ਹਰਭਜਨ ਮਾਨ ਪਰਿਵਾਰ ਦੇ ਨਾਲ ਪਹੁੰਚੇ ਪਿੰਡ, ਸੇਵੀਆਂ ਦਾ ਲੁਤਫ ਉਠਾਉਂਦੇ ਆਏ ਨਜ਼ਰ
ਹਰਭਜਨ ਮਾਨ (Harbhajan Mann) ਦਾ ਸ਼ੈਡਿਊਲ ਭਾਵੇਂ ਕਿੰਨਾ ਵੀ ਬਿਜ਼ੀ ਕਿਉਂ ਨਾ ਹੋਵੇ ਉਹ ਜਦੋਂ ਵੀ ਮੌਕਾ ਮਿਲਦਾ ਹੈ ਆਪਣੇ ਪਿੰਡ ਦਾ ਗੇੜਾ ਲਾਉਣਾ ਨਹੀਂ ਭੁੱਲਦੇ । ਹਰਭਜਨ ਮਾਨ ਮਿੱਟੀ ਨਾਲ ਜੁੜੇ ਕਲਾਕਾਰ ਹਨ । ਖੇਤਾਂ, ਕੁਦਰਤ ਤੇ ਆਪਣੇ ਪਿੰਡ ਦੇ ਨਾਲ ਉਨ੍ਹਾਂ ਦੀ ਮੁੱਹਬਤ ਕਿਸੇ ਤੋਂ ਲੁਕੀ ਹੋਈ ਨਹੀਂ ਹੈ । ਉਹ ਅਕਸਰ ਆਪਣੇ ਪਿੰਡ ਤੋਂ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੀ ਪਤਨੀ ਦੇ ਨਾਲ ਨਜ਼ਰ ਆ ਰਹੇ ਹਨ ।ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ‘ਪਿੰਡ ਜਾਣ ਦਾ ਚਾਅ ਅਲੱਗ ਹੀ ਹੁੰਦਾ’।
ਹੋਰ ਪੜ੍ਹੋ : ਤਨਿਸ਼ਕ ਕੌਰ ਵਿਆਹ ਦੇ ਬੰਧਨ ‘ਚ ਬੱਝੀ, ਵਿਆਹ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ
ਹਰਭਜਨ ਮਾਨ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਮਾਨ ਸਾਬ ਕਾ ਬਹੁਤ ਬੜਾ ਫੈਨ ਹੂੰ…ਉਦੋਂ ਤੋਂ ਮੈਂ ਕੰਗਨ, ਯਾਦਾਂ ਰਹਿ ਜਾਣੀਆਂ, ਆ ਸੋਹਣਿਆ ਵੇ ਜੱਗ ਜਿਓਂਦਿਆਂ ਦੇ ਮੇਲੇ’। ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਯਾਰ ਛੋਟੇ ਹੁੰਦਿਆ ਦਾ ਤੁਹਾਨੂੰ ਸੁਣ ਰਿਹਾ ਹਾਂ। ਤੁਹਾਡੀ ਆਵਾਜ਼ ਸੁਣ ਕੇ ਰੌਂਗਟੇ ਖੜੇ ਹੋ ਜਾਂਦੇ’ । ਇੱਕ ਹੋਰ ਨੇ ਲਿਖਿਆ ‘ਜਸਟ ਵਾਓ ਭਾਬੀ ਅਤੇ ਵੀਰ ਦੀ ਜੋੜੀ ਨੂੰ ਵੇਖ ਕੇ’।ਇਸ ਤੋਂ ਇਲਾਵਾ ਫੈਨਸ ਨੇ ਹੋਰ ਵੀ ਕਈ ਕਮੈਂਟ ਕੀਤੇ ਹਨ ।
ਹਰਭਜਨ ਮਾਨ ਤੇ ਉਨ੍ਹਾਂ ਦੇ ਪਰਿਵਾਰ ਨੇ ਜਿੱਥੇ ਪਿੰਡ ‘ਚ ਖੇਤਾਂ ‘ਚ ਖੂਬ ਮਸਤੀ ਕੀਤੀ । ਉੱਥੇ ਹੀ ਸੇਵੀਆਂ ਦਾ ਲੁਤਫ ਉਠਾਉਂਦੇ ਹੋਏ ਨਜ਼ਰ ਆਏ । ਜੋ ਕਿ ਚੁੱਲੇ ‘ਤੇ ਬਣਾਈਆਂ ਗਈਆਂ ਸਨ ।
ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਹਰਭਜਨ ਮਾਨ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਨੇ । ਉਨ੍ਹਾਂ ਨੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕੀਤਾ ਹੈ।