Mehtab Virk Birthday: ਗਾਇਕ ਮਹਿਤਾਬ ਵਿਰਕ ਦਾ ਅੱਜ ਹੈ ਜਨਮਦਿਨ, ਜਾਣੋ ਮਹਿਤਾਬ ਦੇ ਸੰਗੀਤਕ ਸਫਰ ਬਾਰੇ ਖਾਸ ਗੱਲਾਂ
ਅੱਜ ਮਸ਼ਹੂਰ ਪੰਜਾਬੀ ਗਾਇਕ ਮਹਿਤਾਬ ਵਿਰਕ ਆਪਣੇ ਜਨਮਦਿਨ ਮਨਾ ਰਹੇ ਹਨ। ਇਸ ਖਾਸ ਮੌਕੇ ਉੱਤੇ ਗਾਇਕ ਦੇ ਸਾਥੀ ਕਲਾਕਾਰ ਤੇ ਫੈਨਜ਼ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਗਾਇਕ ਦੇ ਜਨਮਦਿਨ ਦੇ ਖਾਸ ਮੌਕੇ ਉੱਤੇ ਆਓ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਖਾਸ ਗੱਲਾਂ ਤੇ ਉਨ੍ਹਾਂ ਸੰਗੀਤਕ ਸਫਰ ਬਾਰੇ।
Happy Birthday Mehtab Virk: ਅੱਜ ਮਸ਼ਹੂਰ ਪੰਜਾਬੀ ਗਾਇਕ ਮਹਿਤਾਬ ਵਿਰਕ ਆਪਣੇ ਜਨਮਦਿਨ ਮਨਾ ਰਹੇ ਹਨ। ਇਸ ਖਾਸ ਮੌਕੇ ਉੱਤੇ ਗਾਇਕ ਦੇ ਸਾਥੀ ਕਲਾਕਾਰ ਤੇ ਫੈਨਜ਼ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਗਾਇਕ ਦੇ ਜਨਮਦਿਨ ਦੇ ਖਾਸ ਮੌਕੇ ਉੱਤੇ ਆਓ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਖਾਸ ਗੱਲਾਂ ਤੇ ਉਨ੍ਹਾਂ ਸੰਗੀਤਕ ਸਫਰ ਬਾਰੇ।
ਉਸ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਮਹਿਤਾਬ ਵਿਰਕ ਦਾ ਜਨਮ 10 ਮਈ ਸਾਲ 1992 ਨੂੰ ਕਰਨਾਲ ਦੇ ਪਿੰਡ ਰੁਗਸਾਣਾ ਦੇ ਰਹਿਣ ਵਾਲੇ ਪਿਤਾ ਮਰਹੂਮ ਹਰਦੀਪ ਸਿੰਘ ਵਿਰਕ ਅਤੇ ਮਾਤਾ ਕੁਲਦੀਪ ਕੌਰ ਦੇ ਘਰ ਹੋਇਆ। ਬਚਪਨ ਤੋਂ ਹੀ ਆਪਣੀ ਗਾਇਕੀ ਦੀ ਕਲਾ ਸਦਕਾ ਉਹ ਸਕੂਲੀ ਪੜ੍ਹਾਈ ਦੌਰਾਨ ਸਭ ਦੇ ਚਹੇਤੇ ਬਣੇ ਰਹੇ। ਇਸ ਦੇ ਨਾਲ ਹੀ ਕਾਲਜ ਪੜ੍ਹਦੇ ਸਮੇਂ ਉਨ੍ਹਾਂ ਨੇ ਕਈ ਮਾਣ-ਸਨਮਾਨ ਵੀ ਹਾਸਲ ਕੀਤੇ।
ਮਹਿਤਾਬ ਵਿਰਕ ਹੁਣ ਤੱਕ ਕਈ ਗਾਣੇ ਪੰਜਾਬੀ ਗੀਤਾਂ ਰਾਹੀਂ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ। ਉਨ੍ਹਾਂ ਦਾ ਲਗਭਗ ਹਰ ਗਾਣਾ ਹਿੱਟ ਰਿਹਾ ਹੈ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਲਿਸਟ ਵਿੱਚ 'ਤਵੀਤ', 'ਕਿਸਮਤ', 'ਪੰਜਾਬਣ', 'ਗੁੱਲੀ ਡੰਡਾ' ਆਦਿ ਆਉਂਦੇ ਹਨ ।
ਮਹਿਤਾਬ ਵਿਰਕ ਆਪਣੀ ਆਵਾਜ਼ ਦੇ ਦਮ ਤੇ ਲੱਖਾਂ ਸਰੋਤਿਆਂ ਦੇ ਦਿਲਾਂ 'ਚ ਧੜਕਨ ਬਣ ਗਏ ਹਨ। 'ਹਾਰ ਜਾਨੀ ਆ', 'ਆਪਣੀ ਬਣਾ ਲੈ', 'ਜੱਟ ਕਮਲਾ', 'ਤਾਰਾ', 'ਝਿੜਕਾਂ', 'ਨੌਟੀ ਮੁੰਡਾ', 'ਮੇਰੀ ਮਾਂ', 'ਪ੍ਰਪੋਜ਼ਲ', 'ਕੜਾ ਵਰਸੇਜ਼ ਕੰਗਣਾ' ਤੇ 'ਸੁਣੋ ਸਰਦਾਰ ਜੀ' ਇਹ ਉਹ ਗਾਣੇ ਹਨ ਜਿਹੜੇ ਗਾਇਕ ਮਹਿਤਾਬ ਵਿਰਕ ਦਾ ਨੇ ਗਾਏ ਹਨ । ਛੋਟੀ ਉਮਰ ਦੇ ਇਸ ਗਾਇਕ ਨੇ ਇਹਨਾਂ ਗਾਣਿਆਂ ਦੇ ਨਾਲ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਚੰਗਾ ਨਾਂ ਬਣਾ ਲਿਆ ਹੈ ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਆਪਣੇ ਕੈਲਫੌਰਨੀਆ ਸ਼ੋਅ 'ਚ ਲਾਈਆਂ ਰੌਣਕਾਂ, ਨਿੱਕੇ ਜਿਹੇ ਫੈਨ ਨਾਲ ਗਾਇਆ ਗੀਤ 'ਮੈਂ ਹੂੰ ਪੰਜਾਬ'
ਮਹਿਤਾਬ ਵਿਰਕ ਦੇ ਉਸਤਾਦ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਬਲਦੇਵ ਕਾਕੜੀ ਤੋਂ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ ਸਨ। ਸੰਗੀਤ ਦੇ ਨਾਲ -ਨਾਲ ਉਨ੍ਹਾਂ ਨੇ ਪੜ੍ਹਾਈ ਵੀ ਜਾਰੀ ਰੱਖੀ। ਹਾਲ ਹੀ ਵਿੱਚ ਗਾਇਕ ਆਪਣੀ ਗਾਇਕੀ ਦੇ ਨਾਲ-ਨਾਲ ਅਦਾਕਾਰੀ ਵਿੱਚ ਵੀ ਕਮਾਲ ਵਿਖਾਉਂਦੇ ਹੋਏ ਨਜ਼ਰ ਆ ਰਹੇ ਹਨ। ਗਾਇਕ ਜਲਦ ਹੀ ਆਪਣੀ ਨਵੀਂ ਫ਼ਿਲਮ 'ਨੀ ਮੈਂ ਸੱਸ ਕੁੱਟਣੀ-2ਟ ਵਿੱਚ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਬੀਤੇ ਸਾਲ ਇਸ ਫਿਲਮ ਦਾ ਪਹਿਲਾ ਭਾਗ ਰਿਲੀਜ਼ ਹੋ ਚੁੱਕਾ ਹੈ, ਇਸ ਫ਼ਿਲਮ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। ਗਾਇਕ ਲੋਕਾਂ ਵੱਲੋਂ ਮਿਲੇ ਹੁਲਾਰੇ ਅਤੇ ਹਾਸਲ ਕੀਤੀ ਸਫਲਤਾ ਤੋਂ ਬਹੁਤ ਖੁਸ਼ ਹਨ।