Happy Birthday Jass Manak: 31 ਸਾਲਾਂ ਦੇ ਹੋਏ ‘ਲਹਿੰਗਾ’ ਫੇਮ ਗਾਇਕ ਜੱਸ ਮਾਣਕ, ਜਾਣੋ ਗਾਇਕ ਦੀ ਜ਼ਿੰਦਗੀ ਨਾਲ ਜੁੜੀਆਂ ਖਾਸ ਗੱਲਾਂ

By  Pushp Raj February 12th 2024 12:03 PM

Happy Birthday Jass Manak:  ਮਸ਼ਹੂਰ ਪੰਜਾਬੀ ਗਾਇਕ ਜੱਸ ਮਾਣਕ (Jass Manak) ਅੱਜ ਆਪਣਾ 31ਵਾਂ ਜਨਮਦਿਨ ਮਨਾ ਰਹੇ ਹਨ। ਜੱਸ ਮਾਣਕ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਅੱਜ ਜੱਸ ਮਾਣਕ ਦੇ ਜਨਮਦਿਨ ਉੱਤੇ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਖਾਸ ਗੱਲਾਂ। 


ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਆਪਣੇ ਗੀਤਾਂ ਰਾਹੀਂ ਰਾਤੋਂ -ਰਾਤ ਸਟਾਰ ਬਣਨ ਵਾਲੇ ਪੰਜਾਬੀ ਗਾਇਕ ਜੱਸ ਮਾਣਕ ਅੱਜ ਆਪਣਾ 31ਵਾਂ ਜਨਮ ਦਿਨ ਮਨਾ ਰਹੇ ਹਨ। ਗਾਇਕ ਦੇ ਦੋਸਤ ਤੇ ਫੈਨਜ਼ ਉਨ੍ਹਾਂ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਲਗਾਤਾਰ ਵਧਾਈ ਦੇ ਰਹੇ ਹਨ। 

View this post on Instagram

A post shared by Jass Manak (@jassmanak)

ਜੱਸ ਮਾਣਕ ਦਾ ਜਨਮ 


ਜੱਸ ਮਾਣਕ ਦਾ ਅਸਲ ਨਾਮ ਜਸਪ੍ਰੀਤ ਸਿੰਘ ਮਾਣਕ ਹੈ। ਗਾਇਕ ਦਾ ਜਨਮ 12 ਫਰਵਰੀ 1999 ਨੂੰ ਪਿੰਡ ਭਖੜੀਆਣਾ, ਜਲੰਧਰ ਵਿਖੇ ਹੋਇਆ।  ਗਾਇਕ ਅਕਸਰ ਹੀ ਸੋਸ਼ਲ ਮੀਡੀਆ ਰਾਹੀਂ ਫੈਨਜ਼ ਨਾਲ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਗਾਇਕ ਮੌਜੂਦਾ ਸਮੇਂ ਵਿੱਚ ਆਪਣੇ ਅਪਕਮਿੰਗ ਪ੍ਰੋਜੈਕਟਸ ਉੱਤੇ ਕੰਮ ਕਰ ਰਹੇ ਹਨ। 


ਬਤੌਰ ਮਾਡਲ ਕੀਤੀ ਸੀ ਕਰੀਅਰ ਦੀ ਸ਼ੁਰੂਆਤ


ਜੱਸ ਮਾਣ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਇੱਕ ਮਾਡਲ ਦੇ ਤੌਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਮਗਰੋਂ ਜੱਸ ਮਾਣ ਨੇ ਬਤੌਰ ਗੀਤਕਾਰ ਤੇ ਗਾਇਕ ਆਪਣੀ ਮਨਮੋਹਕ ਆਵਾਜ਼ ਨਾਸ ਸਰੋਤਿਆਂ ਦਾ ਦਿਲ ਜਿੱਤ ਲਿਆ। ਸਾਲ 2017 ਵਿੱਚ ਆਪਣੇ ਗੀਤ 'ਯੂ-ਟਰਨ' ਨਾਲ, ਜੱਸ ਮਾਣਕ ਨੇ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ ਕੀਤੀ। 


ਜੱਸ ਮਾਣਕ ਦੇ ਗੀਤ

ਗਾਇਕ ਜੱਸ ਮਾਣਕ ਜ਼ਿਆਦਾਤਰ ਖ਼ੁਦ ਵੱਲੋਂ ਲਿਖੇ ਗਏ ਗੀਤ (Jass Manak Songs) ਹੀ ਗਾਉਂਦੇ ਹਨ। ਹੁਣ ਤੱਕ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦੇ ਚੁੱਕੇ ਹਨ। ਇਨ੍ਹਾਂ ਚੋਂ ਯੂ-ਟਰਨ, ਪਰਾਡਾ, ਲਹਿੰਗਾ, ਵਿਆਹ, ਕੱਲੀ ਹੋ ਗਈ, ਸੂਟ ਪੰਜਾਬੀ, ਗਰਲਫ੍ਰੈਂਡ, ਬੌਸ, ਅੱਲ੍ਹਾ, ਚਿਹਰਾ ਤੇਰਾ ਵਰਗੇ ਕਈ ਸੁਪਰ ਹਿੱਟ ਗੀਤ ਸ਼ਾਮਲ ਹਨ। ਇਸ ਤੋਂ ਇਲਾਵਾ ਉਨ੍ਹਾਂ ਪੰਜਾਬੀ ਫ਼ਿਲਮਾਂ ‘ਚ ਵੀ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਹਨ।

ਹੋਰ ਪੜ੍ਹੋ: Health update: ਮਿਥੁਨ ਚੱਕਰਵਰਤੀ ਦੀ ਸਿਹਤ 'ਚ ਹੋਇਆ ਸੁਧਾਰ, ਹਸਪਤਾਲ ਤੋਂ ਸਾਹਮਣੇ ਆਈ ਵੀਡੀਓ

ਜੱਸ ਮਾਣਕ ਦੇ ਗੀਤ ਲਹਿੰਗਾ ਨੇ ਬਣਾਇਆ ਰਿਕਾਰਡ 


ਫੈਨਜ਼ ਜੱਸ ਮਾਣਕ ਦੇ ਗੀਤਾਂ ਨੂੰ ਕਾਫੀ ਪਸੰਦ ਕਰਦੇ ਹਨ। ਗਾਇਕ ਵੱਲੋਂ ਗਾਏ ਗਏ ਜ਼ਿਆਦਾਤਰ ਗੀਤ ਮਿਊਜ਼ਿਕਲ ਬੀਟਸ 'ਤੇ ਅਧਾਰਿਤ ਹੁੰਦੇ ਹਨ ਤੇ ਇਹ ਡਾਂਸਿੰਗ ਨੰਬਰਸ ਹੁੰਦੇ ਹਨ। ਜੱਸ ਮਾਣਕ ਦੇ ਗੀਤ 'ਲਹਿੰਗਾ' (Song Lehnga) ਵਰਲਡ ਵਾਈਡ ਤੌਰ 'ਤੇ ਕਾਫੀ ਮਸ਼ਹੂਰ ਹੋਇਆ ਹੈ। ਇਸ ਗੀਤ ਨੂੰ ਭਾਰਤ ਤੇ ਪੰਜਾਬ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਕਾਫੀ ਪਸੰਦ ਕੀਤਾ ਗਿਆ। ਇਸ ਗੀਤ ਨੇ ਯੂਟਿਊਬ ਉੱਤੇ ਹੁਣ ਤੱਕ 1.7 ਬਿਲੀਅਨ ਵਿਊਜ਼ ਹਾਸਿਲ ਕੀਤੇ ਹਨ।  

Related Post