਅਦਾਕਾਰਾ
ਅਦਾਕਾਰਾ ਹਿਨਾ ਖ਼ਾਨ ਬ੍ਰੈਸਟ ਕੈਂਸਰ ਦੇ ਨਾਲ ਪੀੜਤ ਹੈ ਅਤੇ ਇਸ ਗੱਲ ਦਾ ਖੁਲਾਸਾ ਉਸ ਨੇ ਆਪਣੀ ਇੰਸਟਾ ਸਟੋਰੀ ਤੇ ਸਾਂਝਾ ਕੀਤਾ ਸੀ । ਉਸ ਵੇਲੇ ਕਿਸੇ ਨੂੰ ਵੀ ਇਸ ਗੱਲ ਦਾ ਯਕੀਨ ਨਹੀਂ ਸੀ ਹੋਇਆ। ਪਰ ਹੁਣ ਅਦਾਕਾਰਾ ਹਸਪਤਾਲ ‘ਚ ਦਾਖਲ ਹੈ ਅਤੇ ਚੜ੍ਹਦੀਕਲਾ ‘ਚ ਹੈ । ਉਸ ਨੇ ਆਪਣੀ ਪਹਿਲੀ ਕੀਮੋ ਦਾ ਵੀਡੀਓ ਸਾਂਝਾ ਕੀਤਾ ਹੈ। ਉਸ ਦੇ ਜੀਵਨ ਪ੍ਰਤੀ ਨਜ਼ਰੀਆ ਵੇਖਦੇ ਹੋਏ ਹਰ ਕੋਈ ਉਸ ਦੇ ਜਜ਼ਬੇ ਨੂੰ ਸਲਾਮ ਕਰ ਰਿਹਾ ਹੈ।
ਪੰਜਾਬੀ ਫ਼ਿਲਮਾਂ ‘ਚ ਵੀ ਆ ਚੁੱਕੀ ਨਜ਼ਰ
ਅਦਾਕਾਰਾ ਹਿਨਾ ਖ਼ਾਨ ਦਾ ਸਬੰਧ ਸ਼੍ਰੀ ਨਗਰ ਦੇ ਨਾਲ ਹੈ। ਉਸ ਨੇ ਅਨੇਕਾਂ ਹੀ ਟੀਵੀ ਸੀਰੀਅਲਸ ‘ਚ ਕੰਮ ਕੀਤਾ ਹੈ। ਪਰ ਉਸ ਨੂੰ ਪਛਾਣ ‘ਯੇ ਰਿਸ਼ਤਾ ਕਯਾ ਕਹਿਲਾਤਾ’ ਦੇ ਨਾਲ ਮਿਲੀ ਸੀ। ਇਸ ਸੀਰੀਅਲ ‘ਚ ਉਸ ਨੇ ‘ਅਕਸ਼ਰਾ’ ਨਾਂਅ ਦੀ ਕੁੜੀ ਦਾ ਕਿਰਦਾਰ ਨਿਭਾਇਆ ਸੀ ।ਜੋ ਕਿ ਬਹੁਤ ਜ਼ਿਆਦਾ ਪ੍ਰਸਿੱਧ ਹੋਇਆ ਸੀ। ਇਸ ਤੋਂ ਇਲਾਵਾ ਹਿਨਾ ਖ਼ਾਨ ਹਾਲ ਹੀ ‘ਚ ਗਿੱਪੀ ਗਰੇਵਾਲ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ‘ਚ ਵੀ ਨਜ਼ਰ ਆਈ ਸੀ।