ਹਰਜੀਤ ਹਰਮਨ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਅਖਾੜੇ ਦੌਰਾਨ ਪਰਫਾਰਮ ਕਰਨ ਦੌਰਾਨ ਕੰਬ ਗਿਆ ਸੀ ਗਾਇਕ
ਆਪਣੇ ਗੀਤਾਂ ‘ਚ ਅਕਸਰ ਪਿੰਡਾਂ, ਕਿਸਾਨਾਂ ਦੀ ਗੱਲ ਕਰਨ ਵਾਲੇ ਹਰਜੀਤ ਹਰਮਨ ਨੂੰ ਆਪਣੇ ਪਿੰਡ ਦੇ ਨਾਲ ਬਹੁਤ ਜ਼ਿਆਦਾ ਲਗਾਅ ਵੀ ਹੈ ।ਉਹ ਅਕਸਰ ਆਪਣੇ ਵਿਹਲੇ ਸਮੇਂ ਨੂੰ ਆਪਣੇ ਪਿੰਡ ਤੇ ਖੇਤਾਂ ‘ਚ ਬਿਤਾਉਣਾ ਪਸੰਦ ਕਰਦੇ ਹਨ ।
ਹਰਜੀਤ ਹਰਮਨ (Harjit Harman) ਦਾ ਅੱਜ ਜਨਮ ਦਿਨ ਹੈ। ਅੱਜ ਉਨ੍ਹਾਂ ਦੇ ਜਨਮ ਦਿਨ ਤੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ । ਹਰਜੀਤ ਹਰਮਨ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਜਨਮ ਪਿੰਡ ਦੋਦਾ ‘ਚ ਹੋਇਆ । ਉਨ੍ਹਾਂ ਨੇ ਆਪਣੀ ਪੜ੍ਹਾਈ ਮਸਤੂਆਣਾ ਸਾਹਿਬ ਵਿਖੇ ਕੀਤੀ ਤੇ ਇੱਥੋਂ ਹੀ ਡੀਫਾਰਮੈਂਸੀ ਕੀਤੀ ਸੀ । ਆਪਣੇ ਗੀਤਾਂ ‘ਚ ਅਕਸਰ ਪਿੰਡਾਂ, ਕਿਸਾਨਾਂ ਦੀ ਗੱਲ ਕਰਨ ਵਾਲੇ ਹਰਜੀਤ ਹਰਮਨ ਨੂੰ ਆਪਣੇ ਪਿੰਡ ਦੇ ਨਾਲ ਬਹੁਤ ਜ਼ਿਆਦਾ ਲਗਾਅ ਵੀ ਹੈ ।ਉਹ ਅਕਸਰ ਆਪਣੇ ਵਿਹਲੇ ਸਮੇਂ ਨੂੰ ਆਪਣੇ ਪਿੰਡ ਤੇ ਖੇਤਾਂ ‘ਚ ਬਿਤਾਉਣਾ ਪਸੰਦ ਕਰਦੇ ਹਨ ।
ਹੋਰ ਪੜ੍ਹੋ : ਅਨੰਤ ਰਾਧਿਕਾ ਦੇ ਵਿਆਹ ‘ਚ ਵਿੱਕੀ ਕੌਸ਼ਲ ਦੀ ਪਤਨੀ ਕੈਟਰੀਨਾ ਕੈਫ ਦੀ ਸਾਦਗੀ ਨੇ ਜਿੱਤਿਆ ਫੈਨਸ ਦਾ ਦਿਲ
ਹਰਜੀਤ ਹਰਮਨ ਦੀਆਂ ਜਦੋਂ ਕੰਬਣ ਲੱਗੀਆਂ ਲੱਤਾਂ
ਹਰਜੀਤ ਹਰਮਨ ਨੇ ਪੀਟੀਸੀ ਦੇ ਨਾਲ ਖ਼ਾਸ ਗੱਲਬਾਤ ਦੇ ਦੌਰਾਨ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਦਾ ਕਿੱਸਾ ਸਾਂਝਾ ਕਰਦੇ ਹੋਏ ਦੱਸਿਆ ਸੀ ਕਿ ਇੱਕ ਵਾਰ ਉਹ ਲਾਈਵ ਪਰਫਾਰਮ ਕਰਨ ਦੇ ਲਈ ਚਲੇ ਗਏ ਤਾਂ ਅਖਾੜੇ ਦੇ ਦੌਰਾਨ ਉਨ੍ਹਾਂ ਦੀਆਂ ਲੱਤਾਂ ਕੰਬਣ ਲੱਗ ਪਈਆਂ ਸਨ। ਪਰ ਉਹ ਉਦੋਂ ਸਹਿਜ ਹੋਏ ਜਦੋਂ ਲੋਕਾਂ ਨੇ ਤਾੜੀਆਂ ਮਾਰੀਆਂ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ।
ਗੀਤਕਾਰ ਪਰਗਟ ਸਿੰਘ ਦੇ ਗੀਤਾਂ ਨੇ ਦਿਵਾਈ ਸ਼ੌਹਰਤ
ਹਰਜੀਤ ਹਰਮਨ ਨੇ ਹਮੇਸ਼ਾ ਹੀ ਗੀਤਕਾਰ ਪਰਗਟ ਸਿੰਘ ਦੇ ਲਿਖੇ ਗੀਤ ਗਾਏ ਅਤੇ ਉਨ੍ਹਾਂ ਦੇ ਵੱਲੋਂ ਲਿਖੇ ਗੀਤਾਂ ਨੇ ਹਰਜੀਤ ਹਰਮਨ ਨੂੰ ਸ਼ੌਹਰਤ ਦੀਆਂ ਬੁਲੰਦੀਆਂ ‘ਤੇ ਪਹੁੰਚਾਇਆ ।ਪਰਗਟ ਸਿੰਘ ਦੇ ਲਿਖੇ ਗੀਤ ਪੰਜੇਬਾਂ, ਮਿੱਤਰਾਂ ਦਾ ਨਾਂਅ ਚੱਲਦਾ, ਜੱਟੀ, ਤਰੀਕਾਂ ਸਣੇ ਕਈ ਹਿੱਟ ਗੀਤ ਪਰਗਟ ਸਿੰਘ ਨੇ ਲਿਖੇ ਤੇ ਇਨ੍ਹਾਂ ਗੀਤਾਂ ਨੂੰ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹਰਜੀਤ ਹਰਮਨ ਨੇ ।
ਫ਼ਿਲਮਾਂ ‘ਚ ਵੀ ਕੀਤਾ ਕੰਮ
ਹਰਜੀਤ ਹਰਮਨ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਵੀ ਨਿੱਤਰੇ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਕੰਮ ਕੀਤਾ । ਜਿਸ ‘ਚ ਕੁੜਮਾਈਆਂ, ਤੂੰ ਮੇਰਾ ਕੀ ਲੱਗਦਾ, ਦੇਸੀ ਰੋਮੀਓ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ।