ਕੈਂਸਰ ਕਾਰਨ ਭਿਆਨਕ ਦਰਦ ਚੋਂ ਗੁਜ਼ਰ ਰਹੀ ਹਿਨਾ ਖ਼ਾਨ ਨੇ ਸਾਂਝੀ ਕੀਤੀ ਨਵੀਂ ਪੋਸਟ, ਭਾਵੁਕ ਹੋ ਕੇ ਖੁਦਾ ਅੱਗੇ ਕੀਤੀ ਦੁਆ
ਅਦਾਕਾਰਾ ਭਿਆਨਕ ਦਰਦ ਚੋਂ ਗੁਜ਼ਰ ਰਹੀ ਹੈ। ਅਦਾਕਾਰਾ ਨੇ ਲਿਖਿਆ ‘ਅੱਲ੍ਹਾ ਦੇ ਸਿਵਾਏ ਕੋਈ ਤੁਹਾਡੇ ਦਰਦ ਨੂੰ ਦੂਰ ਨਹੀਂ ਕਰ ਸਕਦਾ। ਪਲੀਜ਼ ਅੱਲ੍ਹਾ ਪਲੀਜ਼’। ਇਸ ਦੇ ਨਾਲ ਅਦਾਕਾਰਾ ਨੇ ਇਮੋਸ਼ਨਲ ਇਮੋਜੀ ਵੀ ਪਾਇਆ ਹੈ ਜਿਸ ‘ਚ ਦੁਆ ਲਈ ਹੱਥ ਉਠਾਏ ਗਏ ਹਨ ।
ਅਦਾਕਾਰਾ ਹਿਨਾ ਖ਼ਾਨ ਇਨ੍ਹੀਂ ਦਿਨੀਂ ਕੈਂਸਰ ਦੇ ਨਾਲ ਜੂਝ ਰਹੀ ਹੈ। ਜਿਸ ਦਾ ਇਲਾਜ ਉਹ ਹਸਪਤਾਲ ‘ਚ ਕਰਵਾ ਰਹੀ ਹੈ। ਇਸ ਦੇ ਨਾਲ ਹੀ ਉਹ ਆਪਣੀ ਸਿਹਤ ਦੇ ਬਾਰੇ ਵੀ ਆਪਣੇ ਫੈਨਸ ਨੂੰ ਜਾਣਕਾਰੀ ਦਿੰਦੀ ਰਹਿੰਦੀ ਹੈ। ਹੁਣ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ।ਜਿਸ ‘ਚ ਉਹ ਅੱਲ੍ਹਾ ਦੇ ਅੱਗੇ ਦੋਵੇਂ ਹੱਥ ਜੋੜ ਕੇ ਦੁਆ ਕਰਦੀ ਹੋਈ ਨਜ਼ਰ ਆ ਰਹੀ ਹੈ।ਜਿਸ ਤੋਂ ਲੱਗਦਾ ਹੈ ਕਿ ਅਦਾਕਾਰਾ ਭਿਆਨਕ ਦਰਦ ਚੋਂ ਗੁਜ਼ਰ ਰਹੀ ਹੈ। ਅਦਾਕਾਰਾ ਨੇ ਲਿਖਿਆ ‘ਅੱਲ੍ਹਾ ਦੇ ਸਿਵਾਏ ਕੋਈ ਤੁਹਾਡੇ ਦਰਦ ਨੂੰ ਦੂਰ ਨਹੀਂ ਕਰ ਸਕਦਾ। ਪਲੀਜ਼ ਅੱਲ੍ਹਾ ਪਲੀਜ਼’। ਇਸ ਦੇ ਨਾਲ ਅਦਾਕਾਰਾ ਨੇ ਇਮੋਸ਼ਨਲ ਇਮੋਜੀ ਵੀ ਪਾਇਆ ਹੈ ਜਿਸ ‘ਚ ਦੁਆ ਲਈ ਹੱਥ ਉਠਾਏ ਗਏ ਹਨ ।
ਹੋਰ ਪੜ੍ਹੋ : ਮਿਸ ਪੂਜਾ ਨੇ ਆਪਣੇ ਬੇਟੇ ਅਲਾਪ ਦੇ ਨਾਲ ਸਾਂਝਾ ਕੀਤਾ ਕਿਊਟ ਵੀਡੀਓ, ਫੈਨਸ ਨੁੰ ਪਸੰਦ ਆ ਰਹੀ ਮਾਂ ਪੁੱਤਰ ਦੀ ਜੋੜੀ
ਹਿਨਾ ਖ਼ਾਨ ਦਾ ਵਰਕ ਫ੍ਰੰਟ
ਹਿਨਾ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਟੀਵੀ ਸੀਰੀਅਲਸ ‘ਚ ਕੰਮ ਕੀਤਾ ਹੈ। ਪਰ ਉਨ੍ਹਾਂ ਨੇ ਅਕਸ਼ਰਾ ਨਾਂਅ ਦੇ ਕਿਰਦਾਰ ਦੇ ਨਾਲ ਟੀਵੀ ਦੀ ਦੁਨੀਆ ‘ਚ ਖ਼ਾਸ ਪਛਾਣ ਬਣਾਈ ਸੀ। ਇਸੇ ਸੀਰੀਅਲ ਤੋਂ ਬਾਅਦ ਉਨ੍ਹਾਂ ਨੂੰ ਜਾਣਿਆ ਜਾਣ ਲੱਗ ਪਿਆ ਸੀ ।
ਹਾਲ ਹੀ ‘ਚ ਅਦਾਕਾਰਾ ਗਿੱਪੀ ਗਰੇਵਾਲ ਦੇ ਨਾਲ ਫ਼ਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ‘ਚ ਨਜ਼ਰ ਆਈ ਸੀ । ਇਸ ਤੋਂ ਇਲਾਵਾ ਜਲਦ ਹੀ ਉਹ ਇੱਕ ਫ਼ਿਲਮ ‘ਚ ਵੀ ਨਜ਼ਰ ਆਉਣ ਵਾਲੀ ਸੀ। ਪਰ ਪਿਛਲੇ ਦਿਨੀਂ ਇਹ ਖ਼ਬਰਾਂ ਵੀ ਸਾਹਮਣੇ ਆਈਆਂ ਸਨ ਕਿ ਜਿਉਂ ਹੀ ਫ਼ਿਲਮ ਮੇਕਰਸ ਨੂੰ ਅਦਾਕਾਰਾ ਦੇ ਕੈਂਸਰ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਹਿਨਾ ਖ਼ਾਨ ਨੂੰ ਇਸ ਫ਼ਿਲਮ ਚੋਂ ਬਾਹਰ ਕਰ ਦਿੱਤਾ ਹੈ।