Resham Singh Anmol Birthday: ਜਾਣੋ ਕਿੰਝ ਕੁਲਦੀਪ ਮਾਣਕ ਤੋਂ ਮਿਲੇ ਥਾਪੜੇ ਨੇ ਬਣਾਇਆ ਰੇਸ਼ਮ ਸਿੰਘ ਅਨਮੋਲ ਨੂੰ 'ਦਿ ਕਿੰਗ ਆਫ ਸਟੇਜ'

By  Pushp Raj April 2nd 2024 01:45 PM

Resham Singh Anmol Birthday : ਮਸ਼ਹੂਰ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਦਾ ਅੱਜ ਜਨਮਦਿਨ ਹੈ। ਆਪਣੀ ਗਾਇਕੀ ਦੇ ਨਾਲ ਸਰੋਤਿਆਂ ਦੇ ਦਿਲਾਂ ਵਿੱਚ ਖਾਸ ਥਾਂ ਬਨਾਉਣ ਵਾਲੇ ਰੇਸ਼ਮ ਸਿੰਘ ਅਨਮੋਲ ਦੇ ਅੱਜ ਲੱਖਾਂ ਹੀ ਫੈਨਜ਼ ਹਨ। ਆਓ ਜਾਣਦੇ ਹਾਂ ਕਿ ਕਿਵੇਂ ਕੁਲਦੀਪ ਮਾਣਕ ਤੋਂ ਮਿਲੇ ਥਾਪੜੇ ਨੇ ਬਣਾਇਆ ਰੇਸ਼ਮ ਅਨਮੋਲ ਨੂੰ 'ਦ ਕਿੰਗ ਆਫ ਸਟੇਜ'। 

ਰੇਸ਼ਮ ਸਿੰਘ ਅਨਮੋਲ ਦਾ ਜਨਮ

ਰੇਸ਼ਮ ਸਿੰਘ ਅਨਮੋਲ ਦਾ ਜਨਮ ਅੰਬਾਲਾ ਦੇ ਪਿੰਡ ਨਕਤਪੁਰ ਹਰਿਆਣਾ 'ਚ ਹੋਇਆ ਸੀ। ਸਾਲ 1983 'ਚ ਜਨਮੇ ਰੇਸ਼ਮ ਸਿੰਘ ਅਨਮੋਲ ਕਿਸਾਨ ਪਰਿਵਾਰ ਨਾਲ ਸਬੰਧਤ ਹਨ। ਬਚਪਨ ਤੋਂ ਹੀ ਗਾਇਕੀ 'ਚ ਕਦਮ ਧਰ ਚੁੱਕੇ ਰੇਸ਼ਮ ਅਨਮੋਲ ਨੇ 2009 'ਚ ਸੁਰਮਾ ਗੀਤ ਨਾਲ ਪੰਜਾਬੀ ਇੰਡਸਟਰੀ 'ਚ ਐਂਟਰੀ ਕੀਤੀ ਸੀ।

View this post on Instagram

A post shared by Resham Singh (@reshamsinghanmol)

 

ਰੇਸ਼ਮ ਸਿੰਘ ਅਨਮੋਲ ਨੇ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਤੋਂ ਸਿੱਖੇ ਗਾਇਕੀ ਦੇ ਗੁਣ 

ਤੁਹਾਨੂੰ ਸ਼ਾਇਦ ਨਹੀਂ ਪਤਾ ਹੋਵੇਗਾ ਕਿ ਰੇਸ਼ਮ ਅਨਮੋਲ ਨੇ ਅਖਾੜੇ 'ਚ ਲਾਈਵ ਗਾਉਣ ਦੀਆਂ ਬਰੀਕੀਆਂ ਕਲੀਆਂ ਦੇ ਬਾਦਸ਼ਾਹ ਮਰਹੂਮ ਕੁਲਦੀਪ ਮਾਣਕ ਹੋਰਾਂ ਤੋਂ ਸਿੱਖੀਆਂ ਹਨ। ਇੱਕ ਰਿਐਲਿਟੀ ਸ਼ੋਅ 'ਚ ਫ਼ਾਨੀਲਸ 'ਚ ਪਹੁੰਚ ਕੇ ਜਿੱਤ ਨਹੀਂ ਸਕੇ ਸੀ ਰੇਸ਼ਮ ਅਨਮੋਲ,  ਪਰ ਉਸ ਤੋਂ ਮਹਾਨ ਗੀਤਕਾਰ ਦੇਵ ਥਰੀਕੇ ਜੀ ਦੀ ਨਿਗ੍ਹਾਹ 'ਚ ਜ਼ਰੂਰ ਆ ਗਏ ਸਨ। ਜਿਸ ਤੋਂ ਬਾਅਦ ਦੇਵ ਥਰੀਕੇ ਹੋਰੀਂ ਰੇਸ਼ਮ ਨੂੰ ਕੁਲਦੀਮ ਮਾਣਕ ਸਾਹਿਬ ਕੋਲ ਲੈ ਗਏ ਜਿੱਥੇ ਉਹਨਾਂ ਦੀ ਗਾਇਕੀ ਤੋਂ ਕੁਲਦੀਪ ਮਾਣਕ ਵੀ ਬੇਅੰਤ ਖੁਸ਼ ਹੋਏ।


ਉਸ ਤੋਂ ਬਾਅਦ ਦੇਵ ਥਰੀਕੇ ਜੀ ਨੇ ਕੁਲਦੀਪ ਮਾਣਕ ਦੀ ਹੀਰ ਦੀ ਕਲੀ ਦਾ ਦੂਜਾ ਭਾਗ ਰੇਸ਼ਮ ਅਨਮੋਲ ਤੋਂ ਗਵਾਇਆ ਅਤੇ ਰੇਸ਼ਮ ਸਿੰਘ ਅਨਮੋਲ ਬਣ ਗਏ ਦ ਕਿੰਗ ਆਫ ਸਟੇਜ। ਅੱਜ ਕੁਲਦੀਪ ਮਾਣਕ ਦੇ ਦਿੱਤੇ ਉਸ ਥਾਪੜੇ ਦੀ ਬਦੌਲਤ ਰੇਸ਼ਮ ਸਿੰਘ ਅਨਮੋਲ ਪੰਜਾਬ ਦੇ ਮਸ਼ਹੂਰ ਗਾਇਕਾਂ 'ਚ ਆਪਣਾ ਨਾਮ ਲਿਖਵਾ ਚੁੱਕੇ ਹਨ।

View this post on Instagram

A post shared by Resham Singh (@reshamsinghanmol)

 

ਹੋਰ ਪੜ੍ਹੋ : Kapil Sharma Birthday: ਗਾਇਕ ਬਨਣਾ ਚਾਹੁੰਦੇ ਸੀ ਕਪਿਲ ਸ਼ਰਮਾ , ਇੰਝ ਬਣੇ ਕਾਮੇਡੀ ਕਿੰਗ 

ਰੇਸ਼ਮ ਸਿੰਘ ਅਨਮੋਲ ਦਾ ਸੰਗੀਤਕ ਸਫ਼ਰ 

ਉਸ ਤੋਂ ਬਾਅਦ 2010 'ਚ ਕੰਗਣਾ ਗੀਤ ਗਾਇਆ ਜੋ ਕਾਫੀ ਮਕਬੂਲ ਹੋਇਆ, ਪਰ ਅਸਲ ਪਹਿਚਾਣ ਰੇਸ਼ਮ ਸਿੰਘ ਅਨਮੋਲ ਨੂੰ ਨਾਗਣੀ ਗੀਤ ਨੇ ਦਵਾਈ ਸੀ। ਉਸ ਤੋਂ ਬਾਅਦ ਤਾਂ ਹਿੱਟ ਗੀਤਾਂ ਦੀ ਝੜੀ ਲਗਾ ਦਿੱਤੀ। ਨਾਗਣੀ 2, ਚੇਤੇ ਕਰਦਾ, ਭਾਬੀ ਥੋਡੀ ਐਂਡ ਆ, ਰਾਹੂ ਕੇਤੂ ਵਰਗੇ ਕਈ ਹਿੱਟ ਗੀਤ ਦਿੱਤੇ ਹਨ। ਅੱਜ ਗਾਇਕ ਦੇ ਜਨਮਦਿਨ ਮੌਕੇ ਫੈਨਜ਼ ਗਾਇਕ ਨੂੰ ਵਧਾਈਆਂ ਦੇ ਰਹੇ ਹਨ। 

Related Post