ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਦਾ ਹੋਇਆ ਬ੍ਰੇਕਅਪ, ਵੱਖੋ ਵੱਖਰੇ ਧਰਮ ਦੇ ਹੋਣ ਕਾਰਨ ਤੋੜਿਆ ਰਿਸ਼ਤਾ
ਅਦਾਕਾਰਾ ਨੇ ਲਿਖਿਆ ‘ਹੁਣ ਅਸੀਂ ਇੱਕਠੇ ਨਹੀਂ ਹਾਂ। ਅਸੀਂ ਜੋ ਵੀ ਇੱਕਠਿਆਂ ਟਾਈਮ ਬਿਤਾਇਆ ਹੈ ਉਹ ਵਧੀਆ ਸੀ। ਸਾਡੇ ਰਿਸ਼ਤੇ ਦੀ ਯਾਤਰਾ ਬਿਹਤਰੀਨ ਰਹੀ ਹੈ ਅਤੇ ਅਸੀਂ ਆਪੋ ਆਪਣੀ ਜ਼ਿੰਦਗੀ ‘ਚ ਅੱਗੇ ਵਧ ਰਹੇ ਹਾਂ।
ਹਿਮਾਂਸ਼ੀ ਖੁਰਾਣਾ (Himanshi Khurana) ਅਤੇ ਆਸਿਮ ਰਿਆਜ਼ ਦਾ ਬ੍ਰੇਕਅੱਪ ਹੋ ਗਿਆ ਹੈ । ਜਿਸ ਦੀ ਜਾਣਕਾਰੀ ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਦਿੱਤੀ ਹੈ। ਬੀਤੇ ਦਿਨ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਜਾਣਕਾਰੀ ਦਿੱਤੀ ਸੀ । ਅਦਾਕਾਰਾ ਨੇ ਲਿਖਿਆ ‘ਹੁਣ ਅਸੀਂ ਇੱਕਠੇ ਨਹੀਂ ਹਾਂ। ਅਸੀਂ ਜੋ ਵੀ ਇੱਕਠਿਆਂ ਟਾਈਮ ਬਿਤਾਇਆ ਹੈ ਉਹ ਵਧੀਆ ਸੀ।
ਸਾਡੇ ਰਿਸ਼ਤੇ ਦੀ ਯਾਤਰਾ ਬਿਹਤਰੀਨ ਰਹੀ ਹੈ ਅਤੇ ਅਸੀਂ ਆਪੋ ਆਪਣੀ ਜ਼ਿੰਦਗੀ ‘ਚ ਅੱਗੇ ਵਧ ਰਹੇ ਹਾਂ।ਅਸੀਂ ਆਪੋ-ਆਪਣੇ ਧਰਮਾਂ ਦਾ ਸਤਿਕਾਰ ਕਰਦੇ ਹੋਏ ਆਪਣੇ ਵੱਖੋ-ਵੱਖਰੇ ਧਾਰਮਿਕ ਵਿਸ਼ਵਾਸਾਂ ਕਾਰਨ ਆਪਣੇ ਪਿਆਰ ਦੀ ਕੁਰਬਾਨੀ ਦੇ ਰਹੇ ਹਾਂ। ਸਾਡੇ ਕੋਲ ਇੱਕ ਦੂਜੇ ਦੇ ਵਿਰੁੱਧ ਕੁਝ ਨਹੀਂ ਹੈ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਸਾਡੀ ਨਿੱਜਤਾ ਦਾ ਆਦਰ ਕਰੋ’।
— Himanshi khurana (@realhimanshi) December 6, 2023 ਬਿੱਗ ਬੌਸ ਤੋਂ ਬਾਅਦ ਆਏ ਇੱਕ ਦੂਜੇ ਦੇ ਨਜ਼ਦੀਕ
ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਣਾ ‘ਬਿੱਗ ਬੌਸ’ ਸ਼ੋਅ ਤੋਂ ਬਾਅਦ ਚਰਚਾ ‘ਚ ਆਏ ਸਨ । ਦੋਵਾਂ ਨੇ ਕਈ ਪ੍ਰੋਜੈਕਟ ‘ਚ ਇੱਕਠਿਆਂ ਵੀ ਕੰਮ ਕੀਤਾ ਸੀ ਅਤੇ ਦੋਵਾਂ ਦੀ ਬਹੁਤ ਵਧੀਆ ਬਾਂਡਿੰਗ ਸੀ ।
ਪਰ ਹੁਣ ਦੋਹਾਂ ਨੇ ਵੱਖ ਵੱਖ ਧਰਮ ਦੇ ਨਾਲ ਸਬੰਧ ਰੱਖਣ ਕਾਰਨ ਇੱਕ ਦੂਜੇ ਤੋਂ ਦੂਰੀ ਬਣਾ ਲਈ ਹੈ । ਹਾਲ ਹੀ ‘ਚ ਹਿਮਾਂਸ਼ੀ ਖੁਰਾਣਾ ਨੇ ਜਨਮ ਦਿਨ ਮਨਾਇਆ ਸੀ । ਉਸ ਦੌਰਾਨ ਵੀ ਆਸਿਮ ਰਿਆਜ਼ ਗਾਇਬ ਸਨ ।