ਕੈਂਸਰ ਦਾ ਇਲਾਜ ਕਰਵਾ ਰਹੀ ਹਿਨਾ ਖ਼ਾਨ ਨੇ ਜੁੰਮੇ ਦੀ ਨਮਾਜ਼ ਅਦਾ ਕੀਤੀ, ਕਿਹਾ ‘ਮੇਰੀਆਂ ਲੱਤਾਂ ਸੁੰਨ ਹੋ ਰਹੀਆਂ ਹਨ’ ਅੱਲ੍ਹਾ ਦੇ ਅੱਗੇ ਕੀਤੀ ਦੁਆ

ਹਿਨਾ ਖ਼ਾਨ ਇਨ੍ਹੀਂ ਦਿਨੀਂ ਬ੍ਰੈਸਟ ਕੈਂਸਰ ਦਾ ਇਲਾਜ ਕਰਵਾ ਰਹੀ ਹੈ। ਆਪਣੇ ਇਲਾਜ ਦਰਮਿਆਨ ਉਹ ਹਸਪਤਾਲ ਤੋਂ ਆਪਣੀਆਂ ਤਸਵੀਰਾਂ ਵੀ ਸਾਂਝੀਆਂ ਕਰ ਰਹੀ ਹੈ । ਅੱਜ ਅਦਾਕਾਰਾ ਨੇ ਮੁੜ ਤੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਸ ਨੇ ਲਿਖਿਆ ‘ਸਭ ਤੋਂ ਵਧੀਆ ਸੁਣਨ ਵਾਲੇ ਨੂੰ, ਸਭ ਤੋਂ ਜ਼ਿਆਦਾ ਮਿਹਰਬਾਨ ਨੂੰ ਜੁੰਮਾ ਮੁਬਾਰਕ’।

By  Shaminder July 26th 2024 03:51 PM

ਹਿਨਾ ਖ਼ਾਨ (Hina khan)ਇਨ੍ਹੀਂ ਦਿਨੀਂ ਬ੍ਰੈਸਟ ਕੈਂਸਰ ਦਾ ਇਲਾਜ ਕਰਵਾ ਰਹੀ ਹੈ। ਆਪਣੇ ਇਲਾਜ ਦਰਮਿਆਨ ਉਹ ਹਸਪਤਾਲ ਤੋਂ ਆਪਣੀਆਂ ਤਸਵੀਰਾਂ ਵੀ ਸਾਂਝੀਆਂ ਕਰ ਰਹੀ ਹੈ । ਅੱਜ ਅਦਾਕਾਰਾ ਨੇ ਮੁੜ ਤੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਸ ਨੇ ਲਿਖਿਆ ‘ਸਭ ਤੋਂ ਵਧੀਆ ਸੁਣਨ ਵਾਲੇ ਨੂੰ, ਸਭ ਤੋਂ ਜ਼ਿਆਦਾ ਮਿਹਰਬਾਨ ਨੂੰ ਜੁੰਮਾ ਮੁਬਾਰਕ’। ਅਦਾਕਾਰਾ ਨੇ ਇਸ ਤੋਂ ਇਲਾਵਾ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਵੀ ਸਉਦੀ ਅਰਬ ਸਥਿਤ ਮੱਕੇ ਮਦੀਨੇ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।ਇਸ ਦੇ ਨਾਲ ਹੀ ਅਦਾਕਾਰਾ ਨੇ ਜਿਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।

ਹੋਰ ਪੜ੍ਹੋ  : ਅਨੰਤ ਅੰਬਾਨੀ ਤੇ ਰਾਧਿਕਾ ਮਾਰਚੈਂਟ ਦੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਹੋਈਆਂ ਵਾਇਰਲ

ਉਸ ‘ਚ ਉਹ ਜੁੰਮੇ ਦੀ ਨਮਾਜ਼ ਅਦਾ ਕਰਦੀ ਹੋਈ ਨਜ਼ਰ ਆ ਰਹੀ ਹੈ।ਸੋਸ਼ਲ ਮੀਡੀਆ ‘ਤੇ ਅਦਾਕਾਰਾ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਉਸ ਦੀ ਜਲਦ ਤੰਦਰੁਸਤੀ ਦੇ ਲਈ ਦੁਆ ਕਰ ਰਿਹਾ ਹੈ।  

ਹਿਨਾ ਖ਼ਾਨ ਦਾ ਵਰਕ ਫ੍ਰੰਟ 

ਹਿਨਾ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਟੀਵੀ ਸੀਰੀਅਲ ‘ਚ ਕੰਮ ਕੀਤਾ ਹੈ। ਜਿਸ ‘ਚ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’, ‘ਕਸੌਟੀ ਜ਼ਿੰਦਗੀ ਕੀ’, ‘ਯੇ ਹੈਂ ਮੁਹਬੱਤੇਂ’ ਸਣੇ ਕਈ ਸੀਰੀਅਲ ਸ਼ਾਮਿਲ ਹਨ । ਪਰ ਉਨ੍ਹਾਂ ਨੂੰ ਪਛਾਣ ਮਿਲੀ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ‘ਚ ਨਿਭਾਏ ਗਏ ਅਕਸ਼ਰਾ ਦੇ ਕਿਰਦਾਰ ਦੇ ਨਾਲ । ਇਸ ਕਿਰਦਾਰ ਦੇ ਨਾਲ ਉਹ ਘਰ ਘਰ ‘ਚ ਜਾਣੀ ਜਾਣ ਲੱਗ ਪਈ ।

View this post on Instagram

A post shared by 𝑯𝒊𝒏𝒂 𝑲𝒉𝒂𝒏 (@realhinakhan)



Related Post