Happy Birthday Nirmal Rishi : ਪੰਜਾਬੀ ਫ਼ਿਲਮਾਂ ਦੀ ਮਸ਼ਹੂਰ 'ਬੇਬੇ' ਨਿਰਮਲ ਰਿਸ਼ੀ ਦਾ ਜਨਮਦਿਨ ਅੱਜ, ਜਾਣੋ ਅਦਾਕਾਰਾ ਦੀ ਜ਼ਿੰਦਗੀ ਬਾਰੇ ਖ਼ਾਸ ਗੱਲਾਂ
ਕਈ ਪੰਜਾਬੀ ਫ਼ਿਲਮਾਂ 'ਚ ਬੇਬੇ ਦੀ ਭੂਮਿਕਾ ਨਿਭਾ ਚੁੱਕੀ ਅਦਾਕਾਰਾ ਨਿਰਮਲ ਰਿਸ਼ੀ (Nirmal Rishi ) ਦਾ ਅੱਜ ਜਨਮਦਿਨ ਹੈ। ਜਿਸ ਉਮਰ 'ਚ ਲੋਕ ਆ ਕੇ ਆਰਾਮ ਕਰਨ ਦੀ ਸੋਚਦੇ ਨੇ ਉੱਥੇ ਨਿਰਮਲ ਰਿਸ਼ੀ ਇਸ ਉਮਰ 'ਚ ਵੀ ਲਗਾਤਾਰ ਅਦਾਕਾਰੀ ਦੇ ਖ਼ੇਤਰ ਵਿੱਚ ਬੇਹੱਦ ਐਕਟਿਵ ਹਨ। ਨਿਰਮਲ ਰਿਸ਼ੀ ਦਾ ਜਨਮਦਿਨ ਦੇ ਮੌਕੇ ਆਓ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀ ਖ਼ਾਸ ਗੱਲਾਂ
Happy Birthday Nirmal Rishi : ਤੁਸੀਂ ਅਕਸਰ ਹੀ ਪੰਜਾਬੀ ਫ਼ਿਲਮਾਂ 'ਚ ਇਸ ਬੇਬੇ ਨੂੰ ਵੇਖਿਆ ਹੋਵੇਗਾ। ਕਈ ਪੰਜਾਬੀ ਫ਼ਿਲਮਾਂ 'ਚ ਬੇਬੇ ਦੀ ਭੂਮਿਕਾ ਨਿਭਾ ਚੁੱਕੀ ਅਦਾਕਾਰਾ ਨਿਰਮਲ ਰਿਸ਼ੀ (Nirmal Rishi ) ਦਾ ਅੱਜ ਜਨਮਦਿਨ ਹੈ। ਜਿਸ ਉਮਰ 'ਚ ਲੋਕ ਆ ਕੇ ਆਰਾਮ ਕਰਨ ਦੀ ਸੋਚਦੇ ਨੇ ਉੱਥੇ ਨਿਰਮਲ ਰਿਸ਼ੀ ਇਸ ਉਮਰ 'ਚ ਵੀ ਲਗਾਤਾਰ ਅਦਾਕਾਰੀ ਦੇ ਖ਼ੇਤਰ ਵਿੱਚ ਬੇਹੱਦ ਐਕਟਿਵ ਹਨ। ਨਿਰਮਲ ਰਿਸ਼ੀ ਦਾ ਜਨਮਦਿਨ ਦੇ ਮੌਕੇ ਆਓ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀ ਖ਼ਾਸ ਗੱਲਾਂ
ਪੰਜਾਬੀ ਸਿਨੇਮਾ ਜਗਤ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੀ ਅਦਾਕਾਰਾ ਨਿਰਮਲ ਰਿਸ਼ੀ ਕਿਸੇ ਪਛਾਣ ਦੀ ਮੇਹਤਾਜ ਨਹੀਂ ਹੈ। ਉਨ੍ਹਾਂ ਆਪਣੀ ਅਦਾਕਾਰੀ ਨਾਲ ਸਜੀਆਂ ਕਈ ਸੁਪਰਹਿੱਟ ਫਿਲਮਾਂ ਪੰਜਾਬੀ ਸਿਨੇਮਾ ਜਗਤ ਨੂੰ ਦਿੱਤੀਆਂ। ਖਾਸ ਗੱਲ ਇਹ ਹੈ ਕਿ ਅਦਾਕਾਰਾ 79 ਸਾਲ ਦੀ ਉਮਰ ਵਿੱਚ ਵੀ ਪੰਜਾਬੀਆਂ ਦਾ ਮਨੋਰੰਜਨ ਕਰਦੇ ਹੋਏ ਆ ਨਜ਼ਰ ਆ ਰਹੀ ਹੈ।
ਕਈ ਫਿਲਮਾਂ ਪੰਜਾਬੀ ਵਿੱਚ ਨਿਰਮਲ ਰਿਸ਼ੀ ਬੇਬੇ ਦਾ ਕਿਰਦਾਰ ਨਿਭਾ ਖੂਬ ਸੁਰਖੀਆਂ ਵਿੱਚ ਰਹੀ। ਉਨ੍ਹਾਂ ਦੇ ਹਰ ਕਿਰਦਾਰ ਨੂੰ ਪ੍ਰਸ਼ੰਸਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਦੱਸ ਦੇਈਏ ਕਿ ਅੱਜ ਨਿਰਮਲ ਰਿਸ਼ੀ ਆਪਣਾ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਅਦਾਕਾਰਾ ਰੁਬੀਨਾ ਬਾਜਵਾ ਨੇ ਖਾਸ ਪੋਸਟ ਸ਼ੇਅਰ ਕਰ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।
ਦੱਸ ਦੇਈਏ ਕਿ ਨਿਰਮਲ ਰਿਸ਼ੀ ਕਈ ਨਾਮੀ ਸਿਤਾਰਿਆਂ ਨਾਲ ਕੰਮ ਕਰਦੇ ਹੋਏ ਨਜ਼ਰ ਆ ਚੁੱਕੀ ਹੈ। ਹੁਣ ਉਹ ਖੁਦ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚ ਗਿਣੀ ਜਾਂਦੀ ਹੈ। ਅਦਾਕਾਰਾ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਵੀ ਸੁਰਖੀਆਂ ਵਿੱਚ ਰਹੀ। ਦਰਅਸਲ, ਉਨ੍ਹਾਂ ਦਾ ਆਪਣੇ ਹੀ ਭਰਾ ਨਾਲ ਵਿਵਾਦ ਹੋ ਗਿਆ ਸੀ। ਇਸ ਮਾਮਲੇ ਦੇ ਚੱਲਦੇ ਖੂਬ ਹੰਗਾਮਾ ਮੱਚਿਆ।
ਦਰਅਸਲ, ਉਨ੍ਹਾਂ ਦਾ ਭਰਾ ਨਾਲ ਮਕਾਨ ਨੂੰ ਲੈ ਹੰਗਾਮਾ ਹੋਇਆ। ਉਨ੍ਹਾਂ ਨੇ ਭਰਾ ਨੇ ਅਦਾਕਾਰਾ ਤੇ ਇਲਜ਼ਾਮ ਲਗਾਇਆ ਸੀ ਕਿ 1975 ਵਿੱਚ ਉਨ੍ਹਾਂ ਨੇ ਮਕਾਨ ਬਣਾਇਆ ਸੀ। ਉਸ ਨੇ ਦੱਸਿਆ ਸੀ ਕਿ ਮੈਂ ਮਕਾਨ ਦੇ ਨਾਲ ਦੀ ਥਾਂ ਖਾਲੀ ਕਰਕੇ ਭੈਣ ਨੂੰ ਦਿੱਤੀ ਸੀ ਪਰ ਇਸ ਦੇ ਬਾਵਜੂਦ ਨਿਰਮਲ ਰਿਸ਼ੀ ਉਸ ਦੇ ਮਕਾਨ ਦੀ ਬੈਠਕ ਤੋੜ ਕੇ ਹੋਰ ਰਸਤਾ ਮੰਗਿਆ। ਇਸ ਦੇ ਲਈ ਕੋਰਟ ਵੱਲੋਂ ਆਏ ਮੁਲਾਜ਼ਮ ਨੇ ਵੀ ਗ਼ਲਤ ਰਿਪੋਰਟ ਤਿਆਰ ਕਰਕੇ ਅਦਾਲਤ ਵਿੱਚ ਪੇਸ਼ ਕੀਤੀ। ਜਿਸ ਦੀ ਵਜ੍ਹਾ ਕਰਕੇ ਅਦਾਲਤ ਨੇ ਭੈਣ ਦੇ ਹੱਕ ਵਿੱਚ ਫੈਸਲਾ ਸੁਣਾਇਆ। ਹਾਲਾਂਕਿ ਇਸ ਬਿਆਨ ਉੱਪਰ ਨਿਰਮਲ ਰਿਸ਼ੀ ਨੇ ਕਿਹਾ ਸੀ ਕਿ ਉਹ ਮਕਾਨ ਨਹੀਂ ਡਿਗਾਉਣਾ ਚਾਉਂਦੀ ਸੀ ਬਸ ਆਪਣੇ ਘਰ ਦਾ ਰਸਤਾ ਬਣਾਉਣਾ ਚਾਹੁੰਦੀ ਸੀ।
ਹੋਰ ਪੜ੍ਹੋ: Bharti Singh : ਭਾਰਤੀ ਸਿੰਘ ਦੇ ਘਰ ਆਇਆ ਨਵਾਂ ਮਹਿਮਾਨ, ਇਮੋਸ਼ਨ ਹੋਈ ਕਾਮੇਡੀਅਨ, ਵੇਖੋ ਵੀਡੀਓ
ਅਦਾਕਾਰਾ ਰੁਬੀਨਾ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰ ਨਿਰਮਲ ਰਿਸ਼ੀ ਨੂੰ ਜਨਮਦਿਨ ਦੀ ਵਧਾਈ ਦਿੱਤੀ। ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, ਹੈਪੀ ਬਰਥ੍ਡੇ ਨਿਰਮਲ ਰਿਸ਼ੀ ਜੀ...।
ਰੁਬੀਨਾ ਤੋਂ ਇਲਾਵਾ ਦਰਸ਼ਨ ਔਲਖ ਸਣੇ ਕਈ ਕਲਾਕਾਰਾਂ ਨੇ ਇੱਕਠੇ ਹੋ ਕੇ ਨਿਰਮਲ ਰਿਸ਼ੀ ਦਾ ਜਨਮਦਿਨ ਮਨਾਇਆ ਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਪੋਸਟਾਂ ਪਾ ਕੇ ਜਨਮਦਿਨ ਦੀ ਵਧਾਈ ਦਿੱਤੀ। ਦਰਸ਼ਨ ਔਲਖ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ-ਪੰਜਾਬੀ ਸਿਨਮੇ ਦੇ ਬਹੁਤ ਹੀ ਸਤਿਕਾਰ ਯੋਗ @nirmalrishiofficial ਜੀ ਨੂੰ ਉਹਨਾਂ ਦੇ 🎂ਜਨਮ ਦਿਹਾੜੇ🎂 ਤੇ ਪੰਜਾਬੀ ਇਡੰਸਟਰੀ ਦੇ ਸਮੂਹ ਭਾਈਚਾਰੇ ਵੱਲੋਂ ਲੱਖ ਲੱਖ ਵਧਾਈਆਂ ਹੋਣ ਜੀ।
ਇਸ ਦੇ ਨਾਲ ਹੀ ਰਘਬੀਰ ਬੋਲੀ ਤੇ ਦੀਦਾਰ ਨੇ ਮਜ਼ਾਕਿਆ ਅੰਦਾਜ਼ 'ਚ ਨੱਚ ਕੇ ਅਦਾਕਾਰਾ ਨਿਰਮਲ ਰਿਸ਼ੀ ਨੂੰ ਵਧਾਈ ਦਿੱਤੀ ਤੇ ਪੋਸਟ ਕਰਦਿਆਂ ਲਿਖਿਆ, '#BirthdayGirl 💜 ਜਨਮ ਦਿਨ ਮੁਬਾਰਕ @nirmalrishiofficial ਪੰਜਾਬੀ ਸਿਨੇਮਾਂ ਦੀ ਬੇਬੇ ਜੀ 💜 ਵਾਹਿਗੁਰੂ ਥੋਨੂੰ ਤੰਦਰੁਸਤ ਰੱਖੇ ਤੇ ਅਸੀਂ ਥੋਡੀ ਛਤਰ-ਛਾਇਆ ਵਿੱਚ ਇਸੇ ਤਰਾਂ ਕੰਮ ਕਰਦੇ ਰਹੀਏ 💜 ਬਹੁਤ ਪਿਆਰ ਸਤਿਕਾਰ ਪੰਜਾਬੀ ਸਿਨੇਮਾ ਦੀ ਬੇਬੇ ਨੂੰ 💜'
ਵਰਕਫਰੰਟ ਦੀ ਗੱਲ ਕਰਿਏ ਤਾਂ ਨਿਰਮਲ ਰਿਸ਼ੀ ਫਿਲਮ ਬੂਹੇ ਬਾਰੀਆਂ ਵਿੱਚ ਵਿਖਾਈ ਦੇਵੇਗੀ। ਇਹ ਫਿਲਮ 15 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
View this post on Instagram