ਪਿਤਾ ਨਾਲ ਹੋਏ ਹਾਦਸੇ ਤੋਂ ਬਾਅਦ ਮਨਜੀਤ ਕੌਰ ਨੇ ਸੰਭਾਲੀ ਭਰਾ ਦੇ ਨਾਲ ਦੁਕਾਨ, ਮੋਗਾ ਦੀ ਮਨਜੀਤ ਕੌਰ ਦੀ ਜਾਣੋ ਪ੍ਰੇਰਣਾਦਾਇਕ ਕਹਾਣੀ

ਮੋਗਾ ਦੀ ਰਹਿਣ ਵਾਲੀ ਮਨਜੀਤ ਕੌਰ ਦਾ ਵਿਆਹ ਹੋ ਚੁੱਕਿਆ ਹੈ। ਵਿਆਹ ਤੋਂ ਬਾਅਦ ਮਨਜੀਤ ਨੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ। ਜਿਸ ਦੇ ਲਈ ਹਰ ਕੋਈ ਉਸ ਨੂੰ ਵਧਾਈ ਦੇ ਰਿਹਾ ਹੈ।

By  Shaminder May 31st 2024 02:35 PM

ਮੋਗਾ ਦੀ ਰਹਿਣ ਵਾਲੀ ਮਨਜੀਤ ਕੌਰ (Manjit Kaur) ਦਾ ਵਿਆਹ ਹੋ ਚੁੱਕਿਆ ਹੈ। ਵਿਆਹ ਤੋਂ ਬਾਅਦ ਮਨਜੀਤ ਨੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ। ਜਿਸ ਦੇ ਲਈ ਹਰ ਕੋਈ ਉਸ ਨੂੰ ਵਧਾਈ ਦੇ ਰਿਹਾ ਹੈ। ਕੁਝ ਦਿਨ ਪਹਿਲਾਂ ਪਰੀ ਮੇਕਅੱਪ ਸਟੂਡੀਓ ਦੇ ਵੱਲੋਂ ਮਨਜੀਤ ਕੌਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਸਨ।ਮਨਜੀਤ ਕੌਰ ਦੀ ਕਹਾਣੀ ਹਰ ਕਿਸੇ ਨੂੰ ਪ੍ਰੇਰਿਤ ਕਰਦੀ ਹੈ। ਕਿਉਂਕਿ ਉਹ ਦਸ ਬਾਰਾਂ ਸਾਲਾਂ ਦੀ ਜਦੋਂ ਉਸ ਦੇ ਪਿਤਾ ਨਾਲ ਹਾਦਸਾ ਹੋ ਗਿਆ । ਮਨਜੀਤ ਕੌਰ ਹੋਰੀਂ ਪੰਜ ਭੈਣਾਂ ਤੇ ਇੱਕ ਭਰਾ ਹਨ । ਚਾਰਾਂ ਭੈਣਾਂ ਦਾ ਵਿਆਹ ਹੋ ਚੁੱਕਿਆ ਹੈ। ਜਦੋਂਕਿ ਮਨਜੀਤ ਕੌਰ ਦਾ ਵਿਆਹ ਬੀਤੇ ਦਿਨੀਂ ਹੋਇਆ ਹੈ।

ਹੋਰ ਪੜ੍ਹੋ : ਅੱਜ ਦੇ ਦਿਨ ਸਿੱਧੂ ਮੂਸੇਵਾਲਾ ਦਾ ਹੋਇਆ ਸੀ ਅੰਤਿਮ ਸਸਕਾਰ, ਮਾਂ ਨੇ ਭਾਵੁਕ ਪੋਸਟ ਸਾਂਝੀ ਕਰਦੇ ਕਿਹਾ ‘ਕਿੱਥੇ ਤਾਂ ਚਾਵਾਂ ਨਾਲ ਸਿਹਰੇ ਲਾਉਣੇ ਸੀ…ਤੇ’

ਪਿਤਾ ਨਾਲ ਹੋਏ ਹਾਦਸੇ ਤੋਂ ਬਾਅਦ ਮਨਜੀਤ ਨੇ ਦੁਕਾਨ ‘ਤੇ ਜਾਣਾ ਸ਼ੁਰੂ ਕਰ ਦਿੱਤਾ ਤੇ ਦੁਕਾਨ ਦਾ ਸਾਰਾ ਕੰਮ ਸਾਂਭਿਆ । ਜਿਸ ਤੋਂ ਬਾਅਦ ਉਸ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ।ਉਸ  ਦੀਆਂ ਬਣਾਈਆਂ ਟਿੱਕੀਆਂ ਪੂਰੇ ਮੋਗੇ ਸ਼ਹਿਰ ‘ਚ ਮਸ਼ਹੂਰ ਹਨ । ਦਸ ਬਾਰਾਂ ਸਾਲਾਂ ਦੀ ਸੀ ਜਦੋਂ ਉਸ ਨੇ ਆਪਣੇ ਪਿਤਾ ਦਾ ਕੰਮ ਕਾਜ ਸੰਭਾਲ ਲਿਆ ਸੀ । 

View this post on Instagram

A post shared by sukhwinderkaur makeover moga 💫 (@pari_makeup_studio1313)


ਮਨਜੀਤ ਕੌਰ ਦੀ ਕਹਾਣੀ ਉਨ੍ਹਾਂ ਲੋਕਾਂ ਲਈ ਪ੍ਰੇਰਣਾ ਸਰੋਤ ਹੈ ਜੋ ਕਿ ਅਕਸਰ ਹਾਲਾਤਾਂ ਦੇ ਸਾਹਮਣੇ ਹਾਰ ਮੰਨ ਲੈਂਦੇ ਹਨ । ਮਨਜੀਤ ਕੌਰ ਨੇ ਸਾਬਿਤ ਕਰ ਦਿੱਤਾ ਹੈ ਕਿ ਕੁਝ ਕਰ ਗੁਜ਼ਰਨ ਦਾ ਜਜ਼ਬਾ ਦਿਲ ‘ਚ ਹੋਵੇ ਤਾਂ ਦੁਨੀਆ ‘ਤੇ ਕੋਈ ਵੀ ਅਜਿਹਾ ਕੰਮ ਨਹੀਂ ਹੈ ਜੋ ਕੁੜੀਆਂ ਨਹੀਂ ਕਰ ਸਕਦੀਆਂ ।  

View this post on Instagram

A post shared by sukhwinderkaur makeover moga 💫 (@pari_makeup_studio1313)






Related Post