Amar Noori: ਅਮਰ ਨੂਰੀ ਨੇ ਕਿਉਂ ਕੀਤਾ ਫ਼ਿਲਮ 'ਉਡੀਕਾਂ ਤੇਰੀਆਂ' 'ਚ ਕੰਮ, ਕੀ ਸਰਦੂਲ ਸਿਕੰਦਰ ਨਾਲ ਜੁੜੀ ਹੈ ਵਜ੍ਹਾ ?
ਮਸ਼ਹੂਰ ਪੰਜਾਬੀ ਗਾਇਕਾ ਤੇ ਅਦਾਕਾਰਾ ਅਮਰ ਨੂਰੀ ਮੁੜ ਪੰਜਾਬੀ ਇੰਡਸਟਰੀ 'ਚ ਕੰਮ ਕਰ ਰਹੇ ਹਨ। ਜਲਦ ਹੀ 'ਚ ਗਾਇਕਾ ਆਪਣੀ ਨਵੀਂ ਫ਼ਿਲਮ 'ਉਡੀਕਾਂ ਤੇਰੀਆਂ' ਰਾਹੀਂ ਜਲਦ ਹੀ ਦਰਸ਼ਕਾਂ ਦੇ ਰੁਬਰੂ ਹੋਣ ਵਾਲੀ ਹੈ। ਹਾਲ ਹੀ ਵਿੱਚ ਗਾਇਕਾ ਨੇ ਇਹ ਖੁਲਾਸਾ ਕੀਤਾ ਕਿ ਉਨ੍ਹਾਂ ਇਸ ਫ਼ਿਲਮ 'ਚ ਕੰਮ ਕਿਉਂ ਕੀਤਾ।
Amar Noori : ਪੰਜਾਬੀ ਗਾਇਕਾ ਅਮਰ ਨੂਰੀ ਅਤੇ ਸਰਦੂਲ ਸਿਕੰਦਰ ਦੀ ਪ੍ਰੇਮ ਕਹਾਣੀ ਕਿਸੇ ਤੋਂ ਲੁੱਕੀ ਨਹੀਂ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਇਸ ਜੋੜੀ ਨੂੰ ਸਰੋਤਿਆਂ ਵੱਲੋਂ ਭਰਪੂਰ ਪਿਆਰ ਮਿਲਿਆ। ਅੱਜ ਵੀ ਦਰਸ਼ਕਾਂ ਦਾ ਦਿਲਾਂ ਵਿੱਚ ਇਨ੍ਹਾਂ ਦੋਹਾਂ ਕਲਾਕਾਰਾਂ ਦੀਆਂ ਯਾਦਾਂ ਤਾਜ਼ੀਆਂ ਹਨ। ਹਾਲ ਹੀ 'ਚ ਅਮਰ ਨੂਰੀ ਨੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਇਹ ਖੁਲਾਸਾ ਕੀਤਾ ਕਿ ਆਖ਼ਿਰ ਉਨ੍ਹਾਂ ਫ਼ਿਲਮ 'ਉਡੀਕਾਂ ਤੇਰੀਆਂ' 'ਚ ਕੰਮ ਕਰਨ ਲਈ ਹਾਮੀ ਕਿਉਂ ਭਰੀ।
ਦੱਸ ਦਈਏ ਕਿ ਅਮਰ ਨੂਰੀ ਅਕਸਰ ਸੋਸ਼ਲ ਮੀਡੀਆ 'ਤੇ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦੇ ਆਪਣੇ ਪਤੀ ਸਰਦੂਲ ਸਿਕੰਦਰ ਨੂੰ ਯਾਦ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਗਾਇਕਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜੋ ਕਿ ਉਨ੍ਹਾਂ ਦੀ ਆਉਣ ਵਾਲੀ ਨਵੀਂ ਫ਼ਿਲਮ ਨਾਲ ਸਬੰਧਿਤ ਹੈ।
ਦਰਅਸਲ, ਅਮਰ ਨੂਰੀ ਨੇ ਮਰਹੂਮ ਗਾਇਕ ਤੇ ਆਪਣੇ ਪਤੀ ਸਰਦੂਲ ਸਿਕੰਦਰ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, 'ਲਵ ਯੂ ਮੇਰੇ ਰਾਂਝਾ ਮਿਸ ਯੂ... ਤੁਹਾਡੀ ਯਾਦ ਵਿੱਚ ਇਹ ਫਿਲਮ ਕੀਤੀ ਸੀ... ਆਜੋ ਯਾਰ ਬਹੁਤ ਯਾਦ ਆਉਂਦੀ ਆ... '
ਆਪਣੀ ਪੋਸਟ ਦੀ ਕੈਪਸ਼ਨ ਰਾਹੀਂ ਅਮਰ ਨੂਰੀ ਨੇ ਆਪਣੀ ਫ਼ਿਲਮ ਕਰਨ ਦਾ ਕਾਰਨ ਪੂਰੀ ਤਰ੍ਹਾਂ ਸਪਸ਼ਟ ਕਰ ਦਿੱਤਾ ਹੈ. ਦਰਅਸਲ ਅਮਰ ਨੂਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਫ਼ਿਲਮ ਉਡੀਕਾਂ ਤੇਰੀਆਂ ਸਰਦੂਲ ਸਿਕੰਦਰ ਦੀ ਯਾਦ ਵਿੱਚ ਕੀਤੀ ਹੈ। ਤਸਵੀਰਾਂ ਦੀ ਬੈਕਗ੍ਰਾਊਂਡ ਵਿੱਚ ਫ਼ਿਲਮ ਦਾ ਟਾਈਟਲ ਟ੍ਰੈਕ 'ਉਡੀਕਾਂ ਤੇਰੀਆਂ' ਚੱਲ ਰਿਹਾ ਹੈ।
ਗਾਇਕ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਇਸ ਵੀਡੀਓ ਉੱਪਰ ਪ੍ਰਸ਼ੰਸ਼ਕ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ,'ਪਰਮਾਤਮਾ ਤੁਹਾਡੀ ਉਮਰ ਲੋਕ ਗੀਤ ਜਿੰਨੀ ਲੰਮੀ ਕਰੇ ਮਾਤਾ ਜੀ'. ਦੂਜੇ ਯੂਜ਼ਰ ਨੇ ਕਮੈਂਟ ਕਰ ਕਿਹਾ ਲੱਗੀਆਂ ਤੋੜ ਨੀ ਚੜਣਾ ਤੂੰ ਨਾ ਲਾ ਚੁੰਨੀਆਂ ਨੂੰ ਗੋਟੇ,, ਜ੍ਹਿਨਾਂ ਦੇ ਰੂਪ ਨੇ ਸੋਹਣੇ ਉਹਨਾਂ ਦੇ ਲੇਖ ਨੇ ਖੋਟੇ...ਸਦਾਬਹਾਰ ਸਰਦੂਲ ਸਿਕੰਦਰ...।
ਹੋਰ ਪੜ੍ਹੋ: 'Twitter Bird' is back: ਟਵਿੱਟਰ 'ਤੇ ਮੁੜ ਹੋਈ 'ਨੀਲੀ ਚਿੜੀ' ਦੀ ਵਾਪਸੀ, ਐਲੋਨ ਮਸਕ ਨੇ ਮੁੜ ਬਦਲਿਆ ਲੋਗੋ
ਦੱਸ ਦੇਈਏ ਕਿ ਫ਼ਿਲਮ ਉਡੀਕਾਂ ਤੇਰੀਆਂ 14 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਪੰਜਾਬੀ ਦਰਸ਼ਕ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫ਼ਿਲਮ ਵਿੱਚ ਅਮਰ ਨੂਰੀ ਤੋਂ ਇਲਾਵਾ ਜਸਵਿੰਦਰ ਭੱਲਾ, ਵਿੰਦੂ ਦਾਰਾ ਸਿੰਘ ਅਤੇ ਹੋਰ ਵੀ ਕਈ ਮਸ਼ਹੂਰ ਪੰਜਾਬੀ ਕਲਾਕਾਰ ਦਿਖਾਈ ਦੇਣਗੇ।