ਗਾਇਕ ਹਰਫ ਚੀਮਾ ਦਾ ਅੱਜ ਹੈ ਜਨਮ ਦਿਨ, ਫੈਨਸ ਵੀ ਗਾਇਕ ਨੂੰ ਦੇ ਰਹੇ ਵਧਾਈ
ਗਾਇਕ ਹਰਫ ਚੀਮਾ ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ । ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਦੇ ਵੱਲੋਂ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ ।ਸੰਗਰੂਰ ਦੇ ਪਿੰਡ ਚੀਮਾ ‘ਚ ਹਰਫ ਚੀਮਾ ਦਾ ਜਨਮ ਤੇਰਾਂ ਸਤੰਬਰ 1987 ਨੂੰ ਹੋਇਆ ਸੀ ।ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਸਰਕਾਰੀ ਅਤੇ ਸਕੂਲ ਅਤੇ ਬੀਏ ਮੋਹਾਲੀ ਦੇ ਇੱਕ ਕਾਲਜ ‘ਚ ਪੂਰੀ ਕੀਤੀ ।
ਗਾਇਕ ਹਰਫ ਚੀਮਾ (Harf Cheema) ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ । ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਦੇ ਵੱਲੋਂ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ ।ਸੰਗਰੂਰ ਦੇ ਪਿੰਡ ਚੀਮਾ ‘ਚ ਹਰਫ ਚੀਮਾ ਦਾ ਜਨਮ ਤੇਰਾਂ ਸਤੰਬਰ 1987 ਨੂੰ ਹੋਇਆ ਸੀ ।ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਸਰਕਾਰੀ ਅਤੇ ਸਕੂਲ ਅਤੇ ਬੀਏ ਮੋਹਾਲੀ ਦੇ ਇੱਕ ਕਾਲਜ ‘ਚ ਪੂਰੀ ਕੀਤੀ ।
ਹੋਰ ਪੜ੍ਹੋ : ਧਰਮਿੰਦਰ ਨੇ ਸਾਂਝਾ ਕੀਤਾ ਆਪਣੇ ਪਾਲਤੂ ਕੁੱਤੇ ਦੇ ਨਾਲ ਵੀਡੀਓ, ਫੈਨਸ ਨੂੰ ਆ ਰਿਹਾ ਪਸੰਦ
ਉਨ੍ਹਾਂ ਦਾ ਵਿਆਹ ਕੁਝ ਸਮਾਂ ਪਹਿਲਾਂ ਹੋ ਚੁੱਕਿਆ ਹੈ। ਹਰਫ ਚੀਮਾ ਇੱਕ ਵਧੀਆ ਗਾਇਕ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਕਿਸਾਨ ਅੰਦੋਲਨ ਦੇ ਦੌਰਾਨ ਹਰਫ ਚੀਮਾ ਕਾਫੀ ਸਰਗਰਮ ਰਹੇ ਸਨ ਤੇ ਕਿਸਾਨਾਂ ‘ਤੇ ਉਨ੍ਹਾਂ ਨੇ ਕਈ ਗੀਤ ਵੀ ਕੱਢੇ ਸਨ ।ਹਰਫ ਚੀਮਾ ਦੇ ਗੀਤ ਨੂੰ ਉਦੋਂ ਦੀ ਸਰਕਾਰ ਦੇ ਵੱਲੋਂ ਸਿਲੇਬਸ ਦਾ ਹਿੱਸਾ ਵੀ ਬਣਾਇਆ ਗਿਆ ਸੀ ।ਇਹ ਗੀਤ ਹਰਫ ਚੀਮਾ ਦੇ ਵੱਲੋਂ ਗਾਇਆ ਗਿਆ ਸੀ ਅਤੇ ਇਸ ਗੀਤ ਨੇ ਕਿਸਾਨ ਅੰਦੋਲਨ ‘ਚ ਸ਼ਾਮਿਲ ਕਿਸਾਨਾਂ ‘ਚ ਨਵਾਂ ਜੋਸ਼ ਭਰਨ ਦਾ ਕੰਮ ਕੀਤਾ ਸੀ ।
ਜਿਸ ‘ਚ ਕੰਵਰ ਗਰੇਵਾਲ ਦੇ ਨਾਲ ਕੱਢਿਆ ਗੀਤ ‘ਪਾਤਸ਼ਾਹ’ ਕਾਫੀ ਮਕਬੂਲ ਹੋਇਆ ਸੀ । ਇਸ ਤੋਂ ਇਲਾਵਾ ‘ਪੇਚਾ’ ਗੀਤ ਨੇ ਵੀ ਕਿਸਾਨੀ ਅੰਦੋਲਨ ਦੌਰਾਨ ਕਿਸਾਨਾਂ ‘ਚ ਜੋਸ਼ ਭਰਿਆ ਸੀ ।
ਹਰਫ ਚੀਮਾ ਦੇ ਹਿੱਟ ਗੀਤ
ਹਰਫ ਚੀਮਾ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਇਹ ਲਿਸਟ ਕਾਫੀ ਲੰਮੀ ਹੈ, ਪਰ ਇੱਥੇ ਉਨ੍ਹਾਂ ਦੇ ਕੁਝ ਚੋਣਵੇਂ ਗੀਤਾਂ ਦੀ ਗੱਲ ਕਰਾਂਗੇ । ਜਿਸ ‘ਚ ਜੱਟਵਾਦ, ਰੌਲੇ, ਯਾਰਾਂ ਦਾ ਯਾਰ, ਜਿੰਮ, ਨਵਾਂ ਸੂਟ ਸਣੇ ਕਈ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ । ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਦੇ ਵੱਲੋਂ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ ।