ਕਰਨ ਔਜਲਾ ਦਾ ਜਨਮਦਿਨ ਅੱਜ, ਜਾਣੋ ਗਾਇਕ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

By  Pushp Raj January 18th 2024 06:40 AM

Happy Birthday Karan Aujla: ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਅੱਜ ਆਪਣਾ 27ਵਾਂ ਜਨਮਦਿਨ ਮਨਾ ਰਹੇ ਹਨ। ਕਰਨ ਔਜਲਾ ਦੇ ਜਨਮਦਿਨ (Karan Aujla Birthday) ਮੌਕੇ ਗਾਇਕ ਦੇ ਫੈਨਜ਼ ਉਨ੍ਹਾਂ ਨੂੰ ਵਧਾਈ ਦੇ ਰਹੇ। ਅੱਜ ਗਾਇਕ ਦੇ ਜਨਮਦਿਨ ਮੌਕੇ 'ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ ਬਾਰੇ ਦੱਸਾਂਗੇ।  

ਕਰਨ ਔਜਲਾ  (Karan Aujla) ਆਪਣੀ ਅਕਸਰ ਹੀ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ, ਪਰ ਗਾਇਕ ਦਾ ਬਚਪਨ ਤੋਂ ਲੈ ਕੇ ਇੱਕ ਸਫਲ ਗਾਇਕ ਬਨਣ ਤੱਕ ਦਾ ਸਫਰ ਬੇਹੱਦ ਮੁਸ਼ਕਲਾਂ ਤੇ ਸੰਘਰਸ਼ ਭਰਿਆ ਰਿਹਾ ਹੈ। 

View this post on Instagram

A post shared by Karan Aujla (@karanaujla_official)

 

ਦਰਦ ਭਰਿਆ ਰਿਹਾ ਕਰਨ ਔਜਲਾ ਦਾ ਬਚਪਨ 

ਕਰਨ ਔਜਲਾ ਦਾ ਜਨਮ 18 ਜਨਵਰੀ 1997 ਵਿੱਚ ਲੁਧਿਆਣਾ ਦੇ ਪਿੰਡ ਘੁਰਾਲਾ ਵਿਖੇ ਹੋਇਆ ਸੀ। ਕਰਨ ਔਜਲਾ ਦਾ ਅਸਲ ਨਾਮ ਜਸਕਰਨ ਸਿੰਘ ਔਜਲਾ ਹੈ। ਕਰਨ ਔਜਲਾ ਜਦੋਂ 9 ਸਾਲਾਂ ਦੇ ਸਨ ਉਦੋਂ ਉਨ੍ਹਾਂ ਦੇ ਮਾਤਾ-ਪਿਤਾ ਦਾ ਦਿਹਾਂਤ ਹੋ ਗਿਆ ਸੀ, ਨਿੱਕੀ ਉਮਰੇ ਕਰਨ ਲਈ ਮਾਪਿਆਂ ਦਾ ਅਕਾਲ ਚਲਾਣਾ ਇੱਕ ਬਹੁਤ ਵੱਡਾ ਝਟਕ ਸੀ। ਕਰਨ ਨੂੰ ਉਨ੍ਹਾਂ ਦੀਆਂ ਭੈਣਾਂ ਨੇ ਪਾਲ ਪੋਸ ਕੇ ਵੱਡਾ ਕੀਤਾ। ਇਸ ਲਈ ਕਰਨ ਔਜਲਾ ਆਪਣੀਆਂ ਭੈਣਾਂ ਨੂੰ ਬਹੁਤ ਜ਼ਿਆਦਾ ਪਿਆਰ ਤੇ ਉਨ੍ਹਾਂ ਦਾ ਸਤਿਕਾਰ ਕਰਦੇ ਹਨ। ਸਾਲ 2023 'ਚ ਕਰਨ ਔਜਲਾ ਨੇ ਆਪਣੀ ਖਾਸ ਦੋਸਤ ਪਲਕ (Palak Aujla) ਨਾਲ ਵਿਆਹ ਕਰਵਾ ਲਿਆ। 

ਕਰਨ ਔਜਲਾ ਨੂੰ ਬਚਪਨ ਤੋਂ ਸੀ ਗੀਤ ਲਿਖਣ ਦਾ ਸ਼ੌਕ

ਕਰਨ ਔਜਲਾ ਨੇ ਆਪਣੀ ਮੁੱਡਲੀ ਸਿਖਿਆ ਪਿੰਡ ਦੇ ਸਰਕਾਰੀ ਸਕੂਲ ਤੋਂ ਹੀ ਪੂਰੀ ਕੀਤੀ। ਕਰਨ ਨੂੰ ਬਚਪਨ ਤੋਂ ਹੀ ਲਿਖਣ ਦਾ ਸ਼ੌਕ ਸੀ। ਉੇਹ ਹਮੇਸ਼ਾ ਕੁੱਝ ਨਾ ਕੁੱਝ ਲਿਖਦੇ ਰਹਿੰਦੇ ਸੀ। ਇਸ ਤੋਂ ਬਾਅਦ ਕਰਨ ਨੇ ਨਿੱਕੀ ਉਮਰੇ ਹੀ ਗੀਤ ਲਿਖਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਕਰਨ ਔਜਲਾ  ਦੀ ਮੁਲਾਕਾਤ ਇੱਕ ਵਿਆਹ ਸਮਾਗਮ ਦੇ ਦੌਰਾਨ ਮਸ਼ਹੂਰ ਪੰਜਾਬੀ ਗਾਇਕ ਜੱਸੀ ਗਿੱਲ ਦੇ ਨਾਲ ਹੋਈ। ਹਾਲਾਂਕਿ ਇਹ ਮੁਲਾਕਾਤ ਪ੍ਰੋਫ਼ੈਸ਼ਨਲ ਨਹੀਂ ਸੀ। ਇਸ ਤੋਂ ਬਾਅਦ ਕਰਨ ਔਜਲਾ ਆਪਣੀ ਪੜ੍ਹਾਈ ਪੂਰੀ ਕਰਨ ਲਈ ਕੈਨੇਡਾ ਚਲੇ ਗਏ, ਜਿੱਥੇ ਪੜ੍ਹਾਈ ਕਰਦੇ ਹੋਏ ਵੀ ਉਨ੍ਹਾਂ ਨੇ ਆਪਣੇ ਗੀਤ ਗਾਉਣ ਤੇ ਲਿਖਣ ਦੇ ਸ਼ੌਕ ਨੂੰ ਜਾਰੀ ਰੱਖਿਆ। 

View this post on Instagram

A post shared by Karan Aujla (@karanaujla_official)

 

ਕਰਨ ਔਜਲਾ ਦੀ ਗਾਇਕੀ ਦਾ ਸਫ਼ਰ

ਕੈਨੇਡਾ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਮਗਰੋਂ ਕਰਨ ਔਜਲਾ ਨੇ ਆਪਣਾ ਪਹਿਲਾ ਗੀਤ 'ਸੈੱਲ ਫੋਨ' ਰਿਲੀਜ਼ ਕੀਤਾ, ਨਵਾਂ ਗਾਇਕ ਹੋਣ ਦੇ ਕਾਰਨ ਕਰਨ ਔਜਲਾ ਦਾ ਇਹ ਗੀਤ ਜ਼ਿਆਦਾ ਨਾਂ ਚੱਲ ਸਕਿਆ। ਇਸ ਕਾਰਨ ਕਰਨ  ਨੇ ਲੰਮੇਂ ਸਮੇਂ ਤੱਕ ਕੋਈ ਗੀਤ ਨਹੀਂ ਗਾਇਆ, ਪਰ ਬਤੌਰ ਗੀਤਕਾਰ ਕਰਨ ਔਜਲਾ ਨੇ ਗੀਤ ਲਿਖਣ ਦਾ ਕੰਮ ਜਾਰੀ ਰੱਖਿਆ। ਕਰਨ ਨੇ ਕਈ ਪੰਜਾਬੀ ਗਾਇਕਾਂ ਲਈ ਗੀਤ ਲਿਖੇ। ਕਰਨ ਔਜਲਾ ਦੇ ਲਿਖੇ ਕਈ  ਜੈਜ਼ੀ ਬੀ, ਗਗਨ ਕੋਕਰੀ, ਗਿੱਲ ਮੰਗਤ, ਸੁੱਖੀ ਤੇ ਬੋਹੇਮੀਆ ਨੇ ਗਾਏ ਤੇ ਇਹ ਗੀਤ ਹਿੱਟ ਰਹੇ।  

ਸਾਲ 2016 ਵਿੱਚ ਕਰਨ ਔਜਲਾ ਨੇ ਇੱਕ ਹੋਰ ਗੀਤ ਪ੍ਰਾਪਰਟੀ ਆਫ਼ ਪੰਜਾਬ ਰਿਲੀਜ਼ ਕੀਤਾ, ਪਰ ਕਈ ਕਾਰਨਾਂ ਦੇ ਚੱਲਦੇ ਇਸ ਗੀਤ ਨੂੰ ਵੀ ਕਾਮਯਾਬੀ ਨਹੀਂ ਮਿਲੀ। ਇਸ ਮਗਰੋਂ ਕਰਨ ਔਜਲਾ ਨੇ ਰੈਪ ਕਰਨਾ ਸ਼ੁਰੂ ਕੀਤਾ। ਬਤੌਰ ਰੈਪਰ ਕਰਨ ਔਜਲਾ ਨੂੰ ਕਾਮਯਾਬੀ ਮਿਲੀ ਤੇ ਸਾਲ 2018 'ਚ ਰਿਲੀਜ਼ ਹੋਇਆ ਉਨ੍ਹਾਂ ਦੇ ਗੀਤ 'ਡੋਂਟ ਵਰੀ' ਨੇ ਕਰਨ ਨੂੰ ਰਾਤੋ-ਰਾਤ ਪੰਜਾਬੀ ਸਟਾਰ ਬਣਾ ਦਿੱਤਾ । ਇਸ ਮਗਰੋਂ ਕਰਨ ਔਜਲਾ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਮੌਜੂਦਾ ਸਮੇਂ ਵਿੱਚ ਵੀ ਉਹ ਪਾਲੀਵੁੱਡ (Pollywood) ਵਿੱਚ ਬਤੌਰ ਗਾਇਕ ਤੇ ਗੀਤਕਾਰ ਵਜੋਂ ਸਰਗਰਮ ਹਨ।


View this post on Instagram

A post shared by Karan Aujla (@karanaujla_official)



ਹੋਰ ਪੜ੍ਹੋ: ਰਾਮਾਇਣ ਸਟਾਰ ਅਰੁਣ ਗੋਵਿਲ, ਸੁਨੀਲ ਲਹਿਰੀ, ਦੀਪਿਕਾ ਚਿਖਲੀਆ ਅਯੁੱਧਿਆ ਵਿਖੇ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ 'ਚ ਹੋਣਗੇ ਸ਼ਾਮਲ


ਕਰਨ ਔਜਲਾ ਦੇ ਹਿੱਟ ਗੀਤ 
ਕਰਨ ਔਜਲਾ ਨੇ ਆਪਣੇ ਗੀਤ 'ਡੋਂਟ ਵਰੀ' ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਇਨ੍ਹਾਂ 'ਚ ਡੋਂਟ ਲੁੱਕ, ਚਿੱਟਾ ਕੁੜਤਾ, ਵ੍ਹਾਈਟ ਬਰਾਊਨ ਬਲੈਕ, 52 ਬਾਰਸ, ਚਿੱਠਿਆਂ, ਝਾਂਜਰ, ਪਲੇਅਰਸ, ਜ਼ੀ ਨਹੀਂ ਲੱਗਦਾ, ਬੱਚਕੇ ਬੱਚਕੇ , ਐਡਮਾਈਰ ਯੂ, ਕਯਾ ਬਾਤ ਆਂ ਅਤੇ ਸੌਫਟਲੀ ਵਰਗੇ ਕਈ ਗੀਤ ਗਾਏ ਹਨ।  ਕਰਨ ਔਜਲਾ ਆਪਣੇ ਗੀਤਾਂ (Karan Aujla Songs) ਰਾਹੀਂ ਫੈਨਜ਼ ਦਾ ਦਿਲ ਜਿੱਤ ਲੈਂਦੇ ਹਨ, ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਤੇ ਕਈ ਬਾਲੀਵੁੱਡ ਸਟਾਰਸ ਵੀ ਕਰਨ ਔਜਲਾ ਦੇ ਗੀਤਾਂ ਨੂੰ ਕਾਫੀ ਪਸੰਦ ਕਰਦੇ ਹਨ। 

Related Post