‘ਜੇ ਪੈਸਾ ਬੋਲਦਾ ਹੁੰਦਾ’ ਦੀ ਸਟਾਰ ਕਾਸਟ ਨੂੰ ਬੱਸ ‘ਚ ਲੈ ਕੇ ਪ੍ਰੀਮੀਅਰ ‘ਤੇ ਗਏ  ਹਰਦੀਪ ਗਰੇਵਾਲ

By  Shaminder February 21st 2024 06:07 PM

ਪੰਜਾਬੀ ਫ਼ਿਲਮ ‘ਜੇ ਪੈਸਾ ਬੋਲਦਾ ਹੁੰਦਾ’ (Je Paisa Bolda Hunda) 23 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਤੋਂ ਪਹਿਲਾਂ ਫ਼ਿਲਮ ਦੀ ਸਟਾਰ ਕਾਸਟ ਜ਼ੋਰ ਸ਼ੋਰ ਦੇ ਨਾਲ ਫ਼ਿਲਮ ਦਾ ਪ੍ਰਚਾਰ ਕਰ ਰਹੀ ਹੈ। ਫ਼ਿਲਮ ਦਾ ਅੱਜ ਪ੍ਰੀਮੀਅਰ ਰੱਖਿਆ ਗਿਆ ਸੀ ।  ਫ਼ਿਲਮ ਦੀ ਸਟਾਰ ਕਾਸਟ ਨੂੰ ਹਰਦੀਪ ਗਰੇਵਾਲ (Hardeep Grewal) ਬੱਸ ‘ਚ ਬਿਠਾ ਕੇ ਲੈ ਕੇ ਗਏ । ਉਨ੍ਹਾਂ ਨੇ ਖੁਦ ਬੱਸ ਨੂੰ ਡਰਾਈਵ ਕੀਤਾ ਅਤੇ ਇਸ ਦਾ ਇੱਕ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝਾ ਕੀਤਾ ਹੈ। ਵੀਡੀਓ ਨੂੰ ਸਾਂਝਾ ਕਰਦੇ ਹੋਏ ਰਾਜ ਧਾਲੀਵਾਲ ਨੇ ਲਿਖਿਆ ‘ਹਰਦੀਪ ਗਰੇਵਾਲ ਬੱਸ ‘ਚ ਪ੍ਰੀਮੀਅਰ ‘ਤੇ ਲਿਜਾਂਦੇ ਹੋਏ’। 

Ihana Dhillon To Essay The Role Of A Rape Survivor In Web Series ‘Kasak’

ਹੋਰ ਪੜ੍ਹੋ : ਅਦਾਕਾਰਾ ਸੰਭਾਵਨਾ ਸੇਠ ਦੀ ਮਾਂ ਦਾ ਦਿਹਾਂਤ, ਕੁਝ ਸਮਾਂ ਪਹਿਲਾਂ ਪਿਤਾ ਦਾ ਹੋਇਆ ਸੀ ਦਿਹਾਂਤ

ਇਹਾਨਾ ਢਿੱਲੋਂ ਨੇ ਕੀਤਾ ਪ੍ਰੋਡਿਊਸ  

  ਫ਼ਿਲਮ ‘ਜੇ ਪੈਸਾ ਬੋਲਦਾ ਹੁੰਦਾ’ ਨੂੰ ਇਹਾਨਾ ਢਿੱਲੋਂ ਨੇ ਪ੍ਰੋਡਿਊਸ ਕੀਤਾ ਹੈ ਅਤੇ ਡਾਇਰੈਕਸ਼ਨ ਕੀਤੀ ਹੈ ਮਨਪ੍ਰੀਤ ਬਰਾੜ ਦੇ ਵੱਲੋਂ ।ਇਸ ਫ਼ਿਲਮ ਦੀ ਕਹਾਣੀ ਅਮਨ ਸਿੱਧੂ ਦੇ ਵੱਲੋਂ ਲਿਖੀ ਗਈ ਹੈ । ਫ਼ਿਲਮ ‘ਚ ਇਹਾਨਾ ਢਿੱਲੋਂ, ਹਰਦੀਪ ਗਰੇਵਾਲ ਤੋਂ ਇਲਾਵਾ ਹੋਰ ਕਈ ਅਦਾਕਾਰ ਵੀ ਨਜ਼ਰ ਆਉਣਗੇ ।

View this post on Instagram

A post shared by Raj Dhaliwal (@irajdhaliwal)

ਜਿਸ ‘ਚ ਮਲਕੀਤ ਰੌਣੀ, ਰਾਜ ਧਾਲੀਵਾਲ ਸਣੇ ਹੋਰ ਕਈ ਕਲਾਕਾਰ ਵੀ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਹਾਨਾ ਢਿੱਲੋਂ ਬਲੈਕੀਆ ਦੇ ਨਾਲ ਨਾਲ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ਤੇ ਬਾਲੀਵੁੱਡ ਦੇ ਕਈ ਪ੍ਰੋਜੈਕਟ ‘ਤੇ ਵੀ ਕੰਮ ਕਰਦੇ ਹੋਏ ਦਿਖਾਈ ਦਿੱਤੇ ਹਨ । ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਅਧੀਨ ਇਹ ਫ਼ਿਲਮ ਬਣਨ ਜਾ ਰਹੀ ਹੈ । 

View this post on Instagram

A post shared by Raj Dhaliwal (@irajdhaliwal)


ਹਰਦੀਪ ਗਰੇਵਾਲ ਦਾ ਵਰਕ ਫ੍ਰੰਟ 

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਹਰਦੀਪ ਗਿੱਲ ਨੇ ਵੀ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।ਜਿਸ ‘ਚ ‘ਤੁਣਕਾ ਤੁਣਕਾ’, ‘ਬੈਚ ੨੦੧੩’ ਸ਼ਾਮਿਲ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਹਿੱਟ ਗੀਤ ਵੀ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।ਇਸ ਫ਼ਿਲਮ ਦੀ ਕਹਾਣੀ ਨਵੀਂ ਤਰ੍ਹਾਂ ਦੀ ਹੈ, ਪਰ ਫ਼ਿਲਮ ਦਰਸ਼ਕਾਂ ਨੂੰ ਕਿੰਨੀ ਕੁ ਪਸੰਦ ਆਉਂਦੀ ਹੈ ।ਇਹ ਤਾਂ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ।ਪਰ ਹਰਦੀਪ ਗਰੇਵਾਲ ਅਕਸਰ ਨਵੀਂ ਤਰ੍ਹਾਂ ਦੇ ਕੰਟੈਂਟ ‘ਤੇ ਕੰਮ ਕਰਦੇ ਹਨ ।ਫ਼ਿਲਮ ਦੀ ਸਟਾਰ ਕਾਸਟ ਨੂੰ ਇਸ ਫ਼ਿਲਮ ਤੋਂ ਕਾਫੀ ਉਮੀਦਾਂ ਹਨ । ਪਰ ਦਰਸ਼ਕਾਂ ਦੀਆਂ ਉਮੀਦਾਂ ਤੇ ਫ਼ਿਲਮ ਕਿੰਨੀ ਕੁ ਖਰੀ ਉੱਤਰੇਗੀ, ਇਹ ਵੇਖਣਾ ਹਾਲੇ ਬਾਕੀ ਹੈ।   



Related Post