Jazzy B Birthday : ਜੈਜ਼ੀ ਬੀ ਮਨਾ ਰਹੇ ਨੇ ਆਪਣਾ ਜਨਮਦਿਨ, ਜਾਣੋ ਗਾਇਕ ਦੇ ਸੰਗੀਤਕ ਸਫਰ ਬਾਰੇ ਖਾਸ ਗੱਲਾਂ

By  Pushp Raj April 1st 2024 03:55 PM

Happy Birthday Jazzy B: ਪੰਜਾਬੀ ਗਾਇਕ ਜੈਜ਼ੀ ਬੀ ਅੱਜ ਯਾਨਿ 1 ਅਪ੍ਰੈਲ ਨੂੰ ਆਪਣਾ 49ਵਾਂ ਜਨਮਦਿਨ ਮਨਾ Jazzy B Birthday ਰਹੇ ਹਨ। ਆਓ ਜਾਣਦੇ ਹਾਂ ਗਾਇਕ ਦੀ ਜ਼ਿੰਦਗੀ ਤੇ ਸੰਗੀਤਕ ਸਫਰ ਬਾਰੇ ਖਾਸ ਗੱਲਾਂ। ਫੈਨਜ਼ ਗਾਇਕ ਨੂੰ ਉਨ੍ਹਾਂ ਦੇ ਜਨਮਦਿਨ ਮੌਕੇ ਵਧਾਈ ਦੇ ਰਹੇ ਹਨ। 

View this post on Instagram

A post shared by Amo Hayer (@kaosproductions)

 

ਜੈਜ਼ੀ ਬੀ ਦਾ ਜਨਮ 

ਜੈਜ਼ੀ ਬੀ ਦਾ ਜਨਮ 1 ਅਪ੍ਰੈਲ 1975 ਨੂੰ ਜਲੰਧਰ 'ਚ ਹੋਇਆ ਸੀ, ਪਰ ਜਦੋਂ ਉਹ 5 ਸਾਲਾਂ ਦੇ ਸੀ, ਤਾਂ ਉਨ੍ਹਾਂ ਦਾ ਪਰਿਵਾਰ ਕੈਨੇਡਾ ਦੇ ਸਰੀ 'ਚ ਸ਼ਿਫਟ ਹੋ ਗਿਆ ਸੀ।
ਜੈਜ਼ੀ ਬੀ ਨੇ ਆਪਣੀ ਗਾਇਕੀ ਦਾ ਕਰੀਅਰ ਸਾਲ 1993 'ਚ ਸ਼ੁਰੂ ਕੀਤਾ ਸੀ। ਉਨ੍ਹਾਂ ਦੀ ਪਹਿਲੀ 'ਘੁੱਗੀਆਂ ਦਾ ਜੋੜਾ' ਸੀ। ਇਸ ਐਲਬਮ ਨਾਲ ਜੈਜ਼ੀ ਬੀ ਨੂੰ ਖੂਬ ਪ੍ਰਸਿੱਧੀ ਮਿਲੀ ਸੀ। ਜੈਜ਼ੀ ਬੀ ਲਗਾਤਾਰ 30 ਸਾਲਾਂ ਤੋਂ ਆਪਣੇ ਗੀਤਾਂ ਤੇ ਐਲਬਮਾਂ ਰਾਹੀਂ ਫੈਨਜ਼ ਦਾ ਮਨੋਰੰਜਨ ਕਰ ਰਹੇ ਹਨ। ਉਨ੍ਹਾਂ ਦੇ ਗੀਤ ਅੱਜ ਵੀ ਸਦਾਬਹਾਰ ਹਨ। ਇਸ ਦੇ ਨਾਲ ਨਾਲ ਜੈਜ਼ੀ ਬੀ ਫਿਲਮਾਂ ਦੀ ਦੁਨੀਆ 'ਚ ਵੀ ਖੂਬ ਧਮਾਲਾਂ ਪਾਈਆ ਹਨ। ਉਨ੍ਹਾਂ ਨੇ ਕਈ ਫਿਲਮਾਂ 'ਚ ਐਕਟਿੰਗ ਕੀਤੀ ਹੈ।

ਜੈਜ਼ੀ ਬੀ ਆਪਣੇ ਸੰਗੀਤ ਦੇ ਉਸਤਾਦ ਕੁਲਦੀਪ ਮਾਣਕ ਜੀ ਦਾ ਸਤਿਕਾਰ


ਜੈਜ਼ੀ ਬੀ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਹਾਲ ਹੀ 'ਚ  ਜੈਜ਼ੀ ਬੀ ਨੇ ਆਪਣੀ ਨਵੀਂ ਐਲਬਮ 'ਉਸਤਾਦ ਜੀ ਕਿੰਗ ਫੋਰਐਵਰ' ਰਿਲੀਜ਼ ਕੀਤੀ ਹੈ। ਜੈਜ਼ੀ ਬੀ ਇਸ ਐਲਬਮ Ustad Ji King Forever  ' ਦੀ ਪ੍ਰਮੋਸ਼ਨ  'ਚ ਰੁੱਝੇ ਹੋਏ  ਹਨ। ਇਹ ਐਲਬਮ ਉਨ੍ਹਾਂ ਨੇ ਆਪਣੇ ਸੰਗੀਤ ਦੇ ਗੁਰੂ ਕੁਲਦੀਪ ਮਾਣਕ (Kuldeep Manak)  ਜੀ ਨੂੰ ਡੈਡੀਕੇਟ ਕੀਤੀ ਹੈ। ਇਸ ਐਲਬਮ ਵਿੱਚ ਕੁਲਦੀਪ ਮਾਣਕ ਜੀ ਦੇ ਕਈ ਮਸ਼ਹੂਰ ਗੀਤ ਅਤੇ ਉਨ੍ਹਾਂ ਦੇ ਬੇਟੇ ਯੁੱਧਵੀਰ ਮਾਣਕ ਦੇ ਗੀਤ ਵੀ ਸ਼ਾਮਲ ਹਨ। ਇਸ ਐਲਬਮ ਦੇ ਵਿੱਚ ਕੁੱਲ 13 ਗੀਤ ਹੋਣਗੇ ਤੇ ਇਹ 10 ਮਾਰਚ ਨੂੰ ਰਿਲੀਜ਼ ਹੋਵੇਗੀ।   


ਹੁਣ ਗਾਇਕ ਨੇ ਆਪਣੇ ਜਨਮਦਿਨ ਮੌਕੇ ਫੈਨਜ਼ ਇੱਕ ਹੋਰ ਖਾਸ ਤੋਹਫਾ ਦਿੱਤਾ ਹੈ। ਜੀ ਹਾਂ, ਜੈਜ਼ੀ ਬੀ ਨੇ ਆਪਣੇ ਜਨਮਦਿਨ ਤੋਂ ਪਹਿਲਾਂ ਗੀਤ 'Guddi Charhi Hoyi A' ਰਿਲੀਜ਼ ਕੀਤਾ ਹੈ। ਉਨ੍ਹਾਂ ਦੇ ਇਸ ਗੀਤ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ।   

View this post on Instagram

A post shared by Shaan & Verinder (@shaan_verinder)

 

ਜੈਜ਼ੀ ਬੀ ਦਾ ਵਰਕ ਫਰੰਟ 

ਜੈਜ਼ੀ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਗਾਇਕ ਪਿਛਲੇ 31 ਸਾਲਾਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ (Pollywood) ਦੇ ਵਿੱਚ ਸਰਗਰਮ ਹਨ। ਜੈਜ਼ੀ ਬੀ ਦੀ ਪਹਿਲੀ ਐਲਬਮ 'ਘੁੱਗੀਆਂ ਦਾ ਜੋੜਾ' 1993 'ਚ ਰਿਲੀਜ਼ ਹੋਈ ਸੀ। ਉਹ ਉਦੋਂ ਲੈਕੇ ਹੁਣ ਤੱਕ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਜੈਜ਼ੀ ਬੀ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਬੀਤੇ ਦਿਨੀਂ ਜੈਜ਼ੀ ਬੀ ਦੀ ਨਵੀਂ ਈਪੀ 'ਇਸ਼ਕ' ਰਿਲੀਜ਼ ਹੋਈ ਸੀ ਜਿਸ ਨੂੰ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ। 

Related Post