ਹਰਭਜਨ ਮਾਨ ਪਤਨੀ ਹਰਮਨ ਮਾਨ ਨਾਲ ਰੋਮਾਂਟਿਕ ਅੰਦਾਜ਼ 'ਚ ਆਏ ਨਜ਼ਰ, ਵੇਖੋ ਵੀਡੀਓ

By  Pushp Raj January 31st 2024 06:50 AM

Harbhajan Mann and Harman Mann: ਪੰਜਾਬ ਦੇ ਮਸ਼ਹੂਰ ਗਾਇਕ ਹਰਭਜਨ ਮਾਨ (Harbhajan Maan) ਆਪਣੀ ਸਾਫ ਸੁਥਰੀ ਗਾਇਕੀ ਲਈ ਜਾਣੇ ਜਾਂਦੇ। ਹਰਭਜਨ ਮਾਨ ਦਾ ਨਾਮ ਪੰਜਾਬ ਦੇ ਮਸ਼ਹੂਰ ਗਾਇਕਾਂ ਚੋਂ ਇੱਕ ਹੈ। ਹਰਭਜਨ ਆਪਣੀ ਸੁਰੀਲੀ ਗਾਇਕੀ ਦੇ ਅੰਦਾਜ਼ ਨਾਲ ਅਕਸਰ ਆਪਣੇ ਫੈਨਜ਼ ਦਾ ਦਿਲ ਜਿੱਤ ਲੈਂਦੇ ਹਨ। ਹਾਲ ਹੀ 'ਚ ਹਰਭਜਨ ਮਾਨ ਤੇ ਉਨ੍ਹਾਂ ਦੀ ਪਤਨੀ ਹਰਮਨ ਕੌਰ ਮਾਨ (Harman Mann) ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। 

View this post on Instagram

A post shared by Harman~ਹਰਮਨ (@holisticallyharman)

 

ਹਰਭਜਨ ਮਾਨ ਨੇ ਸਾਂਝੀ ਕੀਤੀ ਨਵੀਂ ਵੀਡੀਓ

ਗਾਇਕੀ ਦੇ ਨਾਲ-ਨਾਲ ਹਰਭਜਨ ਮਾਨ ਸੋਸ਼ਲ ਮੀਡੀਆ 'ਤੇ ਵੀ ਐਕਟਿਵ ਰਹਿੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਹਰਮਨ ਮਾਨ ਵੀ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਐਕਟਿਵ ਰਹਿੰਦੀ ਹੈ।

ਹਾਲ ਹੀ 'ਚ ਹਰਮਨ ਮਾਨ ਨੇ ਮੁੜ ਤੋਂ ਇੱਕ ਵਾਰ ਫਿਰ ਪਤੀ ਹਰਭਜਨ ਮਾਨ ਨਾਲ ਤੇ ਪੰਜਾਬੀ ਸੂਟ ਵਿੱਚ ਆਪਣੀ ਨਵੀਆਂ ਵੀਡੀਓ ਸ਼ੇਅਰ ਕੀਤੀ ਹੈ। ਇਹ ਵੀਡੀਓ ਤਸਵੀਰਾਂ ਦੇ ਨਾਲ ਬਣਾਈ ਗਈ ਹੈ। 

ਹਰਮਨ ਮਾਨ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਵੱਖ-ਵੱਖ ਤਸਵੀਰਾਂ ਨੂੰ ਇੱਕਠੇ ਕਰਕੇ ਇਹ ਵੀਡੀਓ ਤਿਆਰ ਕੀਤੀ ਗਈ ਹੈ। ਵੀਡੀਓ ਦੇ ਵਿੱਚ ਜਿੱਥੇ ਇੱਕ ਪਾਸੇ ਹਰਭਜਨ ਮਾਨ ਬੇਹੱਦ ਹੀ ਸਾਧਾਰਨ ਲੁੱਕ ਵਿੱਚ ਨਜ਼ਰ ਆ ਰਹੇ ਹਨ, ਉੱਥੇ ਹੀ ਹਰਮਨ ਮਾਨ ਕਾਲੇ ਤੇ ਗੋਲਡਨ ਰੰਗ ਦਾ ਸੂਟ ਪਹਿਨੇ ਹੋਏ ਨਜ਼ਰ ਆ ਰਹੀ ਹੈ। ਹਰਮਨ ਨੇ ਆਪਣੀ ਇਸ ਡਰੈਸ ਦੇ ਨਾਲ ਮੋਤੀਆਂ ਵਾਲਾ ਨੈਕਪੀਸ ਤੇ ਇਅਰਿੰਗਸ ਪਹਿਨੇ ਹਨ ਤੇ ਪੈਰਾਂ ਵਿੱਚ ਬਲੈਕ ਸੈਂਡ,ਰੈਡ ਪਰਸ , ਕਾਲੇ ਰੰਗ ਦੇ ਓਵਰਕੋਟ ਤੇ ਮਿਨਿਮਲ ਮੇਅਕਪ ਦੇ ਨਾਲ ਆਪਣੇ ਲੁੱਕਸ ਨੂੰ ਕੰਪਲੀਟ ਕੀਤਾ ਹੈ। ਇਸ ਵੀਡੀਓ ਦੇ ਬੈਕਗ੍ਰਾਊਂਡ ਵਿੱਚ ਗੀਤ ' ਤੇਰੀ ਮੇਰੀ ਜੋੜੀ' ਚੱਲ ਰਿਹਾ ਹੈ। 

 ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਫੈਨਜ਼ ਬੇਹੱਦ ਖੂਸ਼ ਹੋ ਰਹੇ ਹਨ ਅਤੇ ਜੋੜੇ 'ਤੇ ਪਿਆਰ ਦੀ ਬਰਸਾਤ ਕਰ ਰਹੇ ਹਨ। ਤਸਵੀਰਾਂ 'ਚ ਜੋੜੇ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਜੋੜੇ ਦੀ ਉਮਰ 50 ਦੇ ਕਰੀਬ ਹੈ, ਪਰ ਦੋਵਾਂ ਦੀ ਰੋਮਾਂਟਿਕ ਕੈਮਿਸਟਰੀ ਦੇਖਦੇ ਹੀ ਬਣਦੀ ਹੈ।

 

View this post on Instagram

A post shared by Harman~ਹਰਮਨ (@holisticallyharman)



ਹੋਰ ਪੜ੍ਹੋ: ਸੱਚਖੰਚ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਗਾਇਕ ਸਾਰਥੀ ਕੇ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ


ਹਰਭਜਨ ਮਾਨ ਦਾ ਵਰਕ ਫਰੰਟ 
 

ਦੱਸ ਦਈਏ  ਕਿ ਹਰਭਜਨ ਮਾਨ ਪੰਜਾਬੀ ਇੰਡਸਟਰੀ 'ਚ ਬਤੌਰ ਗਾਇਕ ਤੇ ਅਦਾਕਾਰ ਸਰਗਰਮ ਹਨ। ਗਾਇਕ ਹਰਭਜਨ ਮਾਨ ਦੇ ਗੀਤਾਂ ਨੂੰ ਕਾਫੀ ਪਸੰਦ ਕਰਦੇ ਹਨ। ਬੀਤੇ ਦਿਨੀਂ ਗਾਇਕ ਨੇ ਆਪਣੀ ਨਵੀਂ ਈਪੀ ਆਨ- ਸ਼ਾਨ ਰਿਲੀਜ਼ ਕੀਤੀ ਹੈ। ਇਸ ਈਪੀ ਦੇ ਵਿੱਚ ਕੁੱਲ 4 ਗੀਤ ਹਨ, ਜੋ ਕਿ ਰਿਲੀਜ਼ ਹੋ ਚੁੱਕੇ ਹਨ। ਫੈਨਜ਼ ਵੱਲੋਂ ਇਸ ਈਪੀ ਦੇ ਗੀਤਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਐਲਬਮ 'ਮਾਈ ਵੇਅ ਮੈਂ ਤੇ ਮੇਰੇ ਗੀਤ' ਰਿਲੀਜ਼ ਕੀਤੀ ਸੀ। ਇਸ ਐਲਬਮ ਨੂੰ ਫੈਨਜ਼ ਦਾ ਭਰਪੂਰ ਪਿਆਰ ਮਿਲਿਆ ਹੈ ਤੇ ਉਨ੍ਹਾਂ ਦੇ ਪੁੱਤਰ ਅਵਕਾਸ਼ ਮਾਨ (Avkash Mann) ਵੀ ਪਿਤਾ ਵਾਂਗ ਗਾਇਕੀ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ ਤੇ ਉਨ੍ਹਾਂ ਦੇ ਕੁਝ ਗੀਤ ਰਿਲੀਜ਼ ਹੋ ਚੁੱਕੇ ਹਨ। 

Related Post