ਕਰਵਾ ਚੌਥ ਦੇ ਤਿਉਹਾਰ ‘ਤੇ ਦਸ ਮਿੰਟ ‘ਚ ਲਗਾਓ ਮਹਿੰਦੀ
ਗੱਲ ਸੋਲਾਂ ਸ਼ਿੰਗਾਰ ਦੀ ਹੋਵੇ ਅਤੇ ਉਸ ‘ਚ ਮਹਿੰਦੀ ਦੀ ਗੱਲ ਨਾ ਕਰੀਏ ਤਾਂ ਸੋਲਾਂ ਸ਼ਿੰਗਾਰ ਅਧੂਰਾ ਰਹਿੰਦਾ ਹੈ । ਕਿਉੇਂਕਿ ਮਹਿੰਦੀ ਸ਼ਗਨਾਂ ਦਾ ਪ੍ਰਤੀਕ ਹੈ ਅਤੇ ਸੋਲਾਂ ਸ਼ਿੰਗਾਰ ‘ਚ ਸਭ ਤੋਂ ਪਹਿਲਾਂ ਜ਼ਿਕਰ ਮਹਿੰਦੀ ਦਾ ਹੀ ਹੁੰਦਾ ਹੈ । ਪਰ ਕਈ ਵਾਰ ਕੰਮ ਕਾਜੀ ਮਹਿਲਾਵਾਂ ਕੋਲ ਏਨਾਂ ਟਾਈਮ ਨਹੀਂ ਹੁੰਦਾ ਕਿ ਉਹ ਬਜ਼ਾਰ ਜਾ ਕੇ ਮਹਿੰਦੀ ਲਗਵਾਉਣ ।
ਇੱਕ ਨਵੰਬਰ ਨੂੰ ਕਰਵਾ ਚੌਥ (Karwa Chauth) ਦਾ ਤਿਉਹਾਰ ਮਨਾਇਆ ਜਾ ਰਿਹਾ ਹੈ । ਇਸ ਮੌਕੇ ‘ਤੇ ਸੁਹਾਗਣਾਂ ਇੱਕ ਦੂਜੀ ਤੋਂ ਵੱਧ ਸੋਹਣੀਆਂ ਲੱਗਣ ਦੇ ਲਈ ਜਿੱਥੇ ਬਿਊਟੀ ਪਾਰਲਰ ‘ਚ ਜਾ ਕੇ ਸੱਜਣ ਫੱਬਣ ਦੇ ਲਈ ਕਈ ਤਰ੍ਹਾਂ ਦੇ ਫੇਸ਼ੀਅਲ ਕਰਵਾ ਰਹੀਆਂ ਹਨ । ਉੱਥੇ ਹੀ ਆਪਣੇ ਸੋਲਾਂ ਸ਼ਿੰਗਾਰ ਦਾ ਖ਼ਾਸ ਖਿਆਲ ਰੱਖ ਰਹੀਆਂ ਹਨ । ਗੱਲ ਸੋਲਾਂ ਸ਼ਿੰਗਾਰ ਦੀ ਹੋਵੇ ਅਤੇ ਉਸ ‘ਚ ਮਹਿੰਦੀ ਦੀ ਗੱਲ ਨਾ ਕਰੀਏ ਤਾਂ ਸੋਲਾਂ ਸ਼ਿੰਗਾਰ ਅਧੂਰਾ ਰਹਿੰਦਾ ਹੈ ।
ਕਿਉੇਂਕਿ ਮਹਿੰਦੀ ਸ਼ਗਨਾਂ ਦਾ ਪ੍ਰਤੀਕ ਹੈ ਅਤੇ ਸੋਲਾਂ ਸ਼ਿੰਗਾਰ ‘ਚ ਸਭ ਤੋਂ ਪਹਿਲਾਂ ਜ਼ਿਕਰ ਮਹਿੰਦੀ ਦਾ ਹੀ ਹੁੰਦਾ ਹੈ । ਪਰ ਕਈ ਵਾਰ ਕੰਮ ਕਾਜੀ ਮਹਿਲਾਵਾਂ ਕੋਲ ਏਨਾਂ ਟਾਈਮ ਨਹੀਂ ਹੁੰਦਾ ਕਿ ਉਹ ਬਜ਼ਾਰ ਜਾ ਕੇ ਮਹਿੰਦੀ ਲਗਵਾਉਣ । ਅਜਿਹੇ ‘ਚ ਤੁਸੀਂ 10 ਮਿੰਟ ‘ਚ ਮਹਿੰਦੀ ਲਗਵਾ ਸਕਦੇ ਹੋ ।ਜਿਸ ‘ਚ ਵੇਲ ਬੂਟੀਆਂ ਵਾਲੀ ਪੰਜਾਬੀ ਮਹਿੰਦੀ ਲਗਵਾ ਸਕਦੇ ਹੋ ।
ਇਸ ਤਰ੍ਹਾਂ ਦੀ ਮਹਿੰਦੀ ਲਗਵਾਉਣ ਦੇ ਨਾਲ ਮਿੰਟਾਂ ‘ਚ ਹੀ ਤੁਹਾਡੇ ਦੋਵਾਂ ਹੱਥਾਂ ‘ਚ ਮਹਿੰਦੀ ਰਚ ਜਾਵੇਗੀ । ਇਸ ਤੋਂ ਇਲਾਵਾ ਦੋਵਾਂ ਹੱਥਾਂ ‘ਤੇ ਜਾਲ ਵਾਲਾ ਡਿਜ਼ਾਇਨ ਵੀ ਪਵਾ ਸਕਦੇ ਹੋ ਇਸ ਦੇ ਨਾਲ ਤੁਹਾਡੀ ਮਹਿੰਦੀ ਲਗਵਾਉਣ ਦੀ ਰੀਝ ਵੀ ਪੂਰੀ ਹੋ ਜਾਵੇਗੀ । ਇਸ ਦੇ ਨਾਲ ਹੀ ਤੁਹਾਡਾ ਸਮਾਂ ਵੀ ਬਚੇਗਾ ।
ਮਹਿੰਦੀ ਸ਼ਗਨਾਂ ਦਾ ਪ੍ਰਤੀਕ ਹੁੰਦੀ ਹੈ । ਅਜਿਹੇ ‘ਚ ਜੇ ਤੁਹਾਡੇ ਕੋਲ ਬਜ਼ਾਰ ਜਾਣ ਦਾ ਸਮਾਂ ਨਹੀਂ ਬਚਿਆ ਹੈ ਤਾਂ ਤੁਸੀਂ ਖੁਦ ਹੱਥਾਂ ‘ਤੇ ਗੋਲਾ ਅਕਾਰ ਦੇ ਡਿਜ਼ਾਇਨ ਨਾਲ ਆਪਣੇ ਹੱਥਾਂ ‘ਤੇ ਮਹਿੰਦੀ ਲਗਾ ਸਕਦੇ ਹੋ ।