ਕਰਮਜੀਤ ਅਨਮੋਲ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪੁੱਜੇ ਹਾਰਬੀ ਸੰਘਾ, ਦੋਸਤ ਨੂੰ ਲੱਡੂਆਂ ਨਾਲ ਤੋਲਿਆ ਯਾਰ, ਵੇਖੋ ਵੀਡੀਓ

ਮਸ਼ਹੂਰ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਇਸ ਵਾਰ ਆਮ ਆਦਮੀ ਪਾਰਟੀ ਵੱਲੋਂ ਬਤੌਰ ਉਮੀਦਵਾਰ ਲੋਕ ਸਭਾ ਚੋਣਾਂ ਲੜਨ ਜਾ ਰਹੇ ਹਨ। ਹਾਲ ਹੀ ਵਿੱਚ ਹਾਰਬੀ ਸੰਘਾ ਆਪਣੇ ਮਿੱਤਰ ਕਰਮਜੀਤ ਅਨਮੋਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪੁੱਜੇ, ਜਿੱਥੋਂ ਉਨ੍ਹਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ।

By  Pushp Raj April 19th 2024 07:37 PM -- Updated: April 19th 2024 07:38 PM

Harby Sangha campaign in favor of Karamjit Anmol : ਮਸ਼ਹੂਰ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਇਸ ਵਾਰ ਆਮ ਆਦਮੀ ਪਾਰਟੀ ਵੱਲੋਂ ਬਤੌਰ ਉਮੀਦਵਾਰ ਲੋਕ ਸਭਾ ਚੋਣਾਂ ਲੜਨ ਜਾ ਰਹੇ ਹਨ। ਹਾਲ ਹੀ ਵਿੱਚ ਹਾਰਬੀ ਸੰਘਾ ਆਪਣੇ ਮਿੱਤਰ ਕਰਮਜੀਤ ਅਨਮੋਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪੁੱਜੇ, ਜਿੱਥੋਂ ਉਨ੍ਹਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ। 

ਕਰਮਜੀਤ ਅਨਮੋਲ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪੁੱਜੇ ਹਾਰਬੀ ਸੰਘਾ

View this post on Instagram

A post shared by Harby Sangha (@harbysangha)


ਦੱਸ ਦਈਏ ਕਿ ਹਾਰਬੀ ਸੰਘਾ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ।  ਉਹ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਬਾਰੇ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਹਨ।

ਹਾਲ ਹੀ ਵਿੱਚ ਹਾਰਬੀ ਸੰਘਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਜਿਸ ਵਿੱਚ ਉਹ ਕਰਮਜੀਤ ਅਨਮੋਲ ਦੇ ਹੱਕ ਵਿੱਚ ਪ੍ਰਚਾਰ ਕਰਨ ਪਹੁੰਚੇ ਹੋਏ ਨਜ਼ਰ ਆ ਰਹੇ ਹਨ। 

ਇਸ ਵੀਡੀਓ ਵਿੱਚ ਹਾਰਬੀ ਸੰਘਾ ਦੱਸ ਰਹੇ ਹਨ ਕਿ ਉਹ ਆਪਣੇ ਪਿਆਰੇ ਬਾਈ ਤੇ ਮਿੱਤਰ ਕਰਮਜੀਤ ਅਨਮੋਲ ਦੇ ਨਾਲ ਚੋਣ ਪ੍ਰਚਾਰ ਕਰਨ ਪਹੁੰਚੇ ਹੋਏ ਹਨ। ਇਸ ਦੌਰਾਨ ਉਨ੍ਹਾਂ ਨੇ ਵਿਖਾਇਆ ਕਿ ਕਿਵੇਂ ਕਰਮਜੀਤ ਅਨਮੋਲ ਨੂੰ ਲੱਡੂਆਂ ਨਾਲ ਤੌਲਿਆ ਜਾ ਰਿਹਾ ਹੈ। 

View this post on Instagram

A post shared by Harby Sangha (@harbysangha)


 ਹੋਰ ਪੜ੍ਹੋ : ਗੂਗਲ ਨੇ ਵੋਟਿੰਗ ਨਿਸ਼ਾਨ ਨਾਲ ਡੂਡਲ ਬਣਾ ਕੇ ਕੀਤਾ ਭਾਰਤੀ ਲੋਕ ਸਭਾ ਚੋਣਾਂ 2024 ਦੇ ਪਹਿਲੇ ਫੇਸ ਦਾ ਮਨਾਇਆ ਜਸ਼ਨ 


ਇਸ ਵੀਡੀਓ ਨੂੰ ਫੈਨਜ਼ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਵੀਡੀਓ ਉੱਤੇ ਸੋਸ਼ਲ ਮੀਡੀਆ ਯੂਜ਼ਰਸ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। 


Related Post